Kalgi

by Mannat Noor

ਚੰਨ ਵਾਂਗੂੰ ਲੱਗਦਾ ਏਂ ਤੂੰ ਮਿੱਠਿਆ
chaMna vAMgUM laggadA eM tUM miTThiA
You look as radiant as the moon, my sweet one
ਤਾਰਿਆਂ ਦੇ ਵਾਂਗੂੰ ਵੇਖ ਜੰਝ ਜਗਦੀ
tAriAM de vAMgUM vekha jaMjha jagadI
Look how the wedding procession glows like a cluster of stars
ਸੱਸ ਮੇਰੀ ਲੱਗਦੀ ਐ ਰੂਪ ਰੱਬ ਦਾ
sassa merI laggadI ai rUpa rabba dA
My mother-in-law appears to me as the very image of God
ਸਹੁਰਾ ਸਾਹਿਬ ਜੀ ਦੀ ਟੌਹਰ ਚਿੱਬ ਕੱਢਦੀ
sahurA sAhiba jI dI Tauhara chibba kaDDhadI
My father-in-law’s stately pride [Taur: elite style and graceful swagger] is simply unmatched
ਯਾਰ ਬੇਲੀ ਵੇਖ ਤੇਰੇ ਜਸ਼ਨ ਮਨਾਉਂਦੇ
yAra belI vekha tere jasa਼na manAuMde
Your close friends [Yaar: brothers/loyal friends] are celebrating in a frenzy
ਤੇਰਾ ਚਾਚਾ ਵੀ ਹਵਾਈ ਫ਼ਾਇਰ ਮਾਰਦਾ
terA chAchA vI havAI pha਼Aira mAradA
Even your uncle is firing celebratory shots into the air
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa ChaNa karadA e chU.DA nAra dA
A regal plume [Kalgi: an ornamental jewel worn on the groom's turban] adorns your turban, and your woman's bridal bangles [Choora: traditional red and white bangles worn by a bride] tinkle rhythmically

ਪਰੀਆਂ ਦਾ ਝੁੰਡ ਵੇਖ ਲਾਗੇ ਫਿਰਦਾ
parIAM dA jhuMDa vekha lAge phiradA
Look at this bevy of beauties gathered around like fairies
ਫ਼ੁੱਲ ਬਰਸਾਉਂਦੀਆਂ ਨੇ ਤੈਨੂੰ ਵੇਖ ਕੇ
pha਼ulla barasAuMdIAM ne tainUM vekha ke
They shower petals upon you the moment they see you
ਤੇਰੀ ਮੇਰੀ ਫ਼ੋਟੋ ਵੀ ਸਜਾਈ ਹੋਈ ਆ
terI merI pha਼oTo vI sajAI hoI A
A photograph of you and me has been beautifully placed
ਸੱਜਣਾ ਵੇ ਸਾਡੇ ਵਿਆਹ ਵਾਲੇ ਕੇਕ ਤੇ
sajjaNA ve sADe viAha vAle keka te
On our wedding cake, my soulmate [Sajjan: beloved/darling]

ਖਹਿੰਦਾ ਆ ਵੇ ਜਦੋਂ ਮੇਰਾ ਲਹਿੰਗਾ ਤੇਰੇ ਨਾਲ
khahiMdA A ve jadoM merA lahiMgA tere nAla
Whenever my heavy bridal skirt brushes against you
ਫ਼ੋਟੋ ਵਾਲਾ ਵੀ ਫ਼ਲੈਸ਼ਾਂ ਵੇਖੀ ਮਾਰਦਾ
pha਼oTo vAlA vI pha਼laisa਼AM vekhI mAradA
The photographer keeps flashing his camera lights at us
ਓਏ ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
oe kalagI laggI e terI pagga te nAle ChaNa ChaNa karadA e chU.DA nAra dA
Oh, a regal plume adorns your turban, and your woman's bridal bangles tinkle rhythmically
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa ChaNa karadA e chU.DA nAra dA
A regal plume adorns your turban, and your woman's bridal bangles tinkle rhythmically
ਮਹਿੰਦੀ ਮੇਰੇ ਹੱਥਾਂ ਵਾਲੀ ਪਈ ਆ ਦੱਸਦੀ
mahiMdI mere hatthAM vAlI paI A dassadI
The deep color of the henna on my hands reveals
ਕਿੰਨਾ ਸਾਡੇ ਦੋਵਾਂ ਚ ਪਿਆਰ ਚੱਲਿਆ
kiMnA sADe dovAM cha piAra challiA
The profound depth of the love we share
ਸੰਗ ਕੇ ਵੇ ਤੇਰਾ ਮਿੱਠਾ ਮਿੱਠਾ ਹੱਸਣਾ
saMga ke ve terA miTThA miTThA hassaNA
The way you blush and offer that sweet, gentle smile
ਸੱਚੀ ਦੱਸਾਂ ਜੱਟੀ ਨੂੰ ਤਾਂ ਮਾਰ ਚੱਲਿਆ
sachchI dassAM jaTTI nUM tAM mAra challiA
Truthfully, it just sweeps this [Jatti: a woman of the land-owning agricultural community] off her feet

ਭੁੱਲਣਾ ਨਹੀਂ ਕਦੇ ਸਾਡੇ ਵਿਆਹ ਵਾਲਾ ਦਿਨ
bhullaNA nahIM kade sADe viAha vAlA dina
I shall never forget the day of our wedding
ਮਹੀਨਾ ਮਾਘ ਦਾ ਤੇ ਦਿਨ ਐਤਵਾਰ ਦਾ
mahInA mAgha dA te dina aitavAra dA
In the month of [Magh: mid-January to mid-February], on a bright Sunday
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa ChaNa karadA e chU.DA nAra dA
A regal plume adorns your turban, and your woman's bridal bangles tinkle rhythmically
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa ChaNa karadA e chU.DA nAra dA
A regal plume adorns your turban, and your woman's bridal bangles tinkle rhythmically
ਚੱਲਦੇ ਨੇ ਗਾਣੇ ਡੀਜੇ ਤੇ ਰਿਪੀਟ ਤੇ
challade ne gANe DIje te ripITa te
The songs are playing on the DJ on a constant loop
ਭੰਗੜੇ ਚ ਦੁਨੀਆ ਤਾਂ ਖੋ ਗਈ ਆ
bhaMga.De cha dunIA tAM kho gaI A
The whole world is lost in the rhythm of the [Bhangra: high-energy Punjabi folk dance]
ਚੱਲ ਹੁਣ ਆਜਾ ਆਪਾਂ ਨੱਚੀਏ ਫ਼ਲੋਰ ਤੇ
challa huNa AjA ApAM nachchIe pha਼lora te
Come now, let us both dance together on the floor
ਜਿੰਦ ਇੱਕ ਦੂਜੇ ਨਾਮ ਹੋ ਗਈ ਆ
jiMda ikka dUje nAma ho gaI A
For our lives have now been entwined in each other's names

ਏਨਾ ਸੋਹਣਾ ਸੁਪਨਾ ਮੈਂ ਵੇਖਿਆ ਕਦੀ ਨਹੀਂ
enA sohaNA supanA maiM vekhiA kadI nahIM
I have never witnessed such a beautiful dream before
ਸੱਚੀ ਬਾਹਲਾ ਸੋਹਣਾ ਰਿਸ਼ਤਾ ਪਿਆਰ ਦਾ
sachchI bAhalA sohaNA risa਼tA piAra dA
Truly, this bond of love is exceptionally exquisite
ਓਏ ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
oe kalagI laggI e terI pagga te nAle ChaNa ChaNa karadA e chU.DA nAra dA
Oh, a regal plume adorns your turban, and your woman's bridal bangles tinkle rhythmically
ਕਲਗੀ ਲੱਗੀ ਏ ਤੇਰੀ ਪੱਗ ਤੇ ਨਾਲੇ ਛਣ ਛਣ ਕਰਦਾ ਏ ਚੂੜਾ ਨਾਰ ਦਾ
kalagI laggI e terI pagga te nAle ChaNa ChaNa karadA e chU.DA nAra dA
A regal plume adorns your turban, and your woman's bridal bangles tinkle rhythmically

Share

More by Mannat Noor

View all songs →