Nachdi Baraat
by Navjeet Gill
ਉਹਦੇ ਮੇਰੇ ਵਿਆਹ ਲਈ ਮੰਨ ਗਏ ਨੇ ਘਰ ਦੇ
uhade mere viAha laI maMna gae ne ghara de
Her family has finally agreed to our marriage
ਲਿਆਉਣੀ ਆਂ ਵੇ ਆ ਕੇ ਨੱਢੀ ਮਾਘ ਚੜ੍ਹਦੇ
liAuNI AM ve A ke naDDhI mAgha cha.Dhade
I’m going to bring the young bride home as [Magh: the auspicious tenth month of the Punjabi calendar] begins

ਕਹਿੰਦੀ ਪਰਿਵਾਰ ਸਾਡਾ ਸ਼ੁੱਧ ਵੈਸ਼ਨੂ
kahiMdI parivAra sADA sa਼uddha vaisa਼nU
She tells me her family is strictly [Vaishnu: pure vegetarian and teetotaler]
ਕਹਿੰਦੀ ਪਰਿਵਾਰ ਸਾਡਾ ਸ਼ੁੱਧ ਵੈਸ਼ਨੂ
kahiMdI parivAra sADA sa਼uddha vaisa਼nU
She tells me her family is strictly [Vaishnu: pure vegetarian and teetotaler]
ਪਾਪਾ ਜੀ ਦੇ ਸਾਹਮਣੇ ਨਾ ਪੈੱਗ ਲਾਈਂ ਵੇ
pApA jI de sAhamaNe nA paigga lAIM ve
"Please don't pour a [Pegg: drink/measure of alcohol] in front of my father"
ਮੇਰੇ ਵਾਲੀ ਕਹਿੰਦੀ ਮੈਨੂੰ ਫ਼ੋਨ ਕਰਕੇ
mere vAlI kahiMdI mainUM pha਼ona karake
My beloved tells me this over a phone call
ਪਿੰਡ ਤੋਂ ਇਨੋਵਾ 'ਚ ਦੀ ਬਰਾਤ ਲਿਆਈਂ ਵੇ
piMDa toM inovA 'cha dI barAta liAIM ve
"Bring the [Baraat: wedding procession] from the village in an Innova car"

ਮਾਪਿਆਂ ਦੇ ਘਰ ਜਿਹੜਾ ਵੰਡ ਚਾਨਣੀ
mApiAM de ghara jiha.DA vaMDa chAnaNI
The one who spread light like the moon in her parents' home
ਉਹੀ ਚੰਨ ਅੱਜ ਸਾਡੇ ਵਿਹੜੇ ਚੜ੍ਹਨਾ
uhI chaMna ajja sADe viha.De cha.DhanA
That same moon is about to rise in our courtyard today
ਖੁਸ਼ੀਆਂ ਦੇ ਵਿੱਚ ਲਲਕਾਰੇ ਵੱਜਣੇ
khusa਼IAM de vichcha lalakAre vajjaNe
[Lalkare: spirited roars] will echo in the midst of our joy
ਨਾਲੇ ਸਾਰੀ ਰਾਤ ਡੀਜੇ ਨਹੀਂਓਂ ਬੰਦ ਕਰਨਾ
nAle sArI rAta DIje nahIMoM baMda karanA
And we won't let the DJ shut down all night long
ਇੱਕ ਗੇੜਾ ਦੇ ਦੇ ਮੇਰੀ ਬਾਂਹ ਫੜ ਕੇ
ikka ge.DA de de merI bAMha pha.Da ke
Take a spin on the dance floor while holding my arm
ਇੱਕ ਗੇੜਾ ਦੇ ਦੇ ਮੇਰੀ ਬਾਂਹ ਫੜ ਕੇ
ikka ge.DA de de merI bAMha pha.Da ke
Take a spin on the dance floor while holding my arm
ਵਾਰੀ ਵਾਰੀ ਐਵੇਂ ਖਿੱਚੀ ਜੇ ਨਾ ਜਾਈਂ ਵੇ
vArI vArI aiveM khichchI je nA jAIM ve
"Don't keep pulling me toward you again and again"
ਮੇਰੇ ਵਾਲੀ ਕਹਿੰਦੀ ਮੈਨੂੰ ਫ਼ੋਨ ਕਰਕੇ
mere vAlI kahiMdI mainUM pha਼ona karake
My beloved tells me this over a phone call
ਪਿੰਡ ਤੋਂ ਇਨੋਵਾ 'ਚ ਦੀ ਬਰਾਤ ਲਿਆਈਂ ਵੇ
piMDa toM inovA 'cha dI barAta liAIM ve
"Bring the [Baraat: wedding procession] from the village in an Innova car"
ਮੇਰੇ ਵਾਲੀ ਕਹਿੰਦੀ ਮੈਨੂੰ ਫ਼ੋਨ ਕਰਕੇ
mere vAlI kahiMdI mainUM pha਼ona karake
My beloved tells me this over a phone call
ਪਿੰਡ ਤੋਂ ਇਨੋਵਾ 'ਚ ਦੀ ਬਰਾਤ ਲਿਆਈਂ ਵੇ
piMDa toM inovA 'cha dI barAta liAIM ve
"Bring the [Baraat: wedding procession] from the village in an Innova car"
ਮਿਲਣੀ ਐ ਵਹੁਟੀ ਮੈਨੂੰ ਰਾਮ ਵਰਗੀ
milaNI ai vahuTI mainUM rAma varagI
I am destined to get a wife as virtuous as Sita (wife of Ram)
ਉੱਤੋਂ ਯਾਰੋ ਸੰਘਣਾ ਸਿਆਲ ਹੋਊਗਾ
uttoM yAro saMghaNA siAla hoUgA
And friends, it will be the peak of a foggy winter
ਮੈਚਿੰਗ ਕਰੂਗੀ ਮੇਰੀ ਪੱਗ ਨਾਲ ਜੋ
maichiMga karUgI merI pagga nAla jo
The one who will match her outfit with my turban
ਨਖ਼ਰੋ ਦਾ ਲਹਿੰਗਾ ਸੂਹਾ ਲਾਲ ਹੋਊਗਾ
nakha਼ro dA lahiMgA sUhA lAla hoUgA
That [Nakhro: stylish, feisty girl] will be wearing a bright red [Lehenga: traditional bridal skirt]
ਚੂੜੇ ਰੰਗਲੇ ਤੇ ਤੇਰਾ ਨਾਂ ਲਿਖਿਆ
chU.De raMgale te terA nAM likhiA
Your name is inscribed on those colorful [Choora: traditional bridal bangles]
ਚੂੜੇ ਰੰਗਲੇ ਤੇ ਤੇਰਾ ਨਾਂ ਲਿਖਿਆ
chU.De raMgale te terA nAM likhiA
Your name is inscribed on those colorful [Choora: traditional bridal bangles]
ਤੂੰ ਵੀ ਕੜੇ ਉੱਤੇ ਮੇਰਾ ਨਾਂ ਲਿਖਾ ਕੇ ਆਈਂ ਵੇ
tUM vI ka.De utte merA nAM likhA ke AIM ve
"You should also come with my name engraved on your [Kara: iron/steel bangle]"
ਮੇਰੇ ਵਾਲੀ ਕਹਿੰਦੀ ਮੈਨੂੰ ਫ਼ੋਨ ਕਰਕੇ
mere vAlI kahiMdI mainUM pha਼ona karake
My beloved tells me this over a phone call
ਪਿੰਡ ਤੋਂ ਇਨੋਵਾ 'ਚ ਦੀ ਬਰਾਤ ਲਿਆਈਂ ਵੇ
piMDa toM inovA 'cha dI barAta liAIM ve
"Bring the [Baraat: wedding procession] from the village in an Innova car"
ਮੇਰੇ ਵਾਲੀ ਕਹਿੰਦੀ ਮੈਨੂੰ ਫ਼ੋਨ ਕਰਕੇ
mere vAlI kahiMdI mainUM pha਼ona karake
My beloved tells me this over a phone call
ਪਿੰਡ ਤੋਂ ਇਨੋਵਾ 'ਚ ਦੀ ਬਰਾਤ ਲਿਆਈਂ ਵੇ
piMDa toM inovA 'cha dI barAta liAIM ve
"Bring the [Baraat: wedding procession] from the village in an Innova car"
ਕਰੀ ਬੈਠੀ ਪੈ ਕੇ ਉਹ ਵੀ ਸੂਟ ਬਰੀ ਦੇ
karI baiThI pai ke uha vI sUTa barI de
She is ready, dressed in her fine [Bari: wedding trousseau suits]
ਗੱਭਰੂ ਵੀ ਪੈਂਟਾਂ ਨੂੰ ਪ੍ਰੈੱਸ ਮਾਰਦਾ
gabbharU vI paiMTAM nUM praissa mAradA
While this [Gabhru: young man] is busy pressing his trousers
ਜੱਗੀ ਜੌਰਕੀਆਂ ਕਦੋਂ ਲਾਵਾਂ ਹੋਣੀਆਂ
jaggI jaurakIAM kadoM lAvAM hoNIAM
[Jaggi Jorkian: self-reference to the lyricist], when will the [Lavan: the four circumambulations of the wedding ceremony] happen?
ਕਾਹਲਾ ਜਿਹਾ ਪਈ ਜਾਵੇ ਚਿੱਤ ਨਾਰ ਦਾ
kAhalA jihA paI jAve chitta nAra dA
The heart of this [Naar: lady/maiden] is getting quite restless
ਸਹੁੰ ਤੇਰੀ ਮੈਨੂੰ ਬੜੀ ਸੰਗ ਲੱਗਦੀ
sahuM terI mainUM ba.DI saMga laggadI
I swear by you, I feel very [Sang: shy/bashful]
ਸੱਚੀ ਸਹੁੰ ਤੇਰੀ ਮੈਨੂੰ ਬੜੀ ਸੰਗ ਲੱਗਦੀ
sachchI sahuM terI mainUM ba.DI saMga laggadI
Truly, I swear by you, I feel very [Sang: shy/bashful]
ਸਾਰਿਆਂ ਦੇ ਮੂਹਰੇ ਜੱਫੀ ਜੀ ਨਾ ਪਾਈਂ ਵੇ
sAriAM de mUhare japphI jI nA pAIM ve
"Don't go trying to hug me in front of everyone"