4 Din Zindagi

by Nimrat Khaira

ਕੀ ਜ਼ਮਾਨਾ ਕਿਹੜਾ ਦੌਰ ਲੱਗੇ ਚਾਰ ਪਾਸੇ ਦੌੜ ਬਿੱਲੋ
kI ja਼mAnA kiha.DA daura lagge chAra pAse dau.Da billo
What a time this is, what an era, it feels like a race in every direction, `[Billo: a term of endearment for a beautiful girl, often implying light/hazel eyes]`
ਰੂਹਾਂ 'ਤੇ ਨਹੀਂ ਰਹਿਮ ਕਿਸੇ ਕੋਲ ਹੀ ਨਹੀਂ ਟਾਈਮ
rUhAM 'te nahIM rahima kise kola hI nahIM TAIma
There is no mercy for souls, no one has any time at all
ਹਾਏ ਕੀ ਲਿਆ ਨਵਾਂ ਯਾਰੋ ਮੈਂ ਵੀ ਛੇਤੀ ਲਵਾਂ
hAe kI liA navAM yAro maiM vI ChetI lavAM
Oh, what new thing has he bought? Friends, let me get it quickly too
ਕਿੱਥੇ ਭਰਦੀ ਏ ਦਮ ਦੱਸ ਮੈਂ ਵੀ ਪਿੱਛੇ ਰਵਾਂ
kitthe bharadI e dama dassa maiM vI pichChe ravAM
Where is the hype building? Tell me so I can chase it too
ਲੋੜਾਂ ਘੱਟ ਰੀਝਾਂ ਵੱਧ ਹੁੰਦੀ ਫਿਰ ਧੰਨ-ਧੰਨ
lo.DAM ghaTTa rIjhAM vaddha huMdI phira dhaMna-dhaMna
Needs are few but desires are many, creating a loud empty buzz
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief

ਫ਼ੋਲੋ ਅਨਫ਼ੋਲੋ ਪਿੱਛੇ ਵੈਰ ਪਈ ਜਾਂਦੇ ਆ
pha਼olo anapha਼olo pichChe vaira paI jAMde A
Feuds are breaking out over following and unfollowing
ਸ਼ੋਅ ਕੁਝ ਹੋਰ ਉੱਤੋਂ ਯਾਰ ਕਹੀ ਜਾਂਦੇ ਆ
sa਼oa kujha hora uttoM yAra kahI jAMde A
They show something else while calling each other `[Yaar: close friends/brothers; carries significant cultural weight regarding loyalty]`
ਅਸਲ 'ਚ ਪਏ ਇਕ-ਦੂਜੇ ਕੋਲੋਂ ਅੱਕੇ
asala 'cha pae ika-dUje koloM akke
In reality, they are utterly fed up with one another
ਜਿਹੜੇ ਜਿਹੜੇ ਹੁੰਦੇ ਆ ਸਟੋਰੀਆਂ 'ਚ ਇਕੱਠੇ
jiha.De jiha.De huMde A saTorIAM 'cha ikaTThe
The very ones who appear together in social media stories
ਫ਼ੋਟੋਆਂ ਦਾ ਪਿਆਰ ਤੇ ਦਿਖਾਵਿਆਂ ਦਾ ਸਾਥ
pha਼oToAM dA piAra te dikhAviAM dA sAtha
A love made of photos and a companionship for show
ਦਿਸਦੇ ਆ ਹੋਰ ਹੁੰਦੇ ਹੋਰ ਹੀ ਹਾਲਾਤ
disade A hora huMde hora hI hAlAta
They appear as one thing, but the reality is something else entirely
ਦਿਲ ਦਿੱਤਾ ਕਿਤੇ ਹੋਰ ਕਿਤੇ ਹੋਰ ਜਾਵੇ ਜਾਨ
dila dittA kite hora kite hora jAve jAna
The heart is given elsewhere, while life's energy is spent elsewhere
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief
ਘਰਾਂ 'ਚ ਕਿਤਾਬਾਂ ਘੱਟ ਕੈਮਰਿਆਂ ਬਾਹਲੇ
gharAM 'cha kitAbAM ghaTTa kaimariAM bAhale
Books in homes are fewer, cameras are far too many
ਕਈਆਂ ਨੇ ਤਾਂ ਮੂੰਹ ਅੱਗੇ ਫ਼ਿੱਟ ਹੀ ਕਰਾ ਲਏ
kaIAM ne tAM mUMha agge pha਼iTTa hI karA lae
Some have even permanently fixed them right in front of their faces
ਪਾਰ ਦੀ ਤਾਂ ਛੱਡ ਇੱਥੇ ਆਰ ਦੀ ਨਹੀਂ ਪਤਾ
pAra dI tAM ChaDDa itthe Ara dI nahIM patA
Forget the afterlife, people don't even know what's happening right here
ਬਾਬੇ ਬਣ ਗਏ ਗੱਲ ਸੱਚੀ ਸਰਕਾਰ ਦੀ ਨਹੀਂ ਪਤਾ
bAbe baNa gae galla sachchI sarakAra dI nahIM patA
Everyone has become a self-proclaimed saint, no one knows the truth of the state
ਸਾਡੀ ਸੋਚ ਉੱਤੇ ਅੰਗਰੇਜ਼ ਭਾਰੂ ਪੈ ਗਿਆ
sADI socha utte aMgareja਼ bhArU pai giA
The Western mindset has come to dominate our thoughts
ਇਲਮਾਂ ਤੋਂ ਸੋਹਣਿਓਂ ਇਮੇਜ ਭਾਰੀ ਪੈ ਗਿਆ
ilamAM toM sohaNioM imeja bhArI pai giA
Oh beautiful people, the "image" has become heavier than actual knowledge
ਸਿਵਿਆਂ 'ਤੇ ਸੇਕਣੀਆਂ ਰੋਟੀਆਂ ਨੇ ਫ਼ਨ
siviAM 'te sekaNIAM roTIAM ne pha਼na
Toasting bread over funeral pyres has become the new "fun"
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief
ਨਾ ਮਿਲਣੇ ਆ ਮਾਪੇ ਤੇ ਨਾ ਲੱਭਣੇ ਆ ਯਾਰ
nA milaNe A mApe te nA labbhaNe A yAra
You won't find these parents again, nor will you find these `[Yaar: close friends/brothers]`
ਕਮਾਇਆ ਜਾਊ ਪੈਸਾ ਹੁੰਦੇ ਰਹਿੰਦੇ ਕੰਮ-ਕਾਰ
kamAiA jAU paisA huMde rahiMde kaMma-kAra
Money will keep being earned, and chores will never end
ਸ਼ੁਕਰ ਮਨਾਇਆ ਕਰੋ ਸਬਰ ਕਰੋ
sa਼ukara manAiA karo sabara karo
Practice gratitude, have some patience
ਰੱਬ ਦੀਆਂ ਦਿੱਤੀਆਂ ਦੀ ਕਦਰ ਕਰੋ
rabba dIAM dittIAM dI kadara karo
Value the blessings bestowed by God
ਮਾੜਾ ਹੰਕਾਰ ਕੀਤਾ ਮਾਣ ਚੰਗਾ ਹੁੰਦਾ ਐ
mA.DA haMkAra kItA mANa chaMgA huMdA ai
Wicked ego is a curse, but a graceful self-pride is good
ਥੋੜ੍ਹਾ ਬਹੁਤਾ ਕੀਤਾ ਪੁੰਨ-ਦਾਨ ਚੰਗਾ ਹੁੰਦਾ ਐ
tho.DhA bahutA kItA puMna-dAna chaMgA huMdA ai
Performing a little charity and virtue is always good
ਹਰ ਜਣਾ ਹੱਸ-ਖੇਡ ਮੇਰੀ ਗੱਲ ਮੰਨ
hara jaNA hassa-kheDa merI galla maMna
Let everyone laugh and play, just listen to my plea
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief
ਚਾਰ ਦਿਨ ਜ਼ਿੰਦਗੀ ਦੇ ਛੇ ਦਿਨ ਕੰਮ
chAra dina ja਼iMdagI de Che dina kaMma
Life is but four days long, yet we work for six
ਏਸੇ ਗੱਲ ਦਾ ਹੈ ਗ਼ਮ ਏਸੇ ਗੱਲ ਦਾ ਹੈ ਗ਼ਮ
ese galla dA hai ga਼ma ese galla dA hai ga਼ma
This is the only sorrow, this is the only grief

Share

More by Nimrat Khaira

View all songs →