Akhar - Female Version (From "Lahoriye" Soundtrack)
by Nimrat Khairaft Jatinder Shah
ਵੇ ਮੈਂ ਤੇਰੇ ਤੋਂ ਵੱਧ ਸੋਹਣਾ ਕੋਈ ਵੀ ਵੇਖਿਆ ਨਾ
ve maiM tere toM vaddha sohaNA koI vI vekhiA nA
O, I have never seen anyone more beautiful than you
ਸੂਰਜ ਤੱਤਾ ਤੇ ਚੰਨ ਦਾਗੀ ਤਾਰੇ ਪੱਥਰ ਨੇ
sUraja tattA te chaMna dAgI tAre patthara ne
The sun is too scorching, the moon is scarred, and the stars are merely stones
ਕੋਈ ਮੁੱਲ ਨਹੀਂ ਸੀ ਥਾਂ-ਥਾਂ ਰੁਲਦੇ ਫਿਰਦੇ ਸੀ
koI mulla nahIM sI thAM-thAM rulade phirade sI
I had no value, I was wandering aimlessly in every corner
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ
lohA pAra lA dittA ikka chaMdana dI lakka.Da ne
Like base iron carried across the water by a piece of sandalwood
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ
lohA pAra lA dittA ikka chaMdana dI lakka.Da ne
Like base iron carried across the water by a piece of sandalwood
ਬਾਂਹ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ
bAMha te likhiA nAle vekhAM nAle chuMmAM maiM
I look at your name written on my arm and kiss it repeatedly
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
merI surata bhulAtI tere nAM de akkhara ne
The letters of your name have swept my very consciousness away
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
merI surata bhulAtI tere nAM de akkhara ne
The letters of your name have swept my very consciousness away
ਤੂੰ ਹੱਥ ਘੁੱਟ ਕੇ ਫੜ ਕੇ ਰੱਖੀਂ ਛੱਡ ਨਾ ਦੇਵੀਂ ਵੇ
tUM hattha ghuTTa ke pha.Da ke rakkhIM ChaDDa nA devIM ve
Hold my hand tightly and promise never to let go
ਸੁਣਿਆ ਪਿਆਰ 'ਚ ਆਉਂਦੇ ਬਿਰਹੋਂ ਵਾਲੇ ਝੱਖੜ ਨੇ
suNiA piAra 'cha AuMde birahoM vAle jhakkha.Da ne
For I’ve heard that the storms of [Birhon: the agonizing pain of separation] haunt every love

ਇਹਨਾਂ ਕਈ ਹੀਰਾਂ ਤੋਂ ਕਈ ਰਾਂਝਿਆਂ ਨੂੰ ਖੋਹ ਲਿਆ ਏ
ihanAM kaI hIrAM toM kaI rAMjhiAM nUM khoha liA e
These storms have snatched many a [Heer: the legendary tragic heroine] from her [Ranjha: the legendary tragic hero]
ਦੁਨੀਆ ਵਾਲੇ ਪਿਆਰ ਦੇ ਵੈਰੀ ਡਾਢੇ ਧੱਕੜ ਨੇ
dunIA vAle piAra de vairI DADhe dhakka.Da ne
The people of this world are incredibly stubborn enemies of love
ਦੁਨੀਆ ਵਾਲੇ ਪਿਆਰ ਦੇ ਵੈਰੀ ਡਾਢੇ ਧੱਕੜ ਨੇ
dunIA vAle piAra de vairI DADhe dhakka.Da ne
The people of this world are incredibly stubborn enemies of love
ਜੇ ਅਸੀਂ ਇੱਕ ਦੂਜੇ ਨਾਲ ਪੱਕੇ ਵਾਅਦੇ ਕਰ ਤਾਂ ਲਏ
je asIM ikka dUje nAla pakke vAade kara tAM lae
Though we have made firm promises to one another
ਅੱਲੜ ਉਮਰਾਂ ਸਾਡੀਆਂ ਹਾਲੇ ਸੋਹਣਿਆ ਕੱਚੜ ਨੇ
alla.Da umarAM sADIAM hAle sohaNiA kachcha.Da ne
Our adolescent ages are still tender and [Kacharr: raw/unripe/fragile], my darling
ਅੱਲੜ ਉਮਰਾਂ ਸਾਡੀਆਂ ਹਾਲੇ ਸੋਹਣਿਆ ਕੱਚੜ ਨੇ
alla.Da umarAM sADIAM hAle sohaNiA kachcha.Da ne
Our adolescent ages are still tender and [Kacharr: raw/unripe/fragile], my darling
ਵੇ ਮੈਂ ਨਿੱਤ ਡਾਕੀਆ ਵੇਂਦੀ ਪੱਥਰ ਨੈਣ ਹੋ ਗਏ
ve maiM nitta DAkIA veMdI patthara naiNa ho gae
I watch for the postman daily until my eyes have turned to stone
ਪਾਈ ਜਾਨ ਮੋਈ ਵਿੱਚ ਤੇਰੇ ਪਿਆਰ ਦੇ ਪੱਤਰ ਨੇ
pAI jAna moI vichcha tere piAra de pattara ne
It is your love letters that have breathed life back into my lifeless soul

ਤੇਰੀ ਸੌਂਹ ਧਰਤੀ ਤੇ ਪੈਰ ਸੋਹਣਿਆ ਲੱਗਦੇ ਨਾ
terI sauMha dharatI te paira sohaNiA laggade nA
I swear by you, my feet don't even seem to touch the ground
ਇੰਨਾ ਚਾਅ ਚਾੜ੍ਹਿਆ ਚਿੱਠੀ ਦੀ ਹਰ ਸੱਤਰ ਨੇ
iMnA chAa chA.DhiA chiTThI dI hara sattara ne
Such immense joy has been sparked by every single line of your letter
ਇੰਨਾ ਚਾਅ ਚਾੜ੍ਹਿਆ ਚਿੱਠੀ ਦੀ ਹਰ ਸੱਤਰ ਨੇ
iMnA chAa chA.DhiA chiTThI dI hara sattara ne
Such immense joy has been sparked by every single line of your letter
ਵੇ ਮੈਨੂੰ ਤੇਰੇ ਬਾਝੋਂ ਰਾਤਾਂ ਖਾਣ ਨੂੰ ਆਉਂਦੀਆਂ ਨੇ
ve mainUM tere bAjhoM rAtAM khANa nUM AuMdIAM ne
Without you, the lonely nights feel as if they will devour me
ਲਾਈ ਅੱਗ ਕਾਲਜੇ ਪੋਹ ਵਿੱਚ ਵਰ੍ਹਦੇ ਕੱਕਰ ਨੇ
lAI agga kAlaje poha vichcha varhade kakkara ne
The falling frost of [Poh: the coldest month of the Punjabi calendar] has set my heart ablaze
ਦਿਲ ਦੇ ਜ਼ਖ਼ਮਾਂ ਉੱਤੇ ਕਦੋਂ ਕਰੇਂਗਾ ਪੱਟੀਆਂ ਤੂੰ
dila de ja਼kha਼mAM utte kadoM kareMgA paTTIAM tUM
When will you finally place a bandage upon these wounds of my heart?
ਤੇਰੇ ਚਾਹੁਣ ਵਾਲੇ ਕਈ ਜਨਮਾਂ ਤੋਂ ਫੱਟੜ ਨੇ
tere chAhuNa vAle kaI janamAM toM phaTTa.Da ne
Those who adore you have been [Phattad: wounded/scarred] for many lifetimes
ਤੇਰੇ ਚਾਹੁਣ ਵਾਲੇ ਕਈ ਜਨਮਾਂ ਤੋਂ ਫੱਟੜ ਨੇ
tere chAhuNa vAle kaI janamAM toM phaTTa.Da ne
Those who adore you have been [Phattad: wounded/scarred] for many lifetimes