Gal Kholi
ਦੁਨੀਆ ਤੇ ਕੀਤੀ ਸਰਦਾਰੀ ਕੁੜੀ ਨੇ
dunIA te kItI saradArI ku.DI ne
This [Kudi: girl/maiden] has lived like a queen in this world
ਅੜੀ ਨਾ ਵੇ ਕਿਸੇ ਦੀ ਸਹਾਰੀ ਕੁੜੀ ਨੇ
a.DI nA ve kise dI sahArI ku.DI ne
This [Kudi: girl/maiden] has never tolerated anyone's stubbornness

ਮਾਪਿਆਂ ਦੇ ਲਾਡਾਂ ਨੇ ਵਿਗਾੜੀ ਹੋਈ ਨੂੰ
mApiAM de lADAM ne vigA.DI hoI nUM
Spoiled by the excessive pampering of my parents
ਪਿਆਰ ਨਾਲ ਬਹਿ ਕੇ ਸਮਝਾ ਲਿਆ ਕਰੇਂ
piAra nAla bahi ke samajhA liA kareM
You should sit me down and guide me with love
ਇੰਨੀ ਗੱਲ ਪੁੱਗ ਗਈ ਚੰਗੀ ਹੁੰਦੀ ਆ
iMnI galla pugga gaI chaMgI huMdI A
It would be wonderful if this request is fulfilled
ਕਦੇ ਕਦੇ ਰੁੱਸੀ ਨੂੰ ਮਨਾ ਲਿਆ ਕਰੇਂ
kade kade russI nUM manA liA kareM
That you would comfort me whenever I’m [Roosna: sulking/pouting in a romantic pique]

ਡੈਡੀ ਮੈਨੂੰ ਸਾਹਾਂ ਤੋਂ ਪਿਆਰ ਰੱਖਦੇ
DaiDI mainUM sAhAM toM piAra rakkhade
My Daddy loves me more than his own breath
ਕਿਸੇ ਲਈ ਤਾਂ ਜਿੱਦੀ ਜਿਹਾ ਸੁਭਾਅ ਹੋ ਗਿਆ
kise laI tAM jiddI jihA subhAa ho giA
Perhaps that's why my nature has become a bit stubborn
ਮੰਮੀ ਮੈਨੂੰ ਕਹਿੰਦੀ ਔਖੀ ਹੋਇਆ ਕਰੇਂਗੀ
maMmI mainUM kahiMdI aukhI hoiA kareMgI
My Mummy used to tell me that I would struggle
ਜਦੋਂ ਤੇਰਾ ਕੁੜੀਏ ਨੀ ਵਿਆਹ ਹੋ ਗਿਆ
jadoM terA ku.DIe nI viAha ho giA
Once your wedding takes place, [Kudiye: girl/maiden] [Ni: a gender-specific vocative used to address a woman directly]

ਗੁੱਸਾ ਮੇਰਾ ਦੁੱਧ ਦੇ ਉਬਾਲ ਵਰਗਾ
gussA merA duddha de ubAla varagA
My anger is like the sudden boil of milk
ਠੰਢੇ ਛਿੱਟੇ ਮਾਰ ਕੇ ਸੰਭਾਲ ਲਿਆ ਕਰੇਂ
ThaMDhe ChiTTe mAra ke saMbhAla liA kareM
You should settle it by sprinkling the cool droplets of your affection
ਇੰਨੀ ਗੱਲ ਪੁੱਗ ਗਈ ਚੰਗੀ ਹੁੰਦੀ ਆ
iMnI galla pugga gaI chaMgI huMdI A
It would be wonderful if this request is fulfilled
ਕਦੇ ਕਦੇ ਰੁੱਸੀ ਨੂੰ ਮਨਾ ਲਿਆ ਕਰੇਂ
kade kade russI nUM manA liA kareM
That you would comfort me whenever I’m [Roosna: sulking/pouting in a romantic pique]
ਇੰਨੀ ਗੱਲ ਪੁੱਗ ਗਈ ਚੰਗੀ ਹੁੰਦੀ ਆ
iMnI galla pugga gaI chaMgI huMdI A
It would be wonderful if this request is fulfilled
ਕਦੇ ਕਦੇ ਰੁੱਸੀ ਨੂੰ ਮਨਾ ਲਿਆ ਕਰੇਂ
kade kade russI nUM manA liA kareM
That you would comfort me whenever I’m [Roosna: sulking/pouting in a romantic pique]
ਥੋੜ੍ਹੇ ਬਹੁਤੇ ਨਖ਼ਰੇ ਤਾਂ ਸਹਿਣੇ ਪੈਣਗੇ
tho.Dhe bahute nakha਼re tAM sahiNe paiNage
You will have to bear with some of my [Nakhre: flirtatious whims/delicate pretension]
ਨਖ਼ਰਾ ਤਾਂ ਹੁੰਦਾ ਗਹਿਣਾ ਸੋਹਣੀ ਕੁੜੀ ਦਾ
nakha਼rA tAM huMdA gahiNA sohaNI ku.DI dA
After all, [Nakhra: flirtatious pride] is the ornament of a beautiful girl
ਮੈਂ ਵੀ ਤੇਰੇ ਕਹਿਣੇ ਵਿਚੋਂ ਬਾਹਰ ਨੀ ਹੁੰਦੀ
maiM vI tere kahiNe vichoM bAhara nI huMdI
I will never step outside the bounds of your word
ਤੂੰ ਵੀ ਨਾ ਵੇ ਮੋੜੀਂ ਕਦੇ ਕਹਿਣਾ ਕੁੜੀ ਦਾ
tUM vI nA ve mo.DIM kade kahiNA ku.DI dA
And you too should never turn down this [Kudi: girl/maiden]’s request

ਹੋ ਕੇ ਨਾਰਾਜ਼ ਕਦੇ ਰੋਣ ਲੱਗ ਜਾਂ
ho ke nArAja਼ kade roNa lagga jAM
If I ever get upset and start to cry
ਜੋਕ ਤੂੰ ਸੁਣਾ ਕੇ ਵੇ ਹਸਾ ਲਿਆ ਕਰੇਂ
joka tUM suNA ke ve hasA liA kareM
You should tell me a joke and make me laugh
ਇੰਨੀ ਗੱਲ ਪੁੱਗ ਗਈ ਚੰਗੀ ਹੁੰਦੀ ਆ
iMnI galla pugga gaI chaMgI huMdI A
It would be wonderful if this request is fulfilled
ਕਦੇ ਕਦੇ ਰੁੱਸੀ ਨੂੰ ਮਨਾ ਲਿਆ ਕਰੇਂ
kade kade russI nUM manA liA kareM
That you would comfort me whenever I’m [Roosna: sulking/pouting in a romantic pique]
ਇੰਨੀ ਗੱਲ ਪੁੱਗ ਗਈ ਚੰਗੀ ਹੁੰਦੀ ਆ
iMnI galla pugga gaI chaMgI huMdI A
It would be wonderful if this request is fulfilled
ਕਦੇ ਕਦੇ ਰੁੱਸੀ ਨੂੰ ਮਨਾ ਲਿਆ ਕਰੇਂ
kade kade russI nUM manA liA kareM
That you would comfort me whenever I’m [Roosna: sulking/pouting in a romantic pique]
ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲੈ
piAra nAla bhAveM merI jAna maMga lai
You can even ask for my life if you ask with love
ਚੱਲਣੀ ਨੀ ਗੱਡੀ ਆਕੜਾਂ ਦੇ ਨਾਲ ਵੇ
challaNI nI gaDDI Aka.DAM de nAla ve
But this relationship won't move forward with arrogance
ਸਾਂਭ ਸਾਂਭ ਰੱਖਣਾ ਪਊਗਾ ਬੇਦਿਲਾ
sAMbha sAMbha rakkhaNA paUgA bedilA
You will have to protect me with care, oh heartless one
ਕੱਚ ਦਾ ਸਮਾਨ ਰੇਸ਼ਮੀ ਰੁਮਾਲ ਵੇ
kachcha dA samAna resa਼mI rumAla ve
I am like fragile glassware wrapped in a [Khes: a traditional fine silken/cotton cloth]
ਪਿਆਰ ਨਾਲ ਭਾਵੇਂ ਮੇਰੀ ਜਾਨ ਮੰਗ ਲੈ
piAra nAla bhAveM merI jAna maMga lai
You can even ask for my life if you ask with love
ਚੱਲਣੀ ਨੀ ਗੱਡੀ ਆਕੜਾਂ ਦੇ ਨਾਲ ਵੇ
challaNI nI gaDDI Aka.DAM de nAla ve
But this relationship won't move forward with arrogance
ਸਾਂਭ ਕੇ ਤੂੰ ਰੱਖੀਂ ਬਿੱਟੂ ਚੀਮੇ ਵਾਲਿਆ
sAMbha ke tUM rakkhIM biTTU chIme vAliA
Keep me cherished and protected, [Bittu Cheema: Self-reference to the song's lyricist]
ਕੱਚ ਦਾ ਸਮਾਨ ਰੇਸ਼ਮੀ ਰੁਮਾਲ ਵੇ
kachcha dA samAna resa਼mI rumAla ve
I am like fragile glassware wrapped in a [Khes: a traditional fine silken/cotton cloth]
ਬਹੁਤਾ ਨੀ ਮੈਂ ਕਹਿੰਦੀ ਬੱਸ ਵੀਕੈਂਡ ਤੇ
bahutA nI maiM kahiMdI bassa vIkaiMDa te
I don't ask for much, just on the weekends
ਗੇੜਾ ਸ਼ੇੜਾ ਮਾਲ ਦਾ ਲਵਾ ਲਿਆ ਕਰੇਂ
ge.DA sa਼e.DA mAla dA lavA liA kareM
You should take me for a little stroll through the mall