Jang
ਰੱਬ ਤੇਰਾ ਰਾਖਾ ਹੋਊ
rabba terA rAkhA hoU
May the Almighty be your protector
ਗੋਲੀ ਦਾ ਖੜਾਕਾ ਹੋਊ
golI dA kha.DAkA hoU
As the thunderous crack of gunfire echoes
ਰੱਬ ਤੇਰਾ ਰਾਖਾ ਹੋਊ
rabba terA rAkhA hoU
May the Almighty be your protector
ਗੋਲੀ ਦਾ ਖੜਾਕਾ ਹੋਊ
golI dA kha.DAkA hoU
As the thunderous crack of gunfire echoes
ਮੂਹਰੇ ਤੇਰੇ ਨਾਕਾ ਹੋਊ
mUhare tere nAkA hoU
The checkpoints will stand firm before you
ਪਿੱਛੋਂ ਪੈੜ ਤੇਰੀ ਨੱਪੂ ਕੋਈ ਸਿਪਾਹੀ ਵੇ ਹਾਂ
pichChoM pai.Da terI nappU koI sipAhI ve hAM
While a soldier tracks your footprints from behind
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ ਹਾਂ
mAhIA tainUM jaMga dI vadhAI ve hAM
My [Mahiya: beloved/husband], I congratulate you on this [Jang: righteous war/struggle]
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ ਹਾਂ
mAhIA tainUM jaMga dI vadhAI ve hAM
My [Mahiya: beloved/husband], I congratulate you on this [Jang: righteous war/struggle]
ਜਿਹਦੀ ਦੇਹ ਦੀ ਅਦਭੁੱਤ ਬਣਤਰ ਚੋਂ ਇੱਕ ਖ਼ਾਸ ਕਿਸਮ ਦਾ ਨੂਰ ਵਹੇ
jihadI deha dI adabhutta baNatara choM ikka kha਼Asa kisama dA nUra vahe
From the wondrous structure of whose being, a unique divine radiance flows
ਉਹਨੂੰ ਦੁਨੀਆ ਕਹਿੰਦੀ ਕਲਗੀਧਰ ਉਹ ਪਰਮਪੁਰਖ ਕਾ ਦਾਸ ਕਹੇ
uhanUM dunIA kahiMdI kalagIdhara uha paramapurakha kA dAsa kahe
The world calls Him the [Kalghidhar: The Lord with the plumed crest; a title for Guru Gobind Singh Ji], yet He calls Himself a servant of the Supreme Being
ਜਿਹਨੇ ਦੀਦ ਉਹਦੀ ਪਰਤੱਖ ਕਰੀ ਉਹਦੇ ਜੰਮਣ ਮਰਨ ਸੰਜੁਗਤ ਹੋਏ
jihane dIda uhadI paratakkha karI uhade jaMmaNa marana saMjugata hoe
Whoever witnessed His direct vision, their cycles of birth and death became aligned with the Divine
ਜਿਹਨੂੰ ਤੀਰ ਵੱਜੇ ਗੁਰੂ ਗੋਬਿੰਦ ਕੇ ਉਹ ਕਾਲ ਚੱਕਰ ਚੋਂ ਮੁਕਤ ਹੋਏ
jihanUM tIra vajje gurU gobiMda ke uha kAla chakkara choM mukata hoe
Those struck by the arrows of Guru Gobind Singh, they were liberated from the wheel of time
ਮਤ ਪਤ ਦਾ ਉਹ ਰਾਖਾ ਹਰ ਥਾਈਂ ਵੇ ਹਾਂ
mata pata dA uha rAkhA hara thAIM ve hAM
He is the protector of your wisdom and honor at every turn
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ ਹਾਂ
mAhIA tainUM jaMga dI vadhAI ve hAM
My [Mahiya: beloved/husband], I congratulate you on this [Jang: righteous war/struggle]
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ ਹਾਂ
mAhIA tainUM jaMga dI vadhAI ve hAM
My [Mahiya: beloved/husband], I congratulate you on this [Jang: righteous war/struggle]
ਇਹ ਜੰਗ ਹੈ ਤੇਰੇ ਅੰਦਰ ਦੀ ਇਹ ਬਦਲ ਹੀ ਦਊ ਨਜ਼ਰੀਆ ਵੇ
iha jaMga hai tere aMdara dI iha badala hI daU naja਼rIA ve
This is a war within your very soul, it will transform your entire perspective
ਜੋ ਦੇਹ ਦਾ ਮਤਲਬ ਸਮਝਣ ਲਈ ਇਹ ਜੰਗ ਬਣੂ ਇੱਕ ਜ਼ਰੀਆ ਵੇ
jo deha dA matalaba samajhaNa laI iha jaMga baNU ikka ja਼rIA ve
To understand the true purpose of this physical form, this war shall be the vessel
ਚੜ੍ਹ ਬੈਠੇ ਸਿਦਕ ਦੇ ਚੌਂਤਰੇ ਤੇ ਤੇਰੇ ਖ਼ੂਨ ਦੀ ਲਾਲੀ ਹੱਸਦੀ ਏ
cha.Dha baiThe sidaka de chauMtare te tere kha਼Una dI lAlI hassadI e
As you ascend the pedestal of faith, the crimson glow of your blood smiles with pride
ਤੇਰੇ ਮੂਹਰੇ ਦਰਦ ਜ਼ਮਾਨੇ ਦਾ ਪਿੱਛੇ ਪੀੜ ਦੀ ਨਗਰੀ ਵੱਸਦੀ ਏ
tere mUhare darada ja਼mAne dA pichChe pI.Da dI nagarI vassadI e
Before you lies the world’s suffering, behind you dwells the city of pain
ਸ਼ਾਲਾ ਸਾਰਿਆਂ ਨੂੰ ਗਲ ਨਾਲ ਲਾਈ ਵੇ ਹਾਂ
sa਼AlA sAriAM nUM gala nAla lAI ve hAM
O Lord, may you embrace every soul with love
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ ਹਾਂ
mAhIA tainUM jaMga dI vadhAI ve hAM
My [Mahiya: beloved/husband], I congratulate you on this [Jang: righteous war/struggle]
ਮਾਹੀਆ ਤੈਨੂੰ ਜੰਗ ਦੀ ਵਧਾਈ ਵੇ ਹਾਂ
mAhIA tainUM jaMga dI vadhAI ve hAM
My [Mahiya: beloved/husband], I congratulate you on this [Jang: righteous war/struggle]
ਮੈਨੂੰ ਤੇਰੀ ਹੱਲਾਸ਼ੇਰੀ ਵੇ ਜੋ ਦੋ ਰੂਹਾਂ ਦਾ ਜੋੜ ਬਣੀ
mainUM terI hallAsa਼erI ve jo do rUhAM dA jo.Da baNI
Your encouragement has become the bond that unites our two souls
ਮੈਨੂੰ ਆਪਣੇ ਨਾਲ ਹੀ ਲੈ ਜਾਈਂ ਵੇ ਤੈਨੂੰ ਲੱਗਿਆ ਜੇ ਕਿਤੇ ਲੋੜ ਬਣੀ
mainUM ApaNe nAla hI lai jAIM ve tainUM laggiA je kite lo.Da baNI
Take me along with you, if ever you feel the need arises
ਤੇਰੀ ਹਿੱਕ ਦੇ ਅੰਦਰ ਮਘਦਾ ਹੈ ਸਮਿਆਂ ਦਾ ਸੰਕੇਤ ਕੋਈ
terI hikka de aMdara maghadA hai samiAM dA saMketa koI
Within your chest smolders a sign meant for the ages
ਮੇਰੀ ਕੁੱਖ ਦੇ ਅੰਦਰ ਮਹਿਕ ਰਿਹਾ ਇਨ੍ਹਾਂ ਬ੍ਰਹਿਮੰਡਾਂ ਦਾ ਭੇਤ ਕੋਈ
merI kukkha de aMdara mahika rihA inhAM brahimaMDAM dA bheta koI
While within my womb blossoms a secret of these very universes
ਅੱਗੋਂ ਧੀਆਂ ਪੁੱਤਾਂ ਸਾਂਭਣੀ ਲੜਾਈ ਵੇ ਹਾਂ
aggoM dhIAM puttAM sAMbhaNI la.DAI ve hAM
In the future, our daughters and sons shall carry forward this struggle