Qayanat
ਰਾਂਝਾ ਚੰਨ ਚਾਰਿਆ ਬਾਗ ਤਾਰਿਆਂ ਦਾ
rAMjhA chaMna chAriA bAga tAriAM dA
Ranjha has grazed the moon in a garden of stars,
ਸਾਰਾ ਅੰਬਰ ਹੈ ਲੱਗਦਾ ਝਾਂਗ ਵਰਗਾ
sArA aMbara hai laggadA jhAMga varagA
The whole sky feels like the landscape of [Jhang: the ancestral home of Heer, symbolizing the heart of the beloved].
ਰੋੜੀ ਖੇਡਦੀ ਚਾਨਣੀ ਨਾਲ ਸੋਚਾਂ
ro.DI kheDadI chAnaNI nAla sochAM
The moonlight plays with pebbles as I sit in deep thought,
ਘੇਰਾ ਧਰਤੀਆਂ ਦਾ ਮੇਰੀ ਵਾਂਗ ਵਰਗਾ
gherA dharatIAM dA merI vAMga varagA
The vast horizon of the earth feels just like my own [Vang: traditional glass bangle].
ਮੇਰੀ ਦੇਹ ਹੋ ਗਈ ਕਾਇਨਾਤ ਵਰਗੀ
merI deha ho gaI kAinAta varagI
My very being has become the universe itself,
ਮੇਰੀ ਦੇਹ ਹੋ ਗਈ ਕਾਇਨਾਤ ਵਰਗੀ
merI deha ho gaI kAinAta varagI
My very being has become the universe itself,
ਸਾਰਾ ਖੇਲ ਹੋਇਆ ਮੇਰੇ ਅੰਗ ਵਰਗਾ
sArA khela hoiA mere aMga varagA
The whole cosmic play is now moving like my own limbs.
ਤੈਨੂੰ ਸੂਰਜਾ ਅੱਜ ਮੈਂ ਤੱਕਿਆ ਵੇ
tainUM sUrajA ajja maiM takkiA ve
O Sun, I have truly beheld you today,
ਤੂੰ ਤਾਂ ਨਿਕਲਿਆ ਮੇਰੇ ਹੀ ਰੰਗ ਵਰਗਾ
tUM tAM nikaliA mere hI raMga varagA
And you turned out to be just like my own hue.
ਗੱਲਾਂ ਇਸ਼ਕ ਦੀਆਂ ਕਾਹਨੂੰ ਛੇੜ ਲਈਆਂ
gallAM isa਼ka dIAM kAhanUM Che.Da laIAM
Why have we stirred these conversations of love?
ਇਹ ਤਾਂ ਪਰਬਤਾਂ ਨੂੰ ਵੀ ਤੱਕਦੀਆਂ ਨੇ
iha tAM parabatAM nUM vI takkadIAM ne
For these are tales that even the mountains gaze upon.
ਮੈਨੂੰ ਅੱਗ ਵਿਚ ਵੀ ਨੀਰ ਦਿਸੇ
mainUM agga vicha vI nIra dise
I see water even within the flames,
ਅੱਗਾਂ ਪਾਣੀਆਂ ਵਿਚ ਵੀ ਮੱਚਦੀਆਂ ਨੇ
aggAM pANIAM vicha vI machchadIAM ne
And fires are raging even within the waters.
ਮੇਰੀ ਅੱਖ ਨੇ ਤੱਕ ਲਏ ਰਾਜ਼ ਡੂੰਘੇ
merI akkha ne takka lae rAja਼ DUMghe
My eyes have glimpsed the deepest mysteries,
ਮੇਰੇ ਪੈਰਾਂ ਨੂੰ ਸਗਲ ਜ਼ਮੀਨ ਮਿਲ ਗਈ
mere pairAM nUM sagala ja਼mIna mila gaI
My feet have finally found the entire earth as their home.
ਰੁੱਸੇ ਜੋਗੀਆਂ ਤੋਂ ਜ਼ਰਦ ਚਿਹਰੇ ਹੋਏ
russe jogIAM toM ja਼rada chihare hoe
The faces that turned pale [Zard: sallow/yellow] from pouting like [Jogis: ascetic hermits who renounce the world],
ਅੱਜ ਫੇਰ ਸਲੱਖਣੀ ਬੀਨ ਮਿਲ ਗਈ
ajja phera salakkhaNI bIna mila gaI
Have today found the auspicious [Been: a flute-like instrument used by snake charmers and mystics].
ਸਈਓ ਭਾਗਾਂ ਵਾਲਾ ਦਿਨ ਆਣ ਲੱਥਾ
saIo bhAgAM vAlA dina ANa latthA
O [Saio: a female friend/confidante], a day of great destiny has dawned,
ਸਈਓ ਭਾਗਾਂ ਵਾਲਾ ਦਿਨ ਆਣ ਲੱਥਾ
saIo bhAgAM vAlA dina ANa latthA
O [Saio: a female friend/confidante], a day of great destiny has dawned,
ਸੂਹੇ ਫੁੱਲਾਂ ਚੋਂ ਸਿਮਦੀ ਸੁਗੰਧ ਵਰਗਾ
sUhe phullAM choM simadI sugaMdha varagA
It is like the fragrance seeping from crimson flowers.
ਤੈਨੂੰ ਸੂਰਜਾ ਅੱਜ ਮੈਂ ਤੱਕਿਆ ਵੇ
tainUM sUrajA ajja maiM takkiA ve
O Sun, I have truly beheld you today,
ਤੂੰ ਤਾਂ ਨਿਕਲਿਆ ਮੇਰੇ ਹੀ ਰੰਗ ਵਰਗਾ
tUM tAM nikaliA mere hI raMga varagA
And you turned out to be just like my own hue.
ਨਾ ਤਾਂ ਇਸ ਪਾਸੇ ਨਾ ਤਾਂ ਉਸ ਪਾਸੇ
nA tAM isa pAse nA tAM usa pAse
Neither on this side, nor on that side,
ਵਿਚੇ-ਵਿਚ ਹੀ ਹੋਣ ਸਰਦਾਰੀਆਂ ਵੇ
viche-vicha hI hoNa saradArIAM ve
The true mastery lies right in the middle.
ਟੱਬਰ ਪਾਲਣੇ ਦਿਲ ਤੋਂ ਸਾਧ ਹੋਣਾ
Tabbara pAlaNe dila toM sAdha hoNA
To provide for a family while remaining a saint at heart,
ਨਾਲੇ ਰੱਬ ਤੇ ਨਾਲੇ ਦੁਨਿਆਦਾਰੀਆਂ ਵੇ
nAle rabba te nAle duniAdArIAM ve
Walking with God while managing the ways of the world.
ਰੂਹਾਂ ਆਪਣੀ ਥਾਂ ਦੇਹਾਂ ਆਪਣੀ ਥਾਂ
rUhAM ApaNI thAM dehAM ApaNI thAM
Souls have their place, and bodies have theirs,
ਜੇਕਰ ਦੋਹਾਂ 'ਚ ਪੂਰਾ ਸਮਤੋਲ ਹੋਵੇ
jekara dohAM 'cha pUrA samatola hove
If only a perfect balance exists between the two.
ਹੁੰਦਾ ਬੜਾ ਜ਼ਰੂਰੀ ਹੈ ਬਦਲ ਜਾਣਾ
huMdA ba.DA ja਼rUrI hai badala jANA
It is very necessary for things to change,
ਚੰਨ ਅੱਧਾ ਤੇ ਚੰਨ ਕਦੇ ਗੋਲ ਹੋਵੇ
chaMna addhA te chaMna kade gola hove
Just as the moon is sometimes a crescent and sometimes full.
ਨਾਲੇ ਗੁੱਝਾ ਵੀ ਹੈ ਨਾਲੇ ਨਜ਼ਰੀਂ ਆਵੇ
nAle gujjhA vI hai nAle naja਼rIM Ave
It is hidden, yet it is also visible to the eye,
ਨਾਲੇ ਗੁੱਝਾ ਵੀ ਹੈ ਨਾਲੇ ਨਜ਼ਰੀਂ ਆਵੇ
nAle gujjhA vI hai nAle naja਼rIM Ave
It is hidden, yet it is also visible to the eye,
ਹੁੰਦਾ ਇਸ਼ਕ ਤਾਂ ਸੋਹਣੇ ਦੇ ਦੰਦ ਵਰਗਾ
huMdA isa਼ka tAM sohaNe de daMda varagA
Love is as exquisite as a beautiful person's smile.
ਤੈਨੂੰ ਸੂਰਜਾ ਅੱਜ ਮੈਂ ਤੱਕਿਆ ਵੇ
tainUM sUrajA ajja maiM takkiA ve
O Sun, I have truly beheld you today,
ਤੂੰ ਤਾਂ ਨਿਕਲਿਆ ਮੇਰੇ ਹੀ ਰੰਗ ਵਰਗਾ
tUM tAM nikaliA mere hI raMga varagA
And you turned out to be just like my own hue.
ਮੈਂ ਤੈਨੂੰ ਮਿਲਾਂਗੀ ਐਸੀ ਥਾਂ ਉੱਤੇ
maiM tainUM milAMgI aisI thAM utte
I shall meet you at such a place,
ਠੰਢੀ ਪੌਣ ਦੀ ਵੇ ਸਾਹਾਂ ਉੱਤੇ
ThaMDhI pauNa dI ve sAhAM utte
Upon the very breaths of the cool breeze.
ਇੱਕ ਬੂੰਦ ਵੀ ਖ਼ੂਨ ਦੀ ਡੋਲਦੀ ਨਹੀਂ
ikka bUMda vI kha਼Una dI DoladI nahIM
Where not a single drop of blood is shed,
ਜਿੱਥੇ ਰੰਗ ਨਸਲ ਦੇ ਨਾਂ ਉੱਤੇ
jitthe raMga nasala de nAM utte
In the name of color or race.
ਇਹ ਤਾਂ ਰੂਹਾਂ ਦੇ ਰੇਸ਼ਿਆਂ ਦਾ ਗੀਤ ਸੁੱਚਾ
iha tAM rUhAM de resa਼iAM dA gIta suchchA
This is the pure song of the soul's fibers,
ਇਹ ਤਾਂ ਸਾਹਾਂ ਤੋਂ ਨਾਜ਼ੁਕ ਮੋੜ ਕੋਈ
iha tAM sAhAM toM nAja਼uka mo.Da koI
This is a turn more delicate than breath itself.
ਇਹ ਤਾਂ ਦਿਲਾਂ ਦਾ ਖਿੜਿਆ ਬਾਗ ਜਿੱਥੇ
iha tAM dilAM dA khi.DiA bAga jitthe
This is the blooming garden of hearts,
ਮਾਣ ਮੱਤੀਆਂ ਛਾਵਾਂ ਦੀ ਨਾ ਥੋੜ ਕੋਈ
mANa mattIAM ChAvAM dI nA tho.Da koI
Where there is no shortage of proud, sheltering shades.
ਕਿਸੇ ਆਜੜੀ ਦੀ ਲੰਮੀ ਹੇਕ ਸੁਣ ਕੇ
kise Aja.DI dI laMmI heka suNa ke
Like hearing the long [Hek: a high-pitched, sustained vocal note in folk singing] of a shepherd,
ਕਿਸੇ ਆਜੜੀ ਦੀ ਲੰਮੀ ਹੇਕ ਸੁਣ ਕੇ
kise Aja.DI dI laMmI heka suNa ke
Like hearing the long [Hek: a high-pitched, sustained vocal note in folk singing] of a shepherd,
ਪੈਲਾਂ ਪਾਉਂਦੇ ਰੋਹੀ ਦੇ ਜੰਡ ਵਰਗਾ
pailAM pAuMde rohI de jaMDa varagA
It is like the [Jand: a hardy, native tree of the Punjab plains] dancing in the [Rohi: arid, desert-like wild lands].
ਤੈਨੂੰ ਸੂਰਜਾ ਅੱਜ ਮੈਂ ਤੱਕਿਆ ਵੇ
tainUM sUrajA ajja maiM takkiA ve
O Sun, I have truly beheld you today,
ਤੂੰ ਤਾਂ ਨਿਕਲਿਆ ਮੇਰੇ ਹੀ ਰੰਗ ਵਰਗਾ
tUM tAM nikaliA mere hI raMga varagA
And you turned out to be just like my own hue.