Sone Da Sareer

by Nimrat Khaira

ਅੰਤਾਂ ਦਾ ਰੂਪ ਚੰਨ ਵੇ
aMtAM dA rUpa chaMna ve
Your beauty was boundless, my beloved, like the moon
ਅੱਜ ਮੱਚ ਕੇ ਹੋ ਜਾਣਾ ਕੋਲੇ
ajja machcha ke ho jANA kole
Today, it shall burn and turn into smoldering charcoal
ਪੱਥਰਾਂ ਦੇ ਵਾਂਗੂੰ ਜੰਮ ਗਏ
pattharAM de vAMgUM jaMma gae
Frozen still and heavy like cold stones
ਤੇਰੇ ਅੰਗ ਪੈਰ ਹਵਾ ਤੋਂ ਵੀ ਹੋਲੇ
tere aMga paira havA toM vI hole
Your limbs, once lighter than the wandering breeze
ਡਰ ਜਿਹੜੀ ਗੱਲ ਦਾ ਸੀ
Dara jiha.DI galla dA sI
The very fear that haunted my thoughts
ਉਹੀ ਗੱਲ ਵੇ ਨਸੀਬਾਂ ਨਾਲ ਹੋਈ
uhI galla ve nasIbAM nAla hoI
That same fate has been sealed by destiny
ਸੋਨੇ ਦੇ ਸਰੀਰ ਵਾਲਿਆ
sone de sarIra vAliA
O possessor of a body as precious as gold
ਤੈਨੂੰ ਲੱਕੜਾਂ 'ਚ ਦੱਬ ਗਿਆ ਕੋਈ
tainUM lakka.DAM 'cha dabba giA koI
Someone has buried you beneath the weight of wooden logs
ਸੋਨੇ ਦੇ ਸਰੀਰ ਵਾਲਿਆ
sone de sarIra vAliA
O possessor of a body as precious as gold
ਬਾਤਾਂ ਕੋਲੋਂ ਰੁੱਸ ਜੇ ਗਏ
bAtAM koloM russa je gae
You have grown [Roosna: sulking/annoyed] with our conversations
ਇਹ ਹੁੰਗਾਰਿਆਂ ਦਾ ਬਣਿਆ ਸੀ ਘਰ ਵੇ
iha huMgAriAM dA baNiA sI ghara ve
This home was built on the foundation of your gentle responses
ਬਾਹਰੋਂ ਭਾਵੇਂ ਇੱਟਾਂ ਲੱਗੀਆਂ
bAharoM bhAveM iTTAM laggIAM
Though the walls on the outside were made of bricks
ਵਿਚੋਂ ਤਾਰਿਆਂ ਦਾ ਬਣਿਆ ਸੀ ਘਰ ਵੇ
vichoM tAriAM dA baNiA sI ghara ve
Inside, this home was crafted from the light of the stars
ਚੁਬਾਰੇ ਵਿਚੋਂ ਹੂਕ ਉੱਠਦੀ
chubAre vichoM hUka uTThadI
A piercing wail rises from the upper chamber
ਛਾਲ ਮਾਰ ਕੇ ਵਿਹੜੇ ਦੇ ਵਿਚ ਰੋਈ
ChAla mAra ke viha.De de vicha roI
It leaps down and weeps bitterly in the courtyard
ਸੋਨੇ ਦੇ ਸਰੀਰ ਵਾਲਿਆ
sone de sarIra vAliA
O possessor of a body as precious as gold
ਤੈਨੂੰ ਲੱਕੜਾਂ 'ਚ ਦੱਬ ਗਿਆ ਕੋਈ
tainUM lakka.DAM 'cha dabba giA koI
Someone has buried you beneath the weight of wooden logs
ਸੋਨੇ ਦੇ ਸਰੀਰ ਵਾਲਿਆ
sone de sarIra vAliA
O possessor of a body as precious as gold
ਵੇ ਜਾਨ ਦੀ ਸੁਰਾਹੀ ਫੁੱਟ ਗਈ
ve jAna dI surAhI phuTTa gaI
The goblet of life has shattered into pieces
ਕੱਚ ਵੱਜਿਆ ਕਲੇਜੇ ਵਿਚ ਆ ਕੇ
kachcha vajjiA kaleje vicha A ke
Shards of glass have pierced deep into my heart
ਤੂੰ ਦੋ ਦਿਨ ਹੱਸ ਖੇਡਿਆ
tUM do dina hassa kheDiA
You laughed and played for but a fleeting moment
ਤੈਨੂੰ ਚਾਰ ਬੰਦੇ ਲੈ ਗਏ ਮੋਢਾ ਲਾ ਕੇ
tainUM chAra baMde lai gae moDhA lA ke
Now four men have taken you away on their shoulders
ਜਮ ਦਾ ਸੱਦਾ ਆ ਗਿਆ
jama dA saddA A giA
The summons of [Jam: the God of Death/Messenger of Death] arrived
ਜਾਂਦੀ ਵਾਰ ਸਾਡੀ ਗੱਲ ਵੀ ਨਾ ਹੋਈ
jAMdI vAra sADI galla vI nA hoI
At the final parting, we couldn't even share a word
ਸੋਨੇ ਦੇ ਸਰੀਰ ਵਾਲਿਆ
sone de sarIra vAliA
O possessor of a body as precious as gold
ਤੈਨੂੰ ਲੱਕੜਾਂ 'ਚ ਦੱਬ ਗਿਆ ਕੋਈ
tainUM lakka.DAM 'cha dabba giA koI
Someone has buried you beneath the weight of wooden logs
ਸੋਨੇ ਦੇ ਸਰੀਰ ਵਾਲਿਆ
sone de sarIra vAliA
O possessor of a body as precious as gold

Share

More by Nimrat Khaira

View all songs →