Heer
ਅੱਖੀਆਂ ਵਿਚ ਤੱਕ ਲਿਆ ਏ ਨੀ ਤੱਕਦੇ ਹੀ ਰਹਿ ਗਏ ਆਂ
akkhIAM vicha takka liA e nI takkade hI rahi gae AM
I have gazed into your eyes [Ni/Nee: a gender-specific vocative used to address a woman directly], and now I am lost in that gaze
ਕਾਹਦਾ ਤੂੰ ਹੱਸ ਲਿਆ ਏ ਨੀ ਹੱਸਦੇ ਹੀ ਰਹਿ ਗਏ ਆਂ
kAhadA tUM hassa liA e nI hassade hI rahi gae AM
The moment you shared a smile, I’ve been left smiling ever since
ਤੇਰੀ ਤੋਰ-ਤੋਰ ਵਿਚ ਲੋਰ-ਲੋਰ ਵਿਚ ਘੁੰਮਦੇ ਐ ਮੁਟਿਆਰੇ
terI tora-tora vicha lora-lora vicha ghuMmade ai muTiAre
In your graceful gait and your intoxicating vibe, my world spins, oh [Mutiyaar: a young, beautiful woman in her prime]
ਦਿਲ ਮੈਂ ਵਾਰਾਂ ਜਾਨ ਹਾਰਾਂ ਹੋ ਗਿਆ ਤੇਰੇ ਨਾਲ ਪਿਆਰੇ
dila maiM vArAM jAna hArAM ho giA tere nAla piAre
I’d sacrifice my heart and give my life, for I have fallen in love with you
ਲੰਘ ਗਈ ਏਂ ਤੂੰ ਕੋਲੋਂ ਦੀ ਆ ਕੇ ਵਾਂਗ ਛਣਕਾ ਕੇ
laMgha gaI eM tUM koloM dI A ke vAMga ChaNakA ke
You swept past me, making your presence felt like the chime of [Jhanjar: traditional anklets]
ਨੱਚਦੇ ਐਂ ਤੇਰੇ ਨਾਲ ਅੱਖ ਲਾ ਕੇ ਦਿਲ ਸਮਝਾ ਕੇ
nachchade aiM tere nAla akkha lA ke dila samajhA ke
Now I dance with you, eyes locked, having finally convinced my restless heart
ਚੱਕਰਾਂ ਵਿਚ ਪਾ ਗਈ ਏਂ ਨੀ ਗੱਭਰੂ ਨਗ ਵਰਗੇ ਨੂੰ
chakkarAM vicha pA gaI eM nI gabbharU naga varage nUM
You’ve entangled this [Gabru: a young man characterized by strength, honor, and vitality], who is precious as a [Nag: a rare, high-quality gemstone]
ਬਚਾ ਲੈ ਹਾਣ ਦੀਏ ਨੀ ਸੱਚੀ ਰੱਬ ਵਰਗੇ ਨੂੰ
bachA lai hANa dIe nI sachchI rabba varage nUM
Save me, oh girl of my age, for I am as innocent and true as God Himself
ਬਚਾ ਲੈ ਹਾਣ ਦੀਏ ਨੀ ਸੱਚੀ ਰੱਬ ਵਰਗੇ ਨੂੰ
bachA lai hANa dIe nI sachchI rabba varage nUM
Save me, oh girl of my age, for I am as innocent and true as God Himself
ਆਹ ਜੋ ਵੀ ਹੁੰਦਾ ਪਿਆਰਾਂ ਵਿਚ ਮੈਂ ਕਰਨਾ ਚਾਹੁੰਦਾ
Aha jo vI huMdA piArAM vicha maiM karanA chAhuMdA
Everything that happens in the name of love, I want to experience it all
ਤੇਰੀਆਂ ਅੱਖਾਂ ਵਿਚ ਮੈਂ ਡੁੱਬ ਕੇ ਮਰਨਾ ਚਾਹੁੰਦਾ
terIAM akkhAM vicha maiM Dubba ke maranA chAhuMdA
I want to lose myself and drown forever within the depths of your eyes
ਯਾਰਾਂ ਦੇ ਵਿਆਹ ਦੀ ਫੋਟੋ ਤੇ ਦਿੱਤੇ ਕੈਪਸ਼ਨ ਨੂੰ
yArAM de viAha dI phoTo te ditte kaipasa਼na nUM
That photo from our [Yaar: close friends/brothers] wedding, and the caption I wrote
ਆਖੇਂ ਤੂੰ ਸੈੱਟ ਕਰ ਲਵੇ ਨੱਚਦੇ ਦੇ ਐਕਸ਼ਨ ਨੂੰ
AkheM tUM saiTTa kara lave nachchade de aikasa਼na nUM
I wish you’d notice it and match your vibe to my dancing spirit
ਜਿੱਥੇ ਤੂੰ ਸਾਥ ਨੂੰ ਲੱਭੇਂ ਉੱਥੇ ਫਿਰ ਮੈਂ ਹੋਵਾਂ
jitthe tUM sAtha nUM labbheM utthe phira maiM hovAM
Wherever you look for companionship, I wish to be right there
ਜਾਂ ਤਾਂ ਮੈਂ ਹੋਵਾਂ ਹੀ ਨੀ ਜਾਂ ਫਿਰ ਮੈਂ ਹੀ ਹੋਵਾਂ
jAM tAM maiM hovAM hI nI jAM phira maiM hI hovAM
Either I shouldn't exist at all, or I should be the only one for you

ਮੰਨਿਆ ਸੋਹਣੇ ਤਾਂ ਨਹੀਂ ਆਂ ਪਰ ਫਿਰ ਵੀ ਜੱਚਦੇ ਆਂ
maMniA sohaNe tAM nahIM AM para phira vI jachchade AM
I admit I might not be the most handsome, yet I still carry a certain [Madak: stately pride/swagger]
ਬਹੁਤਿਆਂ ਤੋਂ ਚੰਗੇ ਹੀ ਆਂ ਐਡੀ ਗੱਲ ਰੱਖਦੇ ਆਂ
bahutiAM toM chaMge hI AM aiDI galla rakkhade AM
I’m better than most, I hold myself with that much conviction
ਅੱਜ ਤੇਰੇ ਨਾਲ ਖ਼ਵਾਬ ਮੈਂ ਕਿੰਝ ਸੁਣਾਵਾਂ ਕੋਲ ਬਿਠਾ ਕੇ
ajja tere nAla kha਼vAba maiM kiMjha suNAvAM kola biThA ke
How do I sit you beside me today and share the dreams I have with you?
ਕਰਾਂ ਇਜ਼ਹਾਰ ਯਾਰ ਤੇਰੇ ਨਾਲ ਨਾਲ ਰਹਿ ਲਾਂਗੇ ਰੱਖ ਗਲ਼ ਲਾ ਕੇ
karAM ija਼hAra yAra tere nAla nAla rahi lAMge rakkha gala਼ lA ke
I’ll confess my love; we’ll stay together, and I’ll keep you close to my heart
ਲੰਘ ਗਈ ਏਂ ਤੂੰ ਕੋਲੋਂ ਦੀ ਆ ਕੇ ਵਾਂਗ ਛਣਕਾ ਕੇ
laMgha gaI eM tUM koloM dI A ke vAMga ChaNakA ke
You swept past me, making your presence felt like the chime of [Jhanjar: traditional anklets]
ਨੱਚਦੇ ਐਂ ਤੇਰੇ ਨਾਲ ਅੱਖ ਲਾ ਕੇ ਦਿਲ ਸਮਝਾ ਕੇ
nachchade aiM tere nAla akkha lA ke dila samajhA ke
Now I dance with you, eyes locked, having finally convinced my restless heart
ਲੱਭਣਾ ਨਿਰਵੈਰ ਜਿਹਾ ਨੀ ਗਾਉਂਦੇ ਉਂਝ ਬਾਹਲੇ ਨੇ
labbhaNA niravaira jihA nI gAuMde uMjha bAhale ne
You won't find anyone as pure-hearted as [Nirvair: Self-reference to the artist/lyricist, also meaning 'without enmity'], though many sing his style
ਨਿੱਤ ਤੈਨੂੰ DM ਕਰਦੇ ਚਾਹੁੰਦੇ ਉਂਝ ਬਾਹਲੇ ਨੇ
nitta tainUM DM karade chAhuMde uMjha bAhale ne
Many message you daily, many claim to want you
ਨਿੱਤ ਤੈਨੂੰ DM ਕਰਦੇ ਚਾਹੁੰਦੇ ਉਂਝ ਬਾਹਲੇ ਨੇ
nitta tainUM DM karade chAhuMde uMjha bAhale ne
Many message you daily, many claim to want you