Let Me Know

by Nirvair Pannuft Mxrci

ਹੋ ਤੇਰੇ ਲਈ ਹੀ ਲਿਖਦਾ ਤੇ ਚਾਅ ਜਿਹਾ ਚੜ੍ਹੇ ਮੈਨੂੰ
ho tere laI hI likhadA te chAa jihA cha.Dhe mainUM
I write only for you, and it fills me with a restless joy
ਪਿਆਰ ਨਹੀਂ ਜਿਤਾਉਂਦਾ ਐਵੇਂ ਵਾਰ ਵਾਰ ਦੱਸ ਕੇ ਨੀ
piAra nahIM jitAuMdA aiveM vAra vAra dassa ke nI
I don't boast of my love by constantly reminding you, `[Ni/Nee: a gender-specific vocative used to address a woman directly]`
ਸੌਂਹ ਖਾ ਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
sauMha khA ke dassa ki maiM chaMgA tainUM laggiA sI
Swear an oath and tell me, did you truly find me worthy?
ਜਾਂ ਫਿਰ ਐਵੇਂ ਕਹਿ ਤਾ ਮੇਰਾ ਮਾਣ ਜਿਹਾ ਰੱਖ ਕੇ ਨੀ
jAM phira aiveM kahi tA merA mANa jihA rakkha ke nI
Or did you just say so, simply to preserve my pride?
ਹੋ ਅਕਲਾਂ ਦੇ ਅੰਨ੍ਹਿਆਂ ਨੂੰ ਰਾਹਾਂ ਤੂੰ ਦਿਖਾਈਆਂ ਨੇ ਨੀ
ho akalAM de aMnhiAM nUM rAhAM tUM dikhAIAM ne nI
You showed the way to those blinded by their own ignorance
ਸੋਹਣੀਏ ਸਿਆਣਪਾਂ 'ਚ ਮਹਿਕਾਂ ਛਿੜਕਾਈਆਂ ਨੇ ਨੀ
sohaNIe siANapAM 'cha mahikAM Chi.DakAIAM ne nI
Beautiful one, you sprinkled a sweet fragrance into worldly wisdom
ਜਾਨ ਛਿੜਕਾਵਾਂ ਮੈਂ ਨੀ ਵਾਰ ਕੇ ਮੁਕਾਉਣੀ ਚਾਹੁੰਦਾ
jAna Chi.DakAvAM maiM nI vAra ke mukAuNI chAhuMdA
I’d sacrifice my life for you; I want to spend it all on you
ਤੇਰੇ ਲਈ ਮੈਂ ਝੱਲੀਏ ਨੀ ਖ਼ੁਸ਼ੀਆਂ ਵਿਆਈਆਂ ਨੇ ਨੀ
tere laI maiM jhallIe nI kha਼usa਼IAM viAIAM ne nI
For your sake, oh crazy girl, I have wedded myself to happiness
ਹੋ ਸਾਡਾ ਹੋਇਆ ਇਸੇ ਗੱਲ ਦਾ ਹੀ ਤਾਂ ਸਰੂਰ ਆ ਨੀ
ho sADA hoiA ise galla dA hI tAM sarUra A nI
This is exactly why I am intoxicated with this bliss
ਪੈਰਾਂ ਵਿਚ ਛਾਲੇ ਹੋ ਗਏ ਵੇਖ ਨੱਚ ਨੱਚ ਕੇ ਨੀ
pairAM vicha ChAle ho gae vekha nachcha nachcha ke nI
Look, my feet have blistered from dancing in ecstasy
ਸੌਂਹ ਖਾ ਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
sauMha khA ke dassa ki maiM chaMgA tainUM laggiA sI
Swear an oath and tell me, did you truly find me worthy?
ਜਾਂ ਫਿਰ ਐਵੇਂ ਕਹਿ ਤਾ ਮੇਰਾ ਮਾਣ ਜਿਹਾ ਰੱਖ ਕੇ ਨੀ
jAM phira aiveM kahi tA merA mANa jihA rakkha ke nI
Or did you just say so, simply to preserve my pride?
ਸੌਂਹ ਖਾ ਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
sauMha khA ke dassa ki maiM chaMgA tainUM laggiA sI
Swear an oath and tell me, did you truly find me worthy?
ਜਾਂ ਫਿਰ ਐਵੇਂ ਕਹਿ ਤਾ ਮੇਰਾ ਮਾਣ ਜਿਹਾ ਰੱਖ ਕੇ ਨੀ
jAM phira aiveM kahi tA merA mANa jihA rakkha ke nI
Or did you just say so, simply to preserve my pride?
ਹੋ ਉੱਚੇ ਉੱਚੇ ਖ਼ਿਆਲ ਉੱਚਾ ਹੋਇਆ ਕਿਰਦਾਰ ਆ ਨੀ
ho uchche uchche kha਼iAla uchchA hoiA kiradAra A nI
My thoughts have reached new heights, and my character has been elevated
ਜਿਉਣ ਦਾ ਸਲੀਕਾ ਆਇਆ ਕੈਸਾ ਤੇਰਾ ਪਿਆਰ ਆ ਨੀ
jiuNa dA salIkA AiA kaisA terA piAra A nI
What kind of love is yours, that taught me the true art of living?
ਕਿੰਝ ਸਮਝਾਵਾਂ ਕਿੰਨਾ ਖ਼ਾਸ ਤੇਰੇ ਨਾਲ ਆ ਮੈਂ
kiMjha samajhAvAM kiMnA kha਼Asa tere nAla A maiM
How do I explain how special I feel when I am with you?
ਮੇਰਾ ਹੱਥ ਫੜ ਮੇਰਾ ਜੀਵਨ ਸੰਵਾਰਿਆ ਨੀ
merA hattha pha.Da merA jIvana saMvAriA nI
By holding my hand, you have embellished my entire life
ਹੋ ਕਿੰਨਾ ਮਾਣ ਸੋਹਣਾ ਕਿੰਨਾ ਰੂਪ ਕਿੰਨਾ ਨੂਰ ਆ ਨੀ
ho kiMnA mANa sohaNA kiMnA rUpa kiMnA nUra A nI
What magnificent pride, what beauty, what divine radiance you possess
ਹਾਲੇ ਤੱਕ ਰੱਜਿਆ ਨਹੀਂ ਤੈਨੂੰ ਤੱਕ ਤੱਕ ਕੇ ਨੀ
hAle takka rajjiA nahIM tainUM takka takka ke nI
My eyes are still not satiated, even after gazing at you endlessly
ਸੌਂਹ ਖਾ ਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
sauMha khA ke dassa ki maiM chaMgA tainUM laggiA sI
Swear an oath and tell me, did you truly find me worthy?
ਜਾਂ ਫਿਰ ਐਵੇਂ ਕਹਿ ਤਾ ਮੇਰਾ ਮਾਣ ਜਿਹਾ ਰੱਖ ਕੇ ਨੀ
jAM phira aiveM kahi tA merA mANa jihA rakkha ke nI
Or did you just say so, simply to preserve my pride?
ਉਂਝ ਨਿਰਵੈਰ ਕੋਲੇ ਹੋਰ ਕੋਈ ਸੌਗ਼ਾਤ ਨਹੀਂਓਂ
uMjha niravaira kole hora koI sauga਼Ata nahIMoM
Otherwise, Nirvair `[Self-reference to the artist, Nirvair Pannu]` has no other gift to offer
ਜਦੋਂ ਤੈਨੂੰ ਸੋਚਿਆ ਨੀ ਐਸੀ ਕੋਈ ਵੀ ਰਾਤ ਨਹੀਂਓਂ
jadoM tainUM sochiA nI aisI koI vI rAta nahIMoM
There isn't a single night that passes where I haven't thought of you
ਇੱਕ ਮਾਂ ਸੀ ਦੂਜੀ ਤੂੰ ਆਂ ਸੋਹਣਾ ਜਿੰਨੇ ਆਖਿਆ ਨੀ
ikka mAM sI dUjI tUM AM sohaNA jiMne AkhiA nI
First it was my mother, and now you, who called me handsome
ਉਂਝ ਤਾਂ ਮੈਂ ਵੇਖਿਆ ਏ ਐਡੀ ਗੱਲਬਾਤ ਨਹੀਂ ਏ
uMjha tAM maiM vekhiA e aiDI gallabAta nahIM e
Otherwise, I’ve realized I don’t really have such a grand stature
ਨਜ਼ਰਾਂ ਲਵਾ ਨਾ ਬੈਠਾਂ ਸੋਹਣੀਏ ਸੁਨੱਖੀਏ ਨੀ
naja਼rAM lavA nA baiThAM sohaNIe sunakkhIe nI
I fear I might attract the evil eye, my beautiful and graceful one
ਨਜ਼ਰਾਂ ਤੋਂ ਚੱਲਦਾ ਆਂ ਤਾਹੀਂਓਂ ਬਚ ਬਚ ਕੇ ਨੀ
naja਼rAM toM challadA AM tAhIMoM bacha bacha ke nI
That is why I move through life, carefully shielding myself from prying eyes
ਸੌਂਹ ਖਾ ਕੇ ਦੱਸ ਕਿ ਮੈਂ ਚੰਗਾ ਤੈਨੂੰ ਲੱਗਿਆ ਸੀ
sauMha khA ke dassa ki maiM chaMgA tainUM laggiA sI
Swear an oath and tell me, did you truly find me worthy?
ਜਾਂ ਫਿਰ ਐਵੇਂ ਕਹਿ ਤਾ ਮੇਰਾ ਮਾਣ ਜਿਹਾ ਰੱਖ ਕੇ ਨੀ
jAM phira aiveM kahi tA merA mANa jihA rakkha ke nI
Or did you just say so, simply to preserve my pride?

Share

More by Nirvair Pannu

View all songs →