Snakhi

by Nirvair Pannu

ਮੈਂ ਹੱਸਦਾ ਤਾਂ ਲੜਦੀ ਏ
maiM hassadA tAM la.DadI e
When I laugh, she starts to pick a fight
ਜਦ ਲੜਦੀ ਗੱਲਾਂ ਕਰਦੀ ਏ
jada la.DadI gallAM karadI e
And while fighting, she keeps the conversation flowing
ਫਿਰ ਆਪੇ ਗਲ ਨਾਲ ਲਾ ਲੈਂਦੀ
phira Ape gala nAla lA laiMdI
Then she pulls me into a hug herself
ਬੁੱਲ੍ਹਾਂ 'ਚੋਂ ਮੇਰਾ ਨਾਂ ਲੈਂਦੀ
bullhAM 'choM merA nAM laiMdI
Whispering my name through her lips
ਫਿਰ ਆਪੇ ਗਲ ਨਾਲ ਲਾ ਲੈਂਦੀ
phira Ape gala nAla lA laiMdI
Then she pulls me into a hug herself
ਬੜਾ ਸਾਂਭ ਸਾਂਭ ਕੇ ਰੱਖਦੀ ਏ
ba.DA sAMbha sAMbha ke rakkhadI e
She keeps me tucked away with such care
ਮੈਨੂੰ ਟੇਢੀ ਨਜ਼ਰ ਨਾਲ ਤੱਕਦੀ ਏ
mainUM TeDhI naja਼ra nAla takkadI e
She gazes at me with those shy, slanted eyes
ਪਲ ਪਲ ਦੀਆਂ ਬਿੜਕਾਂ ਰੱਖਦੀ ਏ
pala pala dIAM bi.DakAM rakkhadI e
She keeps a close watch on my every move
ਪਲ ਪਲ ਦੀਆਂ ਬਿੜਕਾਂ ਰੱਖਦੀ ਏ
pala pala dIAM bi.DakAM rakkhadI e
She keeps a close watch on my every move
ਸ਼ਿਵ ਦੀਆਂ ਲਿਖਤਾਂ ਜਿਹੀ ਸਿਆਣੀ ਏ
sa਼iva dIAM likhatAM jihI siANI e
She is wise, like the writings of Shiv [Shiv Kumar Batalvi: Punjab’s legendary romantic-tragic poet]
ਬਾਣੀ ਸੁੱਚੀ ਜਿਹੀ ਮਰਜਾਣੀ ਏ
bANI suchchI jihI marajANI e
The cursed girl is pure like a holy hymn [Baani: sacred scriptures/hymns]
ਉਹਦੇ ਦਿਲ ਦੀਆਂ ਕਿਆ ਹੀ ਬਾਤਾਂ ਨੇ
uhade dila dIAM kiA hI bAtAM ne
The tales of her heart are truly beyond words
ਉਹ ਤੋਂ ਖ਼ੁਸ਼ਬੂ ਲਈ ਬਰਸਾਤਾਂ ਨੇ
uha toM kha਼usa਼bU laI barasAtAM ne
The rain clouds borrow their fragrance from her
ਉਹ ਤੋਂ ਖ਼ੁਸ਼ਬੂ ਲਈ ਬਰਸਾਤਾਂ ਨੇ
uha toM kha਼usa਼bU laI barasAtAM ne
The rain clouds borrow their fragrance from her
ਮੈਂ ਬਹੁਤ ਕੋਲ ਦੀ ਤੱਕੀ ਏ
maiM bahuta kola dI takkI e
I have observed her from very close by
ਉਹ ਸੱਚੀ ਬਹੁਤ ਸੁਨੱਖੀ ਏ
uha sachchI bahuta sunakkhI e
In truth, she is breathtakingly beautiful
ਉਹ ਸੱਚੀ ਬਹੁਤ ਸੁਨੱਖੀ ਏ
uha sachchI bahuta sunakkhI e
In truth, she is breathtakingly beautiful
ਫਿਰ ਭੁੱਲਦਾ ਨਹੀਂ ਜਿਹੜਾ ਮਿਲ ਜਾਂਦਾ
phira bhulladA nahIM jiha.DA mila jAMdA
Whoever meets her can never forget her
ਉਹਦਾ ਤੱਕਦੀ ਏ ਮੇਰਾ ਦਿਲ ਜਾਂਦਾ
uhadA takkadI e merA dila jAMdA
When she looks at me, my heart just skips a beat
ਉਹਦੇ ਰੰਗ ਵਿਚ ਰੰਗਿਆ ਫਿਰਦਾ ਆਂ
uhade raMga vicha raMgiA phiradA AM
I roam around completely drenched in her colors
ਉਹਦਾ ਅੱਜ ਦਾ ਨਹੀਂ ਬੜੇ ਚਿਰ ਦਾ ਆਂ
uhadA ajja dA nahIM ba.De chira dA AM
I haven't just become hers today, I've belonged to her for ages
ਉਹਨੇ ਕੋਲ ਬਿਠਾ ਕੇ ਦੱਸਿਆ ਏ
uhane kola biThA ke dassiA e
She made me sit beside her and told me
ਮੈਨੂੰ ਗਲ ਨਾਲ ਲਾ ਕੇ ਦੱਸਿਆ ਏ
mainUM gala nAla lA ke dassiA e
She held me close to her heart and told me
ਤੇਰਾ ਮੇਰੇ ਬਾਝੋਂ ਸਰਨਾ ਨਹੀਂ
terA mere bAjhoM saranA nahIM
"You won't be able to survive without me"
ਉਹ ਕਰਨਾ ਨਹੀਂ ਉਹ ਕਰਨਾ ਨਹੀਂ
uha karanA nahIM uha karanA nahIM
She won't let it happen, she won't let it happen
ਉਲਝੀ ਜਿਹੀ ਸਭ ਸੁਲਝਾ ਦਿੰਦੀ
ulajhI jihI sabha sulajhA diMdI
She untangles everything that is complicated
ਆਪੇ ਲਿਖਦੀ ਆਪੇ ਢਾਹ ਦਿੰਦੀ
Ape likhadI Ape DhAha diMdI
She writes the destiny herself and she can tear it down
ਮੈਨੂੰ ਪਿਆਰ ਕਰੇ ਨਾਲੇ ਖਿੱਝਦੀ ਏ
mainUM piAra kare nAle khijjhadI e
She loves me, yet she gets annoyed with me
ਜਦੋਂ ਆਕੜਦੀ ਨਾਲੇ ਭਿੱਜਦੀ ਏ
jadoM Aka.DadI nAle bhijjadI e
When she shows her ego, she simultaneously melts with love
ਪਰ ਜੋ ਵੀ ਏ ਬੜੀ ਸੱਚੀ ਏ
para jo vI e ba.DI sachchI e
But whatever she is, she is incredibly true
ਉਹ ਸੱਚੀ ਬਹੁਤ ਸੁਨੱਖੀ ਏ
uha sachchI bahuta sunakkhI e
In truth, she is breathtakingly beautiful
ਉਹ ਸੱਚੀ ਬਹੁਤ ਸੁਨੱਖੀ ਏ
uha sachchI bahuta sunakkhI e
In truth, she is breathtakingly beautiful
ਉਹ ਸੱਚੀ ਬਹੁਤ ਸੁਨੱਖੀ ਏ
uha sachchI bahuta sunakkhI e
In truth, she is breathtakingly beautiful
ਉਹ ਸੱਚੀ ਬਹੁਤ ਸੁਨੱਖੀ ਏ
uha sachchI bahuta sunakkhI e
In truth, she is breathtakingly beautiful
ਸੱਚੀ ਬਹੁਤ ਸੁਨੱਖੀ ਏ
sachchI bahuta sunakkhI e
Truly, she is so beautiful
ਸੱਚੀ ਬਹੁਤ ਸੁਨੱਖੀ ਏ
sachchI bahuta sunakkhI e
Truly, she is so beautiful

Share

More by Nirvair Pannu

View all songs →