Tasveer

by Nirvair Pannu

ਉਹ ਤੇਰਾ ਇਸ਼ਕ ਜੋ ਨਦੀਆਂ ਵਰਗਾ ਏ
uha terA isa਼ka jo nadIAM varagA e
That love of yours is like the flowing rivers
ਉਹ ਤੈਥੋਂ ਨੀਵੇਂ ਪਰਬਤ ਲੱਗਦੇ ਨੇ
uha taithoM nIveM parabata laggade ne
Even the mighty mountains seem humble before you
ਉਹ ਤੇਰੀ ਨਜ਼ਰ ਜਿੱਥੇ ਵੀ ਪੈਂਦੀ ਏ
uha terI naja਼ra jitthe vI paiMdI e
Wherever your gaze happens to fall
ਤੇ ਬਿਨ ਬੱਤੀਓਂ ਦੀਵੇ ਜਗਦੇ ਨੇ
te bina battIoM dIve jagade ne
Lamps begin to glow even without a flame
ਉਹ ਚਿੱਤ ਕਰਦਾ ਤੇਰੀਆਂ ਤਲੀਆਂ 'ਤੇ
uha chitta karadA terIAM talIAM 'te
My heart desires that upon your very palms
ਦੁਨੀਆ ਦੀ ਫੱਬਤ ਰੱਖ ਦੇਵਾਂ
dunIA dI phabbata rakkha devAM
I place all the splendor and beauty of this world
ਨੀ ਤੂੰ ਪਿਆਰ ਦੇ ਵਿਹੜੇ ਵੱਸਦੀ ਏਂ
nI tUM piAra de viha.De vassadI eM
[Ni: a gender-specific vocative used to address a woman directly] You reside in the courtyard of love
ਨੀ ਤੇਰਾ ਨਾਮ ਮੁਹੱਬਤ ਰੱਖ ਦੇਵਾਂ
nI terA nAma muhabbata rakkha devAM
[Ni: vocative address] I wish to rename you 'Love' itself
ਪਾਣੀ ਵਾਲੇ ਸ਼ੀਸ਼ੇ ਵਿੱਚੋਂ ਤੈਨੂੰ ਤੱਕ ਲੈਂਦਾ ਵਾਂ
pANI vAle sa਼Isa਼e vichchoM tainUM takka laiMdA vAM
Within the watery mirror, I steal glimpses of you
ਰੱਬ ਦਾ ਨਾਂ ਛੱਡ ਕੇ ਮੈਂ ਤੈਨੂੰ ਜਪ ਲੈਂਦਾ ਵਾਂ
rabba dA nAM ChaDDa ke maiM tainUM japa laiMdA vAM
Leaving aside the name of God, I chant your name in devotion
ਜੇ ਤੂੰ ਆਖੇਂ ਜਾਨ ਵਾਰੂੰ ਪਰ ਮੰਗ ਵੀ ਨਾ ਬੈਠੀਂ
je tUM AkheM jAna vArUM para maMga vI nA baiThIM
If you ask, I'd sacrifice my soul, but don't you dare ask for that
ਇਸ ਜ਼ਿੰਦਗੀ 'ਚ ਤੇਰੇ ਨਾਲ ਰਹਿਣਾ ਚਾਹੁੰਦਾ ਆਂ
isa ja਼iMdagI 'cha tere nAla rahiNA chAhuMdA AM
Because in this life, I only want to stay by your side
ਜੇ ਵੇਖਣਾ ਹੀ ਹੁੰਦਾ ਤਸਵੀਰ ਵੇਖ ਲੈਂਦਾ
je vekhaNA hI huMdA tasavIra vekha laiMdA
If I only wanted to see you, I would have looked at a picture
ਮੈਂ ਤਾਂ ਉਮਰਾਂ ਲਈ ਤੇਰੇ ਨਾਲ ਬਹਿਣਾ ਚਾਹੁੰਦਾ ਆਂ
maiM tAM umarAM laI tere nAla bahiNA chAhuMdA AM
I want to sit beside you for all my lifetimes
ਕੋਇਲ ਦੀ ਕੂਕ ਨੂੰ ਵੀ ਪਿੱਛੇ ਛੱਡ ਦੇਵੇ ਤੇਰੀ ਮਿੱਠੀ ਜਿਹੀ ਆਵਾਜ਼ ਨੀ
koila dI kUka nUM vI pichChe ChaDDa deve terI miTThI jihI AvAja਼ nI
Even the [Koel: the Indian cuckoo, famed for its melodic song] is left behind by your sweet voice
ਕੋਇਲ ਦੀ ਕੂਕ ਨੂੰ ਵੀ ਪਿੱਛੇ ਛੱਡ ਦੇਵੇ ਤੇਰੀ ਮਿੱਠੀ ਜਿਹੀ ਆਵਾਜ਼ ਨੀ
koila dI kUka nUM vI pichChe ChaDDa deve terI miTThI jihI AvAja਼ nI
[Ni: vocative address] Even the [Koel: Indian cuckoo] is left behind by your sweet voice
ਤੇਰੇ ਨਾਲ ਵੱਸਣੋਂ ਜਿਉਂ ਵੱਸਦਾ ਪੰਜਾਬ ਨੀ
tere nAla vassaNoM jiuM vassadA paMjAba nI
Living with you feels like the thriving spirit of [Punjab: the land of five rivers, representing the singer's heart and home]
ਕਈ ਦਿਲ 'ਚ ਨੇ ਗੱਲਾਂ ਕਿਤੇ ਮੁੱਕ ਹੀ ਨਾ ਜਾਵਾਂ
kaI dila 'cha ne gallAM kite mukka hI nA jAvAM
So many words are in my heart, I fear I might fade away before saying them
ਇਸ ਮੌਤ ਨਾਲੋਂ ਪਹਿਲਾਂ ਕੁਝ ਕਹਿਣਾ ਚਾਹੁੰਦਾ ਆਂ
isa mauta nAloM pahilAM kujha kahiNA chAhuMdA AM
Before this death claims me, I have something to tell you
ਜੇ ਵੇਖਣਾ ਹੀ ਹੁੰਦਾ ਤਸਵੀਰ ਵੇਖ ਲੈਂਦਾ
je vekhaNA hI huMdA tasavIra vekha laiMdA
If I only wanted to see you, I would have looked at a picture
ਮੈਂ ਤਾਂ ਉਮਰਾਂ ਲਈ ਤੇਰੇ ਨਾਲ ਬਹਿਣਾ ਚਾਹੁੰਦਾ ਆਂ
maiM tAM umarAM laI tere nAla bahiNA chAhuMdA AM
I want to sit beside you for all my lifetimes
ਤਾਰਿਆਂ ਦੇ ਦੇਸ਼ 'ਚੋਂ ਮੈਂ ਮਿੱਟੀ ਲੈ ਕੇ ਆਇਆ ਹਾਂ
tAriAM de desa਼ 'choM maiM miTTI lai ke AiA hAM
From the realm of the stars, I have brought back stardust
ਤੇਰੇ ਮੇਰੇ ਪਿਆਰਾਂ ਵਾਲੀ ਚਿੱਠੀ ਲੈ ਕੇ ਆਇਆ ਹਾਂ
tere mere piArAM vAlI chiTThI lai ke AiA hAM
I have brought a letter inscribed with the story of our love
ਮੇਰੀ ਪਲ ਪਲ ਦੀ ਤਾਂ ਅੱਖ ਤੇਰੇ ਨਾਲ ਲੱਗੀ
merI pala pala dI tAM akkha tere nAla laggI
Every moment of mine, my eyes have been fixed on you
ਇਸ ਅੱਖ ਵਾਲੀ ਲੋਰ ਨਾਲ ਖਹਿਣਾ ਚਾਹੁੰਦਾ ਆਂ
isa akkha vAlI lora nAla khahiNA chAhuMdA AM
I want to graze against the intoxicating rhythm of your gaze
ਜੇ ਵੇਖਣਾ ਹੀ ਹੁੰਦਾ ਤਸਵੀਰ ਵੇਖ ਲੈਂਦਾ
je vekhaNA hI huMdA tasavIra vekha laiMdA
If I only wanted to see you, I would have looked at a picture
ਮੈਂ ਤਾਂ ਉਮਰਾਂ ਲਈ ਤੇਰੇ ਨਾਲ ਬਹਿਣਾ ਚਾਹੁੰਦਾ ਆਂ
maiM tAM umarAM laI tere nAla bahiNA chAhuMdA AM
I want to sit beside you for all my lifetimes

Share

More by Nirvair Pannu

View all songs →