Unforgettable

by Nirvair Pannu

ਨਾਮ ਤੇਰੇ ਨੂੰ ਜਪ ਲੈਂਦੇ ਆਂ
nAma tere nUM japa laiMde AM
I keep chanting your name like a prayer
ਅੱਖਰਾਂ ਵਿਚ ਪਰੋ ਲੈਂਦੇ ਆਂ
akkharAM vicha paro laiMde AM
I weave your essence into my verses
ਕਿਸੇ ਖੂੰਜੇ ਲੱਗ ਕੇ ਰੋ ਲੈਂਦੇ ਆਂ
kise khUMje lagga ke ro laiMde AM
I find a lonely corner and let my tears flow
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now [Mahi: a deeply poetic term for a soulmate or beloved]
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਉਹ ਵੀ ਥਾਵਾਂ ਭੁੱਲ ਨਹੀਂ ਸਕਦੇ
uha vI thAvAM bhulla nahIM sakade
I can never forget those sacred spots
ਜਿੱਥੇ ਖੜ੍ਹ ਕੇ ਮਿਲਿਆ ਸੀ
jitthe kha.Dha ke miliA sI
Where we used to stand and meet
ਜਦੋਂ ਫੁੱਲ ਇਸ਼ਕ ਦਾ ਖਿੜਿਆ ਸੀ
jadoM phulla isa਼ka dA khi.DiA sI
Back when the flower of our love was in full bloom
ਜਦੋਂ ਫੁੱਲ ਇਸ਼ਕ ਦਾ ਖਿੜਿਆ ਸੀ
jadoM phulla isa਼ka dA khi.DiA sI
Back when the flower of our love was in full bloom
ਉਹ ਸੁਪਨਿਆਂ ਨੂੰ ਕਿਤੇ ਦੂਰ ਲਿਜਾ ਕੇ
uha supaniAM nUM kite dUra lijA ke
I should have taken those dreams far away
ਖੂਹਾਂ ਦੇ ਵਿਚ ਸੁੱਟਣਾ ਸੀ
khUhAM de vicha suTTaNA sI
And cast them deep into the depths of a well
ਜੇ ਪਤਾ ਹੁੰਦਾ ਇੰਝ ਟੁੱਟਣਾ ਸੀ
je patA huMdA iMjha TuTTaNA sI
If only I knew it would all shatter like this
ਜੇ ਪਤਾ ਹੁੰਦਾ ਇੰਝ ਟੁੱਟਣਾ ਸੀ
je patA huMdA iMjha TuTTaNA sI
If only I knew it would all shatter like this
ਜੇ ਪਤਾ ਹੁੰਦਾ ਇੰਝ ਟੁੱਟਣਾ ਸੀ
je patA huMdA iMjha TuTTaNA sI
If only I knew it would all shatter like this
ਸੁਣ ਵੇ ਸੱਚਿਆ ਸੱਚਿਆ ਓਏ
suNa ve sachchiA sachchiA oe
Listen, O truthful one, O divine soul
ਕੱਖ ਨਹੀਂ ਬਚਿਆ ਓ ਪੱਤਿਆ
kakkha nahIM bachiA o pattiA
Nothing of me remains, O withered leaf
ਤੇਰੇ ਵਾਂਗੂੰ ਓ ਟੁੱਟ ਗਏ ਓਏ
tere vAMgUM o TuTTa gae oe
Just like you, I have been broken apart
ਸਾਡੇ ਸਾਹ ਵੀ ਓ ਮੁੱਕ ਗਏ ਓਏ
sADe sAha vI o mukka gae oe
Even my very breaths are reaching their end
ਹੁਣ ਤਾਂ ਆਜਾ ਆਜਾ ਆਜਾ ਵੇ
huNa tAM AjA AjA AjA ve
Come back now, come back, oh please return
ਰੱਬਾ ਜਾ
rabbA jA
O God, just let it be
ਓਏ ਤੂੰ ਹੀ ਤਾਂ ਸਮਝਾਇਆ ਸੀ ਵੇ
oe tUM hI tAM samajhAiA sI ve
O, you were the one who taught me
ਹੱਸਦੇ ਰਹਿਣ ਦਾ ਵੱਲ ਅੜਿਆ
hassade rahiNa dA valla a.DiA
The art of keeping a smile on my face, my dear
ਮੈਨੂੰ ਭੁੱਲਦਾ ਨਹੀਂ ਉਹ ਪਲ ਅੜਿਆ
mainUM bhulladA nahIM uha pala a.DiA
I cannot forget that fleeting moment, my dear
ਮੈਨੂੰ ਭੁੱਲਦਾ ਨਹੀਂ ਉਹ ਪਲ ਅੜਿਆ
mainUM bhulladA nahIM uha pala a.DiA
I cannot forget that fleeting moment, my dear
ਇਸ ਗੱਲ ਤੋਂ ਅਣਜਾਣੇ ਸੀ
isa galla toM aNajANe sI
I was completely unaware of the fact
ਉਹ ਸਾਥੋਂ ਤੈਨੂੰ ਖੋ ਸਕਦੇ
uha sAthoM tainUM kho sakade
That they could ever snatch you away from me
ਕੋਈ ਇੰਨੀ ਦੂਰ ਵੀ ਹੋ ਸਕਦੇ
koI iMnI dUra vI ho sakade
That someone could become so distant and far
ਕੋਈ ਇੰਨੀ ਦੂਰ ਵੀ ਹੋ ਸਕਦੇ
koI iMnI dUra vI ho sakade
That someone could become so distant and far
ਵਾਅਦਿਆਂ ਵਿਚ ਨਿਰਵੈਰ ਆਪਾਂ
vAadiAM vicha niravaira ApAM
True to his promises, Nirvair [Self-reference to the artist, Nirvair Pannu]
ਇੱਦਾਂ ਦੀ ਜ਼ਿੰਦਗੀ ਜਿਓਣੀ ਸੀ
iddAM dI ja਼iMdagI jioNI sI
We were meant to live a life of such grace
ਇਹ ਦੁਨੀਆ ਨਵੀਂ ਵਸਾਉਣੀ ਸੀ
iha dunIA navIM vasAuNI sI
We were meant to build a whole new world together
ਇਹ ਦੁਨੀਆ ਨਵੀਂ ਵਸਾਉਣੀ ਸੀ
iha dunIA navIM vasAuNI sI
We were meant to build a whole new world together
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਮਾਹੀ ਵੇ ਮਾਹੀ ਹੁਣ ਆ ਜਾ
mAhI ve mAhI huNa A jA
My beloved, oh my beloved, come back to me now
ਲਿਖਿਆ ਜੋ ਉਹੀ ਹੋਇਆ
likhiA jo uhI hoiA
Whatever was written in fate has come to pass
ਹੁਣ ਤੱਕਦਿਆਂ ਤਸਵੀਰਾਂ ਨੂੰ
huNa takkadiAM tasavIrAM nUM
Now as I gaze upon your photographs
ਕੀ ਦੋਸ਼ ਦੇਵਾਂ ਤਕਦੀਰਾਂ ਨੂੰ
kI dosa਼ devAM takadIrAM nUM
How can I blame the lines of my destiny?
ਹੋ...
ho...
Ho...

Share

More by Nirvair Pannu

View all songs →