Jhalleya Dila
by Noor Chahal
ਅੱਜ ਦਿਲ ਨਾਲ ਦਿਲ ਦੀਆਂ ਗੱਲਾਂ ਬੜੇ ਚਿਰ ਦੀਆਂ ਹੋ ਗਈਆਂ ਨੇ ਇਕ ਉਹਦੇ ਕਰਕੇ
ajja dila nAla dila dIAM gallAM ba.De chira dIAM ho gaIAM ne ika uhade karake
Today, long-overdue heart-to-heart conversations have finally happened, all because of that one person
ਵਿਛੋੜਿਆਂ ਨੇ ਜੇ ਸਾਨੂੰ ਤੋੜਿਆ ਤੇ ਅੱਜ ਅਸੀਂ ਪਾੜਤੇ ਮੁਹੱਬਤਾਂ ਦੇ ਵਰਕੇ
viCho.DiAM ne je sAnUM to.DiA te ajja asIM pA.Date muhabbatAM de varake
If separations broke us apart, then today I have torn up the pages of our love
ਦਿਲ ਨਾਲ ਦਿਲ ਦੀਆਂ ਗੱਲਾਂ ਬੜੇ ਚਿਰ ਦੀਆਂ ਹੋ ਗਈਆਂ ਨੇ ਇਕ ਉਹਦੇ ਕਰਕੇ
dila nAla dila dIAM gallAM ba.De chira dIAM ho gaIAM ne ika uhade karake
Today, long-overdue heart-to-heart conversations have finally happened, all because of that one person
ਵਿਛੋੜਿਆਂ ਨੇ ਜੇ ਸਾਨੂੰ ਤੋੜਿਆ ਤੇ ਅੱਜ ਅਸੀਂ ਪਾੜਤੇ ਮੁਹੱਬਤਾਂ ਦੇ ਵਰਕੇ
viCho.DiAM ne je sAnUM to.DiA te ajja asIM pA.Date muhabbatAM de varake
If separations broke us apart, then today I have torn up the pages of our love
ਝੱਲਿਆ ਦਿਲਾਂ ਵੇ ਪੀੜਾਂ ਹੰਢਾਉਣ ਦੀ ਕੀ ਲੋੜ ਸੀ
jhalliA dilAM ve pI.DAM haMDhAuNa dI kI lo.Da sI
O foolish heart, what was the need to endure all this agony?
ਟੁੱਟਣਾ ਹੀ ਸੀ ਤੇ ਦਿਲ ਲਾਉਣ ਦੀ ਕੀ ਲੋੜ ਸੀ
TuTTaNA hI sI te dila lAuNa dI kI lo.Da sI
If it was destined to break, then what was the need to give your heart away?

ਝੂਠੀਆਂ ਉਮੀਦਾਂ ਵਿਚ ਆਉਣ ਦੀ ਕੀ ਲੋੜ ਸੀ
jhUThIAM umIdAM vicha AuNa dI kI lo.Da sI
What was the need to fall for those false hopes?
ਟੁੱਟਣਾ ਹੀ ਸੀ ਤੇ ਦਿਲ ਲਾਉਣ ਦੀ ਕੀ ਲੋੜ ਸੀ
TuTTaNA hI sI te dila lAuNa dI kI lo.Da sI
If it was destined to break, then what was the need to give your heart away?
ਅੱਜ ਦਿਲ ਨਾਲ ਦਿਲ ਦੀਆਂ ਗੱਲਾਂ ਬੜੇ ਚਿਰ ਦੀਆਂ ਹੋ ਗਈਆਂ ਨੇ ਇਕ ਉਹਦੇ ਕਰਕੇ
ajja dila nAla dila dIAM gallAM ba.De chira dIAM ho gaIAM ne ika uhade karake
Today, long-overdue heart-to-heart conversations have finally happened, all because of that one person
ਲੁੱਕ ਲੁੱਕ ਰੋਣਾ ਛੱਡ ਸਿਰਹਾਣਿਆਂ ਦੇ ਹੇਠ ਵੇ
lukka lukka roNA ChaDDa sirahANiAM de heTha ve
Stop hiding your face and weeping beneath the pillows
ਫੁੱਲਾਂ ਜਿਹੀ ਜਿੰਦ ਲਾ ਤੀ ਹਉਕਿਆਂ ਦੇ ਲੇਖ ਵੇ
phullAM jihI jiMda lA tI haukiAM de lekha ve
You’ve consigned a life as delicate as a flower to a fate of deep sighs

ਆਪਣੇ ਤੋਂ ਵੱਧ ਉਹਨੂੰ ਚਾਹੁਣ ਦੀ ਕੀ ਲੋੜ ਸੀ
ApaNe toM vaddha uhanUM chAhuNa dI kI lo.Da sI
What was the need to love that person more than yourself?
ਟੁੱਟਣਾ ਹੀ ਸੀ ਤੇ ਦਿਲ ਲਾਉਣ ਦੀ ਕੀ ਲੋੜ ਸੀ
TuTTaNA hI sI te dila lAuNa dI kI lo.Da sI
If it was destined to break, then what was the need to give your heart away?
ਟੁੱਟਣਾ ਹੀ ਸੀ ਤੇ ਦਿਲ ਲਾਉਣ ਦੀ ਕੀ ਲੋੜ ਸੀ
TuTTaNA hI sI te dila lAuNa dI kI lo.Da sI
If it was destined to break, then what was the need to give your heart away?
ਅੱਜ ਦਿਲ ਨਾਲ ਦਿਲ ਦੀਆਂ ਗੱਲਾਂ ਬੜੇ ਚਿਰ ਦੀਆਂ ਹੋ ਗਈਆਂ ਨੇ ਇਕ ਉਹਦੇ ਕਰਕੇ
ajja dila nAla dila dIAM gallAM ba.De chira dIAM ho gaIAM ne ika uhade karake
Today, long-overdue heart-to-heart conversations have finally happened, all because of that one person
ਹੌਲੀ ਹੌਲੀ ਹਾਸਿਆਂ ਨੂੰ ਵੈਰ ਤੂੰ ਕਮਾ ਲਿਆ
haulI haulI hAsiAM nUM vaira tUM kamA liA
Slowly but surely, you’ve earned the enmity of your own laughter
ਉਹਦੇ ਬਾਝੋਂ ਹੰਝੂਆਂ ਨੂੰ ਯਾਰ ਤੂੰ ਬਣਾ ਲਿਆ
uhade bAjhoM haMjhUAM nUM yAra tUM baNA liA
In that person's absence, you’ve made [Yaar: close friends/brothers; carries significant weight regarding loyalty] out of your tears

ਹੰਝੂਆਂ ਦੀ ਮਹਿਫ਼ਿਲ ਸਜਾਉਣ ਦੀ ਕੀ ਲੋੜ ਸੀ
haMjhUAM dI mahifila sajAuNa dI kI lo.Da sI
What was the need to decorate a gathering of tears?