Rooh
by Noor Chahal
ਜਿਸਮ ਦੇ ਨਾਲ ਜਿਸਮ ਨਹੀਂ ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
jisama de nAla jisama nahIM jitthe rUha nAla miladI rUha huMdI e
It’s not just the meeting of bodies, but where soul merges with soul
ਸਾਨੂੰ ਤੇਰੇ ਨਾਲ ਮਿਲ ਕੇ ਪਤਾ ਲੱਗਾ ਕਿ ਪਿਆਰ ਦੀ ਵੀ ਖ਼ੁਸ਼ਬੂ ਹੁੰਦੀ ਏ
sAnUM tere nAla mila ke patA laggA ki piAra dI vI kha਼usa਼bU huMdI e
Only after meeting you did I realize that love possesses its own fragrance
ਜਿਸਮ ਦੇ ਨਾਲ ਜਿਸਮ ਨਹੀਂ ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
jisama de nAla jisama nahIM jitthe rUha nAla miladI rUha huMdI e
It’s not just the meeting of bodies, but where soul merges with soul
ਤੇਰੇ ਨਾਲ ਮਿਲ ਕੇ ਪਤਾ ਲੱਗਾ ਕਿ ਪਿਆਰ ਦੀ ਵੀ ਖ਼ੁਸ਼ਬੂ ਹੁੰਦੀ ਏ
tere nAla mila ke patA laggA ki piAra dI vI kha਼usa਼bU huMdI e
After meeting you I realized that love possesses its own fragrance
ਤੇਰੀ ਪਹਿਲਾਂ ਹੀ ਖ਼ਬਰ ਆ ਜਾਵੇ
terI pahilAM hI kha਼bara A jAve
A premonition of your arrival reaches me before you do
ਉਂਝ ਮੇਰੀ ਤਾਂ ਤਲਬ ਨਹੀਂ ਮੁੱਕਦੀ
uMjha merI tAM talaba nahIM mukkadI
Otherwise, this craving of mine never seems to end
ਤੈਨੂੰ ਤੱਕ ਕੇ ਸਬਰ ਆ ਜਾਵੇ
tainUM takka ke sabara A jAve
Just by catching a glimpse of you, my heart finds peace
ਨਿਰਮਾਣ ਜੇ ਤੈਨੂੰ ਪਾ ਲਿਆ ਮੇਰੀ ਖ਼ਤਮ ਹਰ ਇੱਕ ਆਰਜ਼ੂ ਹੁੰਦੀ ਏ
niramANa je tainUM pA liA merI kha਼tama hara ikka Araja਼U huMdI e
Nirmaan [Self-reference to the song's lyricist], if I have gained you, then every desire of mine stands fulfilled
ਜਿਸਮ ਦੇ ਨਾਲ ਜਿਸਮ ਨਹੀਂ ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
jisama de nAla jisama nahIM jitthe rUha nAla miladI rUha huMdI e
It’s not just the meeting of bodies, but where soul merges with soul
ਤੇਰੇ ਨਾਲ ਮਿਲ ਕੇ ਪਤਾ ਲੱਗਾ ਕਿ ਪਿਆਰ ਦੀ ਵੀ ਖ਼ੁਸ਼ਬੂ ਹੁੰਦੀ ਏ
tere nAla mila ke patA laggA ki piAra dI vI kha਼usa਼bU huMdI e
After meeting you I realized that love possesses its own fragrance
ਮੈਨੂੰ ਖ਼ੁਦ ਨੂੰ ਪਤਾ ਨਹੀਂ ਲੱਗਿਆ ਮੈਂ ਕਦੋਂ ਤੇਰੀ ਬਣ ਗਈ
mainUM kha਼uda nUM patA nahIM laggiA maiM kadoM terI baNa gaI
I didn't even realize myself when I became yours entirely
ਮੈਂ ਉਦੋਂ ਦਾ ਲਾਇਆ ਇਤਰ ਨਹੀਂ ਸੀ ਜਦੋਂ ਦੀ ਤੇਰੀ ਮਹਿਕ ਲਈ
maiM udoM dA lAiA itara nahIM sI jadoM dI terI mahika laI
I haven't worn any perfume since the moment I inhaled your scent
ਤੂੰ ਤੇ ਵਾਪਸ ਸੀ ਚਲਾ ਗਿਆ ਪਰ ਨਾ ਤੇਰੀ ਮਹਿਕ ਗਈ
tUM te vApasa sI chalA giA para nA terI mahika gaI
You had already gone back, but your fragrance never left me
ਮੈਂ ਹੋਰ ਵੀ ਸੋਹਣੀ ਲੱਗਣ ਲੱਗੀ ਚਿਹਰੇ ਤੇ ਏਨੀ ਚਮਕ ਪਈ
maiM hora vI sohaNI laggaNa laggI chihare te enI chamaka paI
I have started looking even more beautiful, such is the glow upon my face
ਕੋਈ ਹੋਰ ਖ਼ਵਾਹਿਸ਼ ਨਾ ਰਹੀ ਹਰ ਪਲ ਤੇਰੀ ਜੁਸਤਜੂ ਹੁੰਦੀ ਏ
koI hora kha਼vAhisa਼ nA rahI hara pala terI jusatajU huMdI e
No other wish remains, for in every moment there is a quest for you
ਜਿਸਮ ਦੇ ਨਾਲ ਜਿਸਮ ਨਹੀਂ ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
jisama de nAla jisama nahIM jitthe rUha nAla miladI rUha huMdI e
It’s not just the meeting of bodies, but where soul merges with soul
ਤੇਰੇ ਨਾਲ ਮਿਲ ਕੇ ਪਤਾ ਲੱਗਾ ਕਿ ਪਿਆਰ ਦੀ ਵੀ ਖ਼ੁਸ਼ਬੂ ਹੁੰਦੀ ਏ
tere nAla mila ke patA laggA ki piAra dI vI kha਼usa਼bU huMdI e
After meeting you I realized that love possesses its own fragrance
ਕੋਲ ਜਦੋਂ ਮੈਂ ਆਵਾਂ ਤੇਰੇ ਧੜਕਣ ਵਧਦੀ ਤੇਰੀ
kola jadoM maiM AvAM tere dha.DakaNa vadhadI terI
Whenever I draw close to you, your heartbeat begins to race
ਤੂੰ ਤਾਂ ਮੇਰਾ ਸਭ ਕੁਝ ਲੱਗਦਾ ਕੀ ਮੈਂ ਲੱਗਦੀ ਤੇਰੀ
tUM tAM merA sabha kujha laggadA kI maiM laggadI terI
You seem like my everything to me, but what do I mean to you?
ਮੇਰੀ ਨਬਜ਼ ਵੀ ਵੱਸ ਵਿੱਚ ਨਾ ਰਹੀ ਤੇਰੀ ਨਜ਼ਰ ਜਦੋਂ ਰੂਬਰੂ ਹੁੰਦੀ ਏ
merI nabaja਼ vI vassa vichcha nA rahI terI naja਼ra jadoM rUbarU huMdI e
Even my pulse is no longer in my control when your gaze meets mine face-to-face