Pindaa Da Haal

by Pardeep Sran

ਖ਼ੁਸ਼ਬੂ ਤੇਰਾ ਮੁੱਖੜਾ ਫੱਬ ਗਿਆ ਸਾਡੇ ਨੀ ਬੋਲਾਂ ਦੀ ਛੱਪੜਾਂ ਤੇ ਬੈਠੇ ਬਗਲੇ ਸੁਣਦੇ ਆਵਾਜ਼ ਕੋਇਲਾਂ ਦੀ ਪੜ੍ਹਿਆ ਨੀ ਕਾਲਾ ਅੱਖਰ ਕੁਦਰਤ ਨੂੰ ਪੜ੍ਹਦੇ ਹਾਂ ਨਹਿਰ ਦੇ ਨਲਕੇ ਕੋਲੋਂ ਮਿੱਠਾ ਪਾਣੀ ਭਰਦੇ ਹਾਂ ਪੌਣੇ ਵਿਚ ਬੰਨ੍ਹ ਦੁੱਖਾਂ ਨੂੰ ਟਾਹਲੀ ਥੱਲੇ ਹੱਸਦੇ ਰਹੇ ਪਿਆਰ ਦੀਆਂ ਵਾਟਾਂ ਲੰਮੀਆਂ ਤਲੀ ਜੁੱਤੀ ਦੇ ਘਸਦੇ ਰਹੇ ਨੇਚਰ ਨੀ ਮੈਲਾ ਸਾਡਾ ਪੱਕਾ ਏ ਹਿੰਡਾਂ ਦਾ ਆਜਾ ਤੈਨੂੰ ਹਾਲ ਸੁਣਾਵਾਂ ਆਜਾ ਤੈਨੂੰ ਹਾਲ ਸੁਣਾਵਾਂ ਸਾਡੇ ਨੀ ਪਿੰਡਾਂ ਦਾ ਆਜਾ ਤੈਨੂੰ ਹਾਲ ਸੁਣਾਵਾਂ ਸਾਡੇ ਨੀ ਪਿੰਡਾਂ ਦਾ ਬੂਹੇ ਵਿਚ ਲੱਗਿਆ ਅੱਡਾ ਪਿਆਰ ਦੀ ਤਾਣੀ ਦਾ ਖੇਸਾਂ ਦਾ ਕੱਢਿਆ ਜੋੜਾ ਰੂਹਾਂ ਦੇ ਹਾਣੀ ਦਾ ਸੂਟ ਪੁਦੀਨੇ ਰੰਗਾ ਜਚਦਾ ਗੋਰੇ ਮੁੱਖੜੇ 'ਤੇ ਤੋਤੇ ਨੇ ਘਰ ਜੋ ਪਾਲਿਆ ਚੰਦ ਦੇ ਕਿਸੇ ਟੁਕੜੇ 'ਤੇ ਵੇਲਾਂ ਜਿਹੀਆਂ ਜ਼ੁਲਫ਼ਾਂ ਉੱਤੇ ਨਾਗਾਂ ਦਾ ਪਹਿਰਾ ਏ ਲੜ ਚੁੰਨੀ ਦਾ ਛਾਵਾਂ ਕਰਦਾ ਸਿਖਰ ਦੁਪਹਿਰਾ ਏ ਅਣਖਾਂ ਵਿਚ ਰਹਿਣਾ ਦੱਸਦਾ ਚਿੱਠਾ ਰਾਣੀ ਜਿੰਦਾਂ ਦਾ ਆਜਾ ਤੈਨੂੰ ਹਾਲ ਸੁਣਾਵਾਂ ਆਜਾ ਤੈਨੂੰ ਹਾਲ ਸੁਣਾਵਾਂ ਸਾਡੇ ਨੀ ਪਿੰਡਾਂ ਦਾ ਆਜਾ ਤੈਨੂੰ ਹਾਲ ਸੁਣਾਵਾਂ ਸਾਡੇ ਨੀ ਪਿੰਡਾਂ ਦਾ ਰਿੜਕਿਆ ਦੁੱਧ ਪਾ ਕੇ ਨੇਤਰਾ ਰੰਗ ਮੱਖਣੀ ਵਰਗਾ ਏ ਕਹੀ ਦੇ ਵਾਹੇ ਵਾਂਗੂ ਸਿੱਧੀਆਂ ਗੱਲਾਂ ਕਰਦਾ ਏ ਦੋ-ਵਿਲ਼ੇ ਪੀਟਰਾਂ ਵਰਗੇ ਦੱਬਦੇ ਨਾ ਜੇਰੇ ਆ ਕੱਚਿਆਂ ਰਾਹਾਂ 'ਤੇ ਬੀਬਾ ਮੂਹੜਿਆਂ ਵਿਚ ਡੇਰੇ ਆ ਖੁੱਲ੍ਹੇ ਜਿਹੇ ਦਿਲ ਆ ਸਾਡੇ ਮੁੱਠੀਆਂ ਵਿਚ ਬੰਦ ਨਹੀਂ ਹੁੰਦੇ ਅੱਖਾਂ ਬੰਦ ਕਰਕੇ ਲਾ ਲਾ ਦੋ ਹੀ ਤਾਂ ਰੰਗ ਨੇ ਹੁੰਦੇ ਰਿਸ਼ਤਾ ਤੇਰਾ ਨਾਲ ਅਰਸ਼ ਦੇ ਖੂਹ 'ਤੇ ਜਿਵੇਂ ਟਿੰਡਾਂ ਦਾ ਆਜਾ ਤੈਨੂੰ ਹਾਲ ਸੁਣਾਵਾਂ ਆਜਾ ਤੈਨੂੰ ਹਾਲ ਸੁਣਾਵਾਂ ਸਾਡੇ ਨੀ ਪਿੰਡਾਂ ਦਾ ਆਜਾ ਤੈਨੂੰ ਹਾਲ ਸੁਣਾਵਾਂ ਸਾਡੇ ਨੀ ਪਿੰਡਾਂ ਦਾ
kha਼usa਼bU terA mukkha.DA phabba giA sADe nI bolAM dI Chappa.DAM te baiThe bagale suNade AvAja਼ koilAM dI pa.DhiA nI kAlA akkhara kudarata nUM pa.Dhade hAM nahira de nalake koloM miTThA pANI bharade hAM pauNe vicha baMnha dukkhAM nUM TAhalI thalle hassade rahe piAra dIAM vATAM laMmIAM talI juttI de ghasade rahe nechara nI mailA sADA pakkA e hiMDAM dA AjA tainUM hAla suNAvAM AjA tainUM hAla suNAvAM sADe nI piMDAM dA AjA tainUM hAla suNAvAM sADe nI piMDAM dA bUhe vicha laggiA aDDA piAra dI tANI dA khesAM dA kaDDhiA jo.DA rUhAM de hANI dA sUTa pudIne raMgA jachadA gore mukkha.De 'te tote ne ghara jo pAliA chaMda de kise Tuka.De 'te velAM jihIAM ja਼ulapha਼AM utte nAgAM dA pahirA e la.Da chuMnI dA ChAvAM karadA sikhara dupahirA e aNakhAM vicha rahiNA dassadA chiTThA rANI jiMdAM dA AjA tainUM hAla suNAvAM AjA tainUM hAla suNAvAM sADe nI piMDAM dA AjA tainUM hAla suNAvAM sADe nI piMDAM dA ri.DakiA duddha pA ke netarA raMga makkhaNI varagA e kahI de vAhe vAMgU siddhIAM gallAM karadA e do-vila਼e pITarAM varage dabbade nA jere A kachchiAM rAhAM 'te bIbA mUha.DiAM vicha Dere A khullhe jihe dila A sADe muTThIAM vicha baMda nahIM huMde akkhAM baMda karake lA lA do hI tAM raMga ne huMde risa਼tA terA nAla arasa਼ de khUha 'te jiveM TiMDAM dA AjA tainUM hAla suNAvAM AjA tainUM hAla suNAvAM sADe nI piMDAM dA AjA tainUM hAla suNAvAM sADe nI piMDAM dA
Your face glows with a fragrance that has graced my words
Herons sitting by the pond banks listen to the melody of cuckoos
I haven't read a word of formal ink, but I read the script of nature
By the canal's handpump, we fill our vessels with sweet water
Tying our sorrows in a [Pauna: a small cloth used for wrapping bread/rotis], we keep laughing under the [Tahli: Indian Rosewood tree]
The paths of love are long, and the soles of our shoes kept wearing away
Our nature isn't tainted, we are steadfast in our stubborn resolve
Come, let me tell you the tale, come let me tell you the tale
The state of our villages [Ni: a gender-specific vocative used to address a woman directly]
Come, let me tell you the tale of our villages
The spinning wheel frame is set in the doorway, weaving the threads of love
A pair of [Khes: a traditional thick checkered cotton blanket/shawl] crafted for a soulmate
A mint-colored suit looks stunning against your fair face
Like a parrot keeping watch over a piece of the moon
Upon your vine-like tresses, the serpents stand guard
The hem of your scarf provides shade during the peak of noon
The history of [Rani Jindan: the youngest wife of Maharaja Ranjit Singh, known for her defiance] teaches us to live with honor
Come, let me tell you the tale, come let me tell you the tale
The state of our villages [Ni: a gender-specific vocative used to address a woman directly]
Come, let me tell you the tale of our villages
The milk is churned with the [Neetra: the rope used to spin a traditional butter churner], the color is pure as butter
Like a furrow plowed by a spade, his talk is straight and honest
With hearts like twin-cylinder [Peter: a common brand of diesel engines used in pumps/tractors], our courage never sinks
On these unpaved trails, [Biba: a term of respect for a young woman], our camps are set on [Moorhas: traditional stools made of reed and rope]
Our hearts are wide open, they cannot be clenched in a fist
Close your eyes and look, there are only two true colors to see
Your connection with the heavens is like the buckets on a Persian wheel
Come, let me tell you the tale, come let me tell you the tale
The state of our villages [Ni: a gender-specific vocative used to address a woman directly]
Come, let me tell you the tale of our villages

Share

More by Pardeep Sran

View all songs →