Raazinama
by Pardeep Sran
ਨਾ ਚੇਤੇ ਤੈਨੂੰ ਮੈਂ ਕਰਨਾ, ਨਾ ਯਾਦ ਮੇਰੀ ਰੋਈਂ ਵੇ
nA chete tainUM maiM karanA, nA yAda merI roIM ve
I shall not hold you in my thoughts, nor must you weep in my memory
ਨਾ ਮੁੜਿਆ ਮੈਥੋਂ ਜਾਣਾ ਏ, ਨਾ ਰਾਹਾਂ ਵਿਚ ਖਲੋਈਂ ਵੇ
nA mu.DiA maithoM jANA e, nA rAhAM vicha khaloIM ve
I can never turn back now, so do not stand waiting in my paths

ਸਾਡਾ ਖ਼ਾਲੀ ਹੱਥ ਸੀ ਮੇਲ ਹੋਇਆ, ਤੁਰ ਚੱਲੇ ਹੰਝੂ ਭਰ ਕੇ ਵੇ
sADA kha਼AlI hattha sI mela hoiA, tura challe haMjhU bhara ke ve
Our union began with empty hands, and we depart with eyes full of tears
ਆ ਰਾਜ਼ੀਨਾਵੇਂ ਲਿਖ ਲਈਏ ਜ਼ਿੰਦਗੀ ਦੇ ਕੋਰੇ ਵਰਕੇ ‘ਤੇ
A rAja਼InAveM likha laIe ja਼iMdagI de kore varake ‘te
Come, let us write a [Raazinama: a formal compromise or peace settlement] on the blank pages of life

ਪੈਰ ਤਾਂ ਜ਼ਖ਼ਮੀ ਹੋਣੇ ਸੀ, ਜਦ ਕੰਡਿਆਂ ਉੱਤੇ ਧਰ ਬੈਠੇ
paira tAM ja਼kha਼mI hoNe sI, jada kaMDiAM utte dhara baiThe
My feet were bound to be wounded the moment I stepped upon thorns
ਅਸੀਂ ਅੱਧ ਵਿਚਕਾਰ ਡੁੱਬਣਾ ਸੀ, ਕਾਗਜ਼ ਦੀ ਬੇੜੀ ਚੜ੍ਹ ਬੈਠੇ
asIM addha vichakAra DubbaNA sI, kAgaja਼ dI be.DI cha.Dha baiThe
I was destined to sink halfway through, having boarded a boat made of paper

ਪਤਾ ਕੀ ਸੀ ਕਦ ਧੋਖੇ ਨੇ ਸਾਡੇ ਮੂਹਰੇ ਆਣ ਖਲੋਣਾ ਸੀ
patA kI sI kada dhokhe ne sADe mUhare ANa khaloNA sI
How was I to know when betrayal would come and stand before me?
ਸਾਡੇ ਜਾਨੋਂ ਪਿਆਰਿਆਂ ਨੇ ਹੀ ਸਾਡੀ ਜਾਨ ਦਾ ਦੁਸ਼ਮਣ ਹੋਣਾ ਸੀ
sADe jAnoM piAriAM ne hI sADI jAna dA dusa਼maNa hoNA sI
That those dearer to me than life itself would become the enemies of my soul

ਇਹ ਖੇਲ ਮੁਕੱਦਰਾਂ ਦੇ ਕੈਸੇ ਰੱਬ ਸਾਡੇ ਨਾਲ ਕਿਉਂ ਖੇਡ ਰਿਹਾ
iha khela mukaddarAM de kaise rabba sADe nAla kiuM kheDa rihA
What kind of games is Fate playing? Why is God toying with us so?
ਸਾਨੂੰ ਆਪੇ ਖ਼ੁਸ਼ੀਆਂ ਦੇ ਕੇ ਕਿਉਂ ਹੱਥੀਂ ਬੂਹੇ ਭੇੜ ਰਿਹਾ
sAnUM Ape kha਼usa਼IAM de ke kiuM hatthIM bUhe bhe.Da rihA
After gifting us joys Himself, why is He now shuttering the doors with His own hands?

ਉਹ ਨੀ ਫੁੱਲ ਮੁਰਝਾਈ ਜਾਂਦੇ ਆ ਜਿਹੜੇ ਨਾਲ ਖਿੜੇ ਸੀ ਚਾਵਾਂ ਦੇ
uha nI phulla murajhAI jAMde A jiha.De nAla khi.De sI chAvAM de
Those flowers are withering away, which once bloomed with such longing
ਅਸੀਂ ਲੱਗਦਾ ਰਾਹੀ ਹੋ ਗਏ ਅੱਜ ਵੱਖੋ-ਵੱਖਰੇ ਰਾਹਾਂ ਦੇ
asIM laggadA rAhI ho gae ajja vakkho-vakkhare rAhAM de
It seems we have become travelers of two entirely different paths today