Rooh De Rukh

by Prabh Gill

ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹਾਂ ਦੇ ਰੁੱਖਾਂ ‘ਤੇ
nI tUM velAM vAMgUM cha.Dha gaI rUhAM de rukkhAM ‘te
[Ni: a gender-specific vocative used to address a woman directly] You've climbed like vines upon the trees of my soul
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਘਾਹ ਬਣ ਕੇ
te maiM tere pairIM ugga AiA ghAha baNa ke
And I have sprouted beneath your feet like humble grass
ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ
mere dila choM uTThadIAM hUkAM mainUM puchChadIAM ne
The echoing cries of yearning from my heart keep asking me
ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
kitthe guMma jAMde ne aiDe sohaNe rAha baNa ke
Where do such beautiful paths eventually vanish to?

ਤੇਰੇ ਰਾਹਾਂ ਵਿਚੋਂ ਕੱਚ ਦੇ ਟੋਟੇ ਚੁਗਦੇ ਰਹੇ
tere rAhAM vichoM kachcha de ToTe chugade rahe
I kept picking up shards of glass from the paths you walked
ਇਨ੍ਹਾਂ ਤਲੀਆਂ ‘ਤੇ ਤੇਰੇ ਨਾਮ ਦੇ ਸੂਰਜ ਉੱਗਦੇ ਰਹੇ
inhAM talIAM ‘te tere nAma de sUraja uggade rahe
The suns of your name kept rising upon these very palms

ਨੀ ਤੂੰ ਸੁਪਨਾ ਬਣ ਕੇ ਮਿਲ ਜਾਣੀ ਏਂ ਰਾਤਾਂ ਨੂੰ
nI tUM supanA baNa ke mila jANI eM rAtAM nUM
[Ni: a gender-specific vocative used to address a woman directly] You meet me in the nights like a fleeting dream
ਤੜਕੇ ਉੱਠ ਕੇ ਤੱਕੀਏ ਦਿਲ ਚੋਂ ਨਿਕਲੇ ਤਾਅ ਬਣ ਕੇ
ta.Dake uTTha ke takkIe dila choM nikale tAa baNa ke
But at dawn I see you leave as the burning heat of a sigh from my heart
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹਾਂ ਦੇ ਰੁੱਖਾਂ ‘ਤੇ
nI tUM velAM vAMgUM cha.Dha gaI rUhAM de rukkhAM ‘te
[Ni: a gender-specific vocative used to address a woman directly] You've climbed like vines upon the trees of my soul
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਘਾਹ ਬਣ ਕੇ
te maiM tere pairIM ugga AiA ghAha baNa ke
And I have sprouted beneath your feet like humble grass
ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ
mere dila choM uTThadIAM hUkAM mainUM puchChadIAM ne
The echoing cries of yearning from my heart keep asking me
ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
kitthe guMma jAMde ne aiDe sohaNe rAha baNa ke
Where do such beautiful paths eventually vanish to?
ਮੈਨੂੰ ਭੁੱਲਦੀਆਂ ਨਹੀਓਂ ਗੱਲਾਂ ਜੋ ਤੂੰ ਕਹੀਆਂ ਸੀ
mainUM bhulladIAM nahIoM gallAM jo tUM kahIAM sI
I can never forget the words that you once spoke to me
ਹਾਲੇ ਕਿੰਨੀਆਂ ਚੀਜ਼ਾਂ ਯਾਦ ਵਿਚਕਾਰੇ ਪਈਆਂ ਸੀ
hAle kiMnIAM chIja਼AM yAda vichakAre paIAM sI
So many things were left lingering halfway in our memories

ਮੇਰੇ ਇਹਨਾਂ ਹੱਥਾਂ ਵਿਚ ਖ਼ੁਸ਼ਬੂ ਤੇਰਿਆਂ ਹੱਥਾਂ ਦੀ
mere ihanAM hatthAM vicha kha਼usa਼bU teriAM hatthAM dI
The fragrance of your hands still lingers within mine
ਅੱਜ ਵੀ ਚਾਰ ਚੁਫੇਰੇ ਉੱਡਦੀ ਰਹਿੰਦੀ ਵਾਅ ਬਣ ਕੇ
ajja vI chAra chuphere uDDadI rahiMdI vAa baNa ke
Even today, it keeps drifting all around me like a gentle breeze
ਨੀ ਤੂੰ ਵੇਲਾਂ ਵਾਂਗੂੰ ਚੜ੍ਹ ਗਈ ਰੂਹਾਂ ਦੇ ਰੁੱਖਾਂ ‘ਤੇ
nI tUM velAM vAMgUM cha.Dha gaI rUhAM de rukkhAM ‘te
[Ni: a gender-specific vocative used to address a woman directly] You've climbed like vines upon the trees of my soul
ਤੇ ਮੈਂ ਤੇਰੇ ਪੈਰੀਂ ਉੱਗ ਆਇਆ ਘਾਹ ਬਣ ਕੇ
te maiM tere pairIM ugga AiA ghAha baNa ke
And I have sprouted beneath your feet like humble grass
ਮੇਰੇ ਦਿਲ ਚੋਂ ਉੱਠਦੀਆਂ ਹੂਕਾਂ ਮੈਨੂੰ ਪੁੱਛਦੀਆਂ ਨੇ
mere dila choM uTThadIAM hUkAM mainUM puchChadIAM ne
The echoing cries of yearning from my heart keep asking me
ਕਿੱਥੇ ਗੁੰਮ ਜਾਂਦੇ ਨੇ ਐਡੇ ਸੋਹਣੇ ਰਾਹ ਬਣ ਕੇ
kitthe guMma jAMde ne aiDe sohaNe rAha baNa ke
Where do such beautiful paths eventually vanish to?

Share

More by Prabh Gill

View all songs →