Koshish (From "Munda Southall Da")
by Prem Dhillonft Arpan Sandhu, Opi Music
ਨਜ਼ਰ ਜਦ ਵੀ ਆਉਂਦੀ ਕੋਈ ਭੋਲੀ ਜਿਹੀ ਸੂਰਤ
naja਼ra jada vI AuMdI koI bholI jihI sUrata
Whenever my eyes fall upon an innocent face
ਨਜ਼ਰ ਜਦ ਵੀ ਆਉਂਦੀ ਕੋਈ ਭੋਲੀ ਜਿਹੀ ਸੂਰਤ
naja਼ra jada vI AuMdI koI bholI jihI sUrata
Whenever my eyes fall upon an innocent face
ਤੂੰ ਫਿਰ ਆ ਕੇ ਯਾਦਾਂ 'ਚ ਟਿਕ ਜਾਣੀਏਂ
tUM phira A ke yAdAM 'cha Tika jANIeM
You come back to reside within my memories once more
ਮੈਂ ਕੋਸ਼ਿਸ਼ ਤਾਂ ਕਰਦਾ ਕਿ ਮਿਲੀਏ ਨਾ ਆਪਾਂ
maiM kosa਼isa਼ tAM karadA ki milIe nA ApAM
I try my level best that we may never meet again
ਕਿਸੇ ਨਾ ਕਿਸੇ ਚੋਂ ਤੂੰ ਦਿਸ ਜਾਣੀਏਂ
kise nA kise choM tUM disa jANIeM
Yet you appear to me through one person or another

ਮੈਂ ਛੱਡ ਤਾਂ ਕਦੋਂ ਦਾ ਹੈ ਰੋਣਾ ਰਵਾਉਣਾ
maiM ChaDDa tAM kadoM dA hai roNA ravAuNA
I have long since abandoned the cycle of weeping and grieving
ਮੈਂ ਖ਼ੁਦ ਨੂੰ ਹੀ ਅੱਜ-ਕੱਲ੍ਹ ਹੈ ਹੱਸਣਾ ਸਿਖਾਉਂਦਾ
maiM kha਼uda nUM hI ajja-kallha hai hassaNA sikhAuMdA
These days, I am busy teaching myself how to smile again
ਥੋੜ੍ਹਾ ਬਹੁਤ ਲਿਖਦਾ ਕਿਤਾਬਾਂ ਵੀ ਪੜ੍ਹਦਾ
tho.DhA bahuta likhadA kitAbAM vI pa.DhadA
I write a little and spend my time reading books
ਮੈਂ ਨਵੀਆਂ ਹਵਾਵਾਂ 'ਚ ਉੱਡਣਾ ਹਾਂ ਚਾਹੁੰਦਾ
maiM navIAM havAvAM 'cha uDDaNA hAM chAhuMdA
I wish to soar amidst these new, fresh breezes
ਕਦੇ ਭੁੱਲ-ਭੁਲੇਖੇ ਜੇ ਪਿੱਛੇ ਨੂੰ ਤੱਕਾਂ
kade bhulla-bhulekhe je pichChe nUM takkAM
If by some mistake I happen to glance back at the past
ਤੂੰ ਦੰਦਾਂ 'ਚ ਚੁੰਨੀ ਨੂੰ ਚਿੱਥ ਜਾਣੀਏਂ
tUM daMdAM 'cha chuMnI nUM chittha jANIeM
I see you biting your [Chunni: a traditional long scarf/veil] between your teeth
ਮੈਂ ਕੋਸ਼ਿਸ਼ ਤਾਂ ਕਰਦਾ ਕਿ ਮਿਲੀਏ ਨਾ ਆਪਾਂ
maiM kosa਼isa਼ tAM karadA ki milIe nA ApAM
I try my level best that we may never meet again
ਕਿਸੇ ਨਾ ਕਿਸੇ ਚੋਂ ਤੂੰ ਦਿਸ ਜਾਣੀਏਂ
kise nA kise choM tUM disa jANIeM
Yet you appear to me through one person or another
ਓ ਮੁਹੱਬਤ ਬੜੀ ਹੀ ਰਹੱਸਮਈ ਜਿਹੀ ਚੀਜ਼ ਹੈ
o muhabbata ba.DI hI rahassamaI jihI chIja਼ hai
Oh, love is such a mysterious and mystical thing
ਇਹ ਦੁਨੀਆ ਦੇ ਸਾਚੇ 'ਚ ਫ਼ਿੱਟ ਨਹੀਂ ਹੋ ਸਕਦੀ
iha dunIA de sAche 'cha pha਼iTTa nahIM ho sakadI
It can never be molded into the rigid frames of this world
ਪਰ ਇਹ ਵੀ ਤਾਂ ਸੱਚ ਹੈ ਕਿ ਇਸ਼ਕੇ ਦੀ ਦੌਲਤ
para iha vI tAM sachcha hai ki isa਼ke dI daulata
But it is also a truth that the boundless wealth of love
ਨੂੰ ਖ਼ਲਕਤ ਜੇ ਚਾਹਵੇ ਤਾਂ ਵੀ ਖੋਹ ਨਹੀਂ ਸਕਦੀ
nUM kha਼lakata je chAhave tAM vI khoha nahIM sakadI
Cannot be snatched away by the [Khalkat: the creation/masses of people] even if they tried
ਮੈਂ ਸੋਚਿਆ ਸੀ ਹੁਣ ਤਾਈਂ ਕਿ ਤੂੰ ਇੱਕ ਨਦੀਏਂ
maiM sochiA sI huNa tAIM ki tUM ikka nadIeM
Until now, I used to think of you as a flowing river
ਤੇ ਖ਼ੌਰੇ ਤੂੰ ਕਿਹੜੇ ਸਮੁੰਦਰ 'ਚ ਡੁੱਲ੍ਹ ਗਈ
te kha਼aure tUM kiha.De samuMdara 'cha Dullha gaI
Wondering into which vast ocean you might have spilled
ਉਦੋਂ ਤਾਂ ਤੂੰ ਮੈਨੂੰ ਕਿਤੋਂ ਨਹੀਂ ਸੀ ਲੱਭਦੀ
udoM tAM tUM mainUM kitoM nahIM sI labbhadI
Back then, I couldn't find a single trace of you anywhere
ਤੇ ਹੁਣ ਮੈਨੂੰ ਲੱਗਦਾ ਐ ਤੂੰ ਕੁਦਰਤ 'ਚ ਘੁਲ ਗਈ
te huNa mainUM laggadA ai tUM kudarata 'cha ghula gaI
But now I feel you have dissolved into the very essence of nature
ਤੂੰ ਬਣ ਕੇ ਵਰੋਲਾ ਜਿਹਾ ਅੰਬਰਾਂ 'ਤੇ ਚੜ੍ਹਦੀ
tUM baNa ke varolA jihA aMbarAM 'te cha.DhadI
Like a [Whirlwind: symbolizing a restless, rising spirit] you climb towards the skies
ਤੇ ਰੁੱਖਾਂ 'ਚ ਆ ਕੇ ਤੂੰ ਲਿਪਟ ਜਾਣੀਏਂ
te rukkhAM 'cha A ke tUM lipaTa jANIeM
Then you come to wrap yourself around the trees in an embrace