No Soul There
by Prem Dhillon
ਉੱਡ ਜਾਂਦੀ ਜਿਵੇਂ ਖ਼ੁਸ਼ਬੂ ਗੁਲਾਬ 'ਚੋਂ
uDDa jAMdI jiveM kha਼usa਼bU gulAba 'choM
Just as the fragrance drifts away from a rose
ਚੁੱਪ ਚਾਪ ਵੇ ਮੈਂ ਤੁਰ ਪਈ ਪੰਜਾਬ 'ਚੋਂ
chuppa chApa ve maiM tura paI paMjAba 'choM
Silently, I departed from [Punjab: the northwestern state of India known as the land of five rivers]
ਵੇਲਾ ਸ਼ਾਮ ਦਾ ਸੀ ਧੁੰਦ ਜਿਹੀ ਪੈਂਦੀ ਸੀ
velA sa਼Ama dA sI dhuMda jihI paiMdI sI
It was the hour of dusk, and a light mist was falling
ਨਾਲੇ ਡਰ ਨਾਲੇ ਕੋਲ ਤੇਰੇ ਬਹਿੰਦੀ ਸੀ
nAle Dara nAle kola tere bahiMdI sI
Torn between fear and the urge to sit beside you
ਤੇਰੇ ਹੰਝੂਆਂ ਨਾਲ ਭਿੱਜੀ ਉਹ ਚੁੰਨੀ
tere haMjhUAM nAla bhijjI uha chuMnI
That [Chunni: a long traditional scarf/veil worn by women] soaked with your tears
ਮੈਂ ਹਾਲੇ ਤੱਕ ਧੋਈ ਵੀ ਨਹੀਂ
maiM hAle takka dhoI vI nahIM
I haven't even washed it yet
ਜਿਹੜੇ ਰਾਹਵਾਂ 'ਤੇ ਤੂੰ ਲੱਭਦਾ ਏਂ ਮੈਨੂੰ
jiha.De rAhavAM 'te tUM labbhadA eM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: a gender-specific vocative used to address a man] there is no one there now
ਜਿਹੜੇ ਰਾਹਵਾਂ 'ਤੇ ਤੂੰ ਲੱਭਦਾ ਏਂ ਮੈਨੂੰ
jiha.De rAhavAM 'te tUM labbhadA eM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: O friend/beloved] there is no one there now
ਸਮਾਂ ਜਾਦੂ ਜਿਹਾ ਕਿੱਥੇ ਗਿਆ ਖਿੰਡ ਵੇ
samAM jAdU jihA kitthe giA khiMDa ve
Where did that magical time scatter away to?
ਕੋਠੇ ਉੱਤੋਂ ਦਿਸਦਾ ਸੀ ਤੇਰਾ ਪਿੰਡ ਵੇ
koThe uttoM disadA sI terA piMDa ve
From the rooftop, your [Pind: village/ancestral hometown] used to be visible
ਵੇਹਲ ਜਦੋਂ ਮਿਲਦੀ ਸੀ ਕੰਮਾਂ ਕਾਰਾਂ ਤੋਂ
vehala jadoM miladI sI kaMmAM kArAM toM
Whenever I found a moment's respite from the chores
ਕੱਟ-ਕੱਟ ਰੱਖੇ ਗੀਤ ਅਖ਼ਬਾਰਾਂ 'ਚੋਂ
kaTTa-kaTTa rakkhe gIta akha਼bArAM 'choM
I kept snippets of songs clipped from the newspapers
ਉਨ੍ਹਾਂ ਦਿਨਾਂ ਵਿਚ ਲਿਖੀ ਜਿਹੜੀ ਡਾਇਰੀ
unhAM dinAM vicha likhI jiha.DI DAirI
The diary I wrote during those golden days
ਮੈਂ ਹਾਲੇ ਤੱਕ ਛੋਹੀ ਵੀ ਨਹੀਂ
maiM hAle takka ChohI vI nahIM
I haven't even touched it since
ਜਿਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਏਂ ਮੈਨੂੰ
jinhAM rAhavAM 'te tUM labbhadA eM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: O friend/beloved] there is no one there now
ਜਿਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਏਂ ਮੈਨੂੰ
jinhAM rAhavAM 'te tUM labbhadA eM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: O friend/beloved] there is no one there now
ਜਿਨ੍ਹਾਂ ਰਾਹਵਾਂ 'ਤੇ ਲੱਭਦਾ ਤੂੰ ਮੈਨੂੰ
jinhAM rAhavAM 'te labbhadA tUM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: O friend/beloved] there is no one there now
ਹੁਣ ਪਹਿਲਾਂ ਵਾਂਗੂ ਖ਼ਾਬ ਮੈਂ ਸਜਾਉਂਦੀ ਨਾ
huNa pahilAM vAMgU kha਼Aba maiM sajAuMdI nA
I don't decorate my dreams like I used to anymore
ਕੰਮ ਤੋਂ ਬਗ਼ੈਰ ਕਿਸੇ ਨੂੰ ਬੁਲਾਉਂਦੀ ਨਾ
kaMma toM baga਼aira kise nUM bulAuMdI nA
I don't speak to anyone unless it's for work
ਰੱਬ ਜਾਣੇ ਏਡਾ ਦੁੱਖ ਕਿਵੇਂ ਸਹਿ ਗਈ ਮੈਂ
rabba jANe eDA dukkha kiveM sahi gaI maiM
God knows how I've endured such immense pain
ਖ਼ੌਰੇ ਲੋਕਾਂ ਵਾਂਗੂ ਦੌੜ ਵਿਚ ਪੈ ਗਈ ਮੈਂ
kha਼aure lokAM vAMgU dau.Da vicha pai gaI maiM
Perhaps, like everyone else, I've fallen into the rat race
ਸਾਰਾ ਦਿਲ 'ਚ ਗ਼ੁਬਾਰ ਦੱਬੀ ਬੈਠੀ
sArA dila 'cha ga਼ubAra dabbI baiThI
I sit here with all this heavy grief suppressed in my heart
ਮੈਂ ਚੱਜ ਨਾਲ ਰੋਈ ਵੀ ਨਹੀਂ
maiM chajja nAla roI vI nahIM
I haven't even had a proper chance to cry
ਜਿਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਏਂ ਮੈਨੂੰ
jinhAM rAhavAM 'te tUM labbhadA eM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: O friend/beloved] there is no one there now
ਜਿਨ੍ਹਾਂ ਰਾਹਵਾਂ 'ਤੇ ਤੂੰ ਲੱਭਦਾ ਏਂ ਮੈਨੂੰ
jinhAM rAhavAM 'te tUM labbhadA eM mainUM
On those paths where you search for me
ਵੇ ਉੱਥੇ ਹੁਣ ਕੋਈ ਵੀ ਨਹੀਂ
ve utthe huNa koI vI nahIM
[Ve: O friend/beloved] there is no one there now