Bachpan

by Ranjit Bawa

ਹੋ ਖੱਟੀਆਂ ਦੇ ਲਾਲ ਪਤੰਗਾਂ
ho khaTTIAM de lAla pataMgAM
Oh, yellow kites with crimson tails
ਆੜੀ ਤੋਂ ਚੇਪੀ ਮੰਗਾਂ
A.DI toM chepI maMgAM
I beg my buddy for a [Chepi: a piece of adhesive tape or paper used to patch a torn kite]
ਸਦਕੇ ਮੈਂ ਰੱਬ ਦੇ ਰੰਗਾਂ
sadake maiM rabba de raMgAM
I am humbled by the colors of the Divine
ਝੋਲੀ ਅੱਡ ਇਹੋ ਮੰਗਾਂ
jholI aDDa iho maMgAM
With open palms, this is my only prayer
ਹੋ ਖੱਟੀਆਂ ਦੇ ਲਾਲ ਪਤੰਗਾਂ
ho khaTTIAM de lAla pataMgAM
Oh, yellow kites with crimson tails
ਆੜੀ ਤੋਂ ਚੇਪੀ ਮੰਗਾਂ
A.DI toM chepI maMgAM
I beg my buddy for a [Chepi: kite-patching tape]
ਸਦਕੇ ਮੈਂ ਰੱਬ ਦੇ ਰੰਗਾਂ
sadake maiM rabba de raMgAM
I am humbled by the colors of the Divine
ਝੋਲੀ ਅੱਡ ਇਹੋ ਮੰਗਾਂ
jholI aDDa iho maMgAM
With open palms, this is my only prayer
ਚੇਪੀ ਵਾਲਾ ਯਾਰ ਕਿਤੇ
chepI vAlA yAra kite
That friend who held the tape
ਚੇਪੀ ਵਾਲਾ ਯਾਰ ਕਿਤੇ ਓਏ ਫੇਰ ਤੋਂ ਮਿਲਾ ਦੇ ਓਏ
chepI vAlA yAra kite oe phera toM milA de oe
That friend who held the tape, oh let me meet him once again
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਚੌਥੀ ਦੇ ਸਕੂਲ ਵਾਲੇ ਯਾਰ ਮਿਲਾ ਦੇ ਓਏ
chauthI de sakUla vAle yAra milA de oe
Reunite me with my [Yaar: close brothers/friends] from fourth grade
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ
mo.DiA je jAMdA rabbA
If it can be returned, O God...
ਹੋ ਪਿੱਠੂ ਤੇ ਬਾਂਦਰ ਕਿੱਲੇ
ho piTThU te bAMdara kille
Oh, games of [Pithu: a traditional game involving stacking stones] and [Bandar Killa: a tag game involving a central peg/post]
ਗੋਡੇ ਰਹਿੰਦੇ ਸੀ ਛਿੱਲੇ
goDe rahiMde sI Chille
Our knees used to stay perpetually bruised
ਛੱਪੜਾਂ ਵਿਚ ਨੰਗੇ ਨਹਾਉਂਦੇ
Chappa.DAM vicha naMge nahAuMde
We used to bathe naked in the village ponds
ਤਾਂ ਵੀ ਕੁੜਤੇ ਸੀ ਸਿੱਲ੍ਹੇ
tAM vI ku.Date sI sillhe
And yet our shirts would end up soaked
ਹੋ ਪਿੱਠੂ ਤੇ ਬਾਂਦਰ ਕਿੱਲੇ
ho piTThU te bAMdara kille
Oh, games of [Pithu] and [Bandar Killa]
ਗੋਡੇ ਰਹਿੰਦੇ ਸੀ ਛਿੱਲੇ
goDe rahiMde sI Chille
Our knees used to stay perpetually bruised
ਛੱਪੜਾਂ ਵਿਚ ਨੰਗੇ ਨਹਾਉਂਦੇ
Chappa.DAM vicha naMge nahAuMde
We used to bathe naked in the village ponds
ਤਾਂ ਵੀ ਕੁੜਤੇ ਸੀ ਸਿੱਲ੍ਹੇ
tAM vI ku.Date sI sillhe
And yet our shirts would end up soaked
ਸੋਟੀ ਨਾਲ ਬੰਨ੍ਹ ਝੱਗਾ
soTI nAla baMnha jhaggA
Tying the shirt to a wooden stick
ਸੋਟੀ ਨਾਲ ਬੰਨ੍ਹ ਝੱਗਾ ਓਏ ਫੇਰ ਤੋਂ ਸੁਕਾ ਦੇ ਓਏ
soTI nAla baMnha jhaggA oe phera toM sukA de oe
Tying the shirt to a wooden stick, oh let me dry it out again
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਪਿੰਡ ਵਾਲੇ ਯਾਰ ਮੈਨੂੰ ਫੇਰ ਤੋਂ ਮਿਲਾ ਦੇ ਓਏ
piMDa vAle yAra mainUM phera toM milA de oe
Reunite me with my village [Yaar: loyal friends] once again
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ
mo.DiA je jAMdA rabbA
If it can be returned, O God...
ਨਾ ਦੁਸ਼ਮਣ ਸੀ ਨਾ ਕੋਈ ਬੈਰੀ
nA dusa਼maNa sI nA koI bairI
There was no enemy, no sense of rivalry
ਧੁੱਪਾਂ ਸਾਂ ਨੰਗੇ ਪੈਰੀਂ
dhuppAM sAM naMge pairIM
We braved the scorching sun barefoot
ਦਾਬੇ ਤੋਂ ਖੂੰਡੇ ਖਾਂਦੇ
dAbe toM khUMDe khAMde
We took scoldings and hits from the [Khoonda: a traditional hooked walking stick]
ਨਹਾਉਂਦੇ ਸਾਂ ਚੋਰੀ ਨਹਿਰੀਂ
nahAuMde sAM chorI nahirIM
But we still bathed in the canal by stealth
ਹੋ ਦੁਸ਼ਮਣ ਸੀ ਨਾ ਕੋਈ ਬੈਰੀ
ho dusa਼maNa sI nA koI bairI
Oh, there was no enemy, no sense of rivalry
ਧੁੱਪਾਂ ਸਾਂ ਨੰਗੇ ਪੈਰੀਂ
dhuppAM sAM naMge pairIM
We braved the scorching sun barefoot
ਦਾਬੇ ਤੋਂ ਖੂੰਡੇ ਖਾਂਦੇ
dAbe toM khUMDe khAMde
We took scoldings and hits from the [Khoonda: wooden staff]
ਨਹਾਉਂਦੇ ਸਾਂ ਚੋਰੀ ਨਹਿਰੀਂ
nahAuMde sAM chorI nahirIM
But we still bathed in the canal by stealth
ਪੱਠਿਆਂ ਦੇ ਰੇੜ੍ਹੇ ਉੱਤੇ
paTThiAM de re.Dhe utte
Upon the wooden cart used for [Patthe: green fodder for cattle]
ਪੱਠਿਆਂ ਦੇ ਰੇੜ੍ਹੇ ਉੱਤੇ ਓਏ ਝੂਟਾ ਤਾਂ ਦਵਾ ਦੇ ਓਏ
paTThiAM de re.Dhe utte oe jhUTA tAM davA de oe
Upon the fodder cart, oh let me have a ride once more
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ
mo.DiA je jAMdA rabbA
If it can be returned, O God...
ਓਏ ਜ਼ਾਤਾਂ ਸੀ ਨਾ ਕੋਈ ਪਾਤਾਂ
oe ja਼AtAM sI nA koI pAtAM
Oh, there were no castes, no social divisions
ਮਿੱਠੀਆਂ ਯਾਰਾਂ ਦੀਆਂ ਬਾਤਾਂ
miTThIAM yArAM dIAM bAtAM
Only the sweet conversations of [Yaar: close brothers]
ਗੋਲੀ ਪੈਂਦੀ ਸੀ ਪਿੱਲੇ
golI paiMdI sI pille
Marbles used to fall into the [Pilla: the small target hole in a game of marbles]
ਯਾਰ ਸਨ ਕੁੱਕੜ ਬਿੱਲੇ
yAra sana kukka.Da bille
The friends were like [Kukkar-Bille: a playful reference to constant bickering/fighting like cats and dogs]
ਹੋ ਜ਼ਾਤਾਂ ਸੀ ਨਾ ਕੋਈ ਪਾਤਾਂ
ho ja਼AtAM sI nA koI pAtAM
Oh, there were no castes, no social divisions
ਮਿੱਠੀਆਂ ਯਾਰਾਂ ਦੀਆਂ ਬਾਤਾਂ
miTThIAM yArAM dIAM bAtAM
Only the sweet conversations of [Yaar: close brothers]
ਗੋਲੀ ਪੈਂਦੀ ਸੀ ਪਿੱਲੇ
golI paiMdI sI pille
Marbles used to fall into the [Pilla: target hole]
ਯਾਰ ਸਨ ਕੁੱਕੜ ਬਿੱਲੇ
yAra sana kukka.Da bille
The friends were like [Kukkar-Bille: cat and dog companions]
ਤੇ ਪਿੰਡੋਂ ਬਾਹਰ ਦੱਬੇ ਜਿਹੜੇ
te piMDoM bAhara dabbe jiha.De
And those things buried outside the village
ਪਿੰਡੋਂ ਬਾਹਰ ਦੱਬੇ ਜਿਹੜੇ ਹਾਏ ਬੰਟੇ ਲਭਾ ਦੇ ਓਏ
piMDoM bAhara dabbe jiha.De hAe baMTe labhA de oe
Those buried outside the village, oh let me find my [Bante: glass marbles] again
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਚੌਥੀ ਦੇ ਸਕੂਲ ਵਾਲੇ ਯਾਰ ਮਿਲਾ ਦੇ ਓਏ
chauthI de sakUla vAle yAra milA de oe
Reunite me with my [Yaar: school friends] from fourth grade
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ
mo.DiA je jAMdA rabbA
If it can be returned, O God...
ੳ ਤੇ ਅ ਲਿਖਿਆ
ੳ te a likhiA
Where I first wrote the [Ura-Aira: the first two letters of the Gurmukhi alphabet]
ਜਿੱਥੇ ਮੈਂ ਲਈ ਸੀ ਸਿੱਖਿਆ
jitthe maiM laI sI sikkhiA
The place where I received my education
ਲਾ ਲਾ ਕੇ ਘੋਟੇ ਜਿੱਥੇ
lA lA ke ghoTe jitthe
Where we practiced with [Ghotta: repetitive rote-learning and rewriting on a wooden slate]
ਦੂਣੀ ਦਾ ਪਹਾੜਾ ਸਿੱਖਿਆ
dUNI dA pahA.DA sikkhiA
And learned the multiplication table of two
ਹੋ ੳ ਤੇ ਅ ਲਿਖਿਆ
ho ੳ te a likhiA
Oh, where I first wrote the [Ura-Aira: Punjabi alphabet]
ਜਿੱਥੇ ਮੈਂ ਲਈ ਸੀ ਸਿੱਖਿਆ
jitthe maiM laI sI sikkhiA
The place where I received my education
ਲਾ ਲਾ ਕੇ ਘੋਟੇ ਜਿੱਥੇ
lA lA ke ghoTe jitthe
Where we practiced with [Ghotta: intense rote memorization]
ਦੂਣੀ ਦਾ ਪਹਾੜਾ ਸਿੱਖਿਆ
dUNI dA pahA.DA sikkhiA
And learned the multiplication table of two
ਪਾਵੇ ਸੁਰਖ਼ਾਬ ਤਰਲੇ
pAve surakha਼Aba tarale
Surkhab makes this humble plea
ਪਾਵੇ ਸੁਰਖ਼ਾਬ ਤਰਲੇ ਓਏ ਦਾਖਲਾ ਦਵਾ ਦੇ ਓਏ
pAve surakha਼Aba tarale oe dAkhalA davA de oe
[Surkhab: a self-reference to the lyricist/poet], oh get me enrolled in school again
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਪਿੰਡ ਵਾਲੇ ਯਾਰ ਮੈਨੂੰ ਫੇਰ ਤੋਂ ਮਿਲਾ ਦੇ ਓਏ
piMDa vAle yAra mainUM phera toM milA de oe
Reunite me with my village [Yaar: loyal brothers] once again
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ ਬਚਪਨ ਮੋੜਾ ਦੇ ਓਏ
mo.DiA je jAMdA rabbA bachapana mo.DA de oe
If it can be returned, O God, give me my childhood back
ਮੋੜਿਆ ਜੇ ਜਾਂਦਾ ਰੱਬਾ
mo.DiA je jAMdA rabbA
If it can be returned, O God...

Share

More by Ranjit Bawa

View all songs →