Din Raat
by Ranjit Bawa
ਇਸ ਵੇਲੇ ਤਾਂ ਮਾਂ ਮੇਰੀ ਚੁਗਦੀ ਕਪਾਹ ਹੋਣੀ
isa vele tAM mAM merI chugadI kapAha hoNI
At this very moment, my mother must be picking cotton
ਚੋਣੀਆਂ ਦੇ ਸੰਗ ਬੈਠ ਕੇ ਜਾਂ ਫਿਰ ਪੀਂਦੀ ਚਾਹ ਹੋਣੀ
choNIAM de saMga baiTha ke jAM phira pIMdI chAha hoNI
Sitting with the [Kudi: girl/maiden] pickers, she must be sipping her tea
ਹਾਏ ਇਸ ਵੇਲੇ ਤਾਂ ਮਾਂ ਮੇਰੀ ਚੁਗਦੀ ਕਪਾਹ ਹੋਣੀ
hAe isa vele tAM mAM merI chugadI kapAha hoNI
O, at this very moment, my mother must be picking cotton
ਚੋਣੀਆਂ ਦੇ ਸੰਗ ਬੈਠੀ ਜਾਂ ਫਿਰ ਪੀਂਦੀ ਚਾਹ ਹੋਣੀ
choNIAM de saMga baiThI jAM phira pIMdI chAha hoNI
Sitting with the pickers, or perhaps sipping her tea
ਨਰਮਾ ਫੋਲ ਕੇ ਬਾਪੂ ਪੱਲੀਆਂ ਧਰ ਗਿਆ ਹੋਣਾ ਏ
naramA phola ke bApU pallIAM dhara giA hoNA e
Sorting the [Narma: long-staple cotton; specific to the Malwa region], father must have laid out the bundles
ਓ ਇੱਥੇ ਪੈ ਗਈ ਰਾਤ ਉੱਥੇ ਦਿਨ ਚੜ੍ਹ ਗਿਆ ਹੋਣਾ ਏ
o itthe pai gaI rAta utthe dina cha.Dha giA hoNA e
O, night has fallen here, while the sun must have risen there
ਹਾਏ ਇੱਥੇ ਪੈ ਗਈ ਰਾਤ ਉੱਥੇ ਦਿਨ ਚੜ੍ਹ ਗਿਆ ਹੋਣਾ ਏ
hAe itthe pai gaI rAta utthe dina cha.Dha giA hoNA e
Alas, night has fallen here, while the sun must have risen there
ਹੋ...
ho...
Ho...
ਵੱਡੀ ਭਾਬੀ ਰਾਣੀ ਰੋਟੀਆਂ ਲਾਉਂਦੀ ਹੋਣੀ ਐ
vaDDI bhAbI rANI roTIAM lAuMdI hoNI ai
The eldest sister-in-law must be busy making the rotis
ਛੋਟੀ ਭੈਣ ਵਿਚਾਰੀ ਬਾਲਣ ਡਾਉਂਦੀ ਹੋਣੀ ਐ
ChoTI bhaiNa vichArI bAlaNa DAuMdI hoNI ai
My poor little sister must be gathering wood for the hearth
ਹਾਏ ਵੱਡੀ ਭਾਬੀ ਰਾਣੀ ਰੋਟੀਆਂ ਲਾਉਂਦੀ ਹੋਣੀ ਐ
hAe vaDDI bhAbI rANI roTIAM lAuMdI hoNI ai
Alas, the eldest sister-in-law must be busy making the rotis
ਛੋਟੀ ਭੈਣ ਵਿਚਾਰੀ ਬਾਲਣ ਡਾਉਂਦੀ ਹੋਣੀ ਐ
ChoTI bhaiNa vichArI bAlaNa DAuMdI hoNI ai
My poor little sister must be gathering wood for the hearth
ਧਾਰਾਂ ਚੋ ਕੇ ਵੀਰਾ ਵਿਹੜੇ ਵੜ ਗਿਆ ਹੋਣਾ ਏ
dhArAM cho ke vIrA viha.De va.Da giA hoNA e
After milking the cattle, my brother must have entered the courtyard
ਓ...
o...
O...
ਇੱਥੇ ਪੈ ਗਈ ਰਾਤ ਉੱਥੇ ਦਿਨ ਚੜ੍ਹ ਗਿਆ ਹੋਣਾ ਏ
itthe pai gaI rAta utthe dina cha.Dha giA hoNA e
Night has fallen here, while the sun must have risen there
ਹਾਏ ਇੱਥੇ ਪੈ ਗਈ ਰਾਤ ਉੱਥੇ ਦਿਨ ਚੜ੍ਹ ਗਿਆ ਹੋਣਾ ਏ
hAe itthe pai gaI rAta utthe dina cha.Dha giA hoNA e
Alas, night has fallen here, while the sun must have risen there
ਹੋ...
ho...
Ho...
ਹੋ ਗਲੀਆਂ ਵਿੱਚ ਘਾਹ ਪਾਤਾ ਹੋਣਾ ਸਕੂਲ ਦੀਆਂ ਬੱਸਾਂ ਨੇ
ho galIAM vichcha ghAha pAtA hoNA sakUla dIAM bassAM ne
The school buses must have kicked up dust in the village lanes
ਗੱਡੇ ਖੇਤਾਂ ਨੂੰ ਤੋਰੇ ਹੋਣੇ ਮੌਜੂ ਖੇੜੇ ਜੱਟਾਂ ਨੇ
gaDDe khetAM nUM tore hoNe maujU khe.De jaTTAM ne
The [Jatt: a member of the land-owning agricultural community] of Mauju Khera must have steered their carts to the fields

ਮੇਰੇ ਜਿਹਾ ਕੋਈ ਵਿਹਲੜ ਹੱਟੀ ਤੇ ਖੜ੍ਹ ਗਿਆ ਹੋਣਾ ਏ
mere jihA koI vihala.Da haTTI te kha.Dha giA hoNA e
Some loafer like me must be standing idly at the village shop
ਓ...
o...
O...
ਇੱਥੇ ਪੈ ਗਈ ਰਾਤ ਉੱਥੇ ਦਿਨ ਚੜ੍ਹ ਗਿਆ ਹੋਣਾ ਏ
itthe pai gaI rAta utthe dina cha.Dha giA hoNA e
Night has fallen here, while the sun must have risen there
ਹਾਏ ਇੱਥੇ ਪੈ ਗਈ ਰਾਤ ਉੱਥੇ ਦਿਨ ਚੜ੍ਹ ਗਿਆ ਹੋਣਾ ਏ
hAe itthe pai gaI rAta utthe dina cha.Dha giA hoNA e
Alas, night has fallen here, while the sun must have risen there
ਹੋ...
ho...
Ho...
ਪੰਜਾਬ ਹੀ ਜੇ ਕਰ ਦਿੰਦਾ ਦਿਲ ਦੇ ਪੂਰੇ ਖ਼ਵਾਬਾਂ ਨੂੰ
paMjAba hI je kara diMdA dila de pUre kha਼vAbAM nUM
If only Punjab could have fulfilled the dreams of the heart
ਕਿਉਂ ਰੱਖ ਜ਼ਮੀਨਾਂ ਗਹਿਣੇ ਪਾਉਂਦੇ ਹੱਥ ਜਹਾਜ਼ਾਂ ਨੂੰ
kiuM rakkha ja਼mInAM gahiNe pAuMde hattha jahAja਼AM nUM
Why would we mortgage our lands to catch these flights abroad?
ਕਿਉਂ ਰੱਖ ਜ਼ਮੀਨਾਂ ਗਹਿਣੇ ਪਾਉਂਦੇ ਹੱਥ ਜਹਾਜ਼ਾਂ ਨੂੰ
kiuM rakkha ja਼mInAM gahiNe pAuMde hattha jahAja਼AM nUM
Why would we mortgage our lands to catch these flights abroad?
ਅੱਜ ਫਿਰ ਕੋਈ ਉੱਥੇ ਫਾਹਾ ਲੈ ਕੇ ਮਰ ਗਿਆ ਹੋਣਾ ਏ
ajja phira koI utthe phAhA lai ke mara giA hoNA e
Today, yet again, someone over there must have died by the noose
ਓ...
o...
O...