Ja Ve Mundya

by Ranjit Bawaft Desi Routz

ਬੱਦਲਾਂ ਤੋਂ ਪਾਰ ਦੀ ਤੂੰ ਗੱਪ ਛੱਡਦਾ
baddalAM toM pAra dI tUM gappa ChaDDadA
You keep spinning tall tales of life beyond the clouds
ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ
dunIA vI sajjaNA tUM Tappa ChaDDadA
You even claim to leap across the whole world, [Sajjan: soulmate/beloved]

ਝੂਠ ਦਾ ਬਣਾਈ ਫਿਰੇ ਤੂੰ ਮਹਿਲ ਰੱਖਦਾ
jhUTha dA baNAI phire tUM mahila rakkhadA
You have built a palace made entirely of lies
ਹੌਸਲੇ ਨਾਲ ਬੋਲਦਾ ਕਦੇ ਨੀ ਥੱਕਦਾ
hausale nAla boladA kade nI thakkadA
You never tire of speaking with such feigned courage
ਆਪ ਫ਼ਸ ਜਾਨੈਂ ਬੋਲ ਕੇ ਤੂੰ ਝੱਲਾ ਬਾਹਲਾ ਏਂ
Apa pha਼sa jAnaiM bola ke tUM jhallA bAhalA eM
You trap yourself in your own words, you are such a fool
ਫ਼ਸ ਜਾਨੈਂ ਬੋਲ ਕੇ ਤੂੰ ਝੱਲਾ ਬਾਹਲਾ ਏਂ
pha਼sa jAnaiM bola ke tUM jhallA bAhalA eM
You trap yourself in your own words, you are such a fool
ਜਾ ਵੇ ਮੁੰਡਿਆ
jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA

ਝੂਠਿਆਂ ਦੇ ਪਿੰਡ ਵਿਚ ਰਹਿਣ ਵਾਲਿਆ
jhUThiAM de piMDa vicha rahiNa vAliA
You, who dwell in a village of liars
ਖੜ੍ਹੇ ਪੈਰ ਉੱਤੇ ਮੁੱਕਰ ਤੂੰ ਜਾਨੈਂ
kha.Dhe paira utte mukkara tUM jAnaiM
You back out of your word in a heartbeat

ਸਮਝ ਨੀ ਆਉਂਦੀ ਇੰਨਾ ਕਿਉਂ ਏਂ ਚਲਾਕ
samajha nI AuMdI iMnA kiuM eM chalAka
I don't understand why you are so cunning
ਹਰ ਟਾਈਮ ਤੇਰੇ ਮੂੰਹ 'ਤੇ ਬਹਾਨੇ
hara TAIma tere mUMha 'te bahAne
Excuses are always ready on your lips
ਇਸ ਦੁਨੀਆ ਦੇ ਵਿਚੋਂ ਤੂੰ ਅਵੱਲਾ ਬਾਹਲਾ ਏਂ
isa dunIA de vichoM tUM avallA bAhalA eM
In this whole world, you are uniquely strange
ਦੁਨੀਆ ਦੇ ਵਿਚੋਂ ਤੂੰ ਅਵੱਲਾ ਬਾਹਲਾ ਏਂ
dunIA de vichoM tUM avallA bAhalA eM
In this whole world, you are uniquely strange
ਜਾ ਵੇ ਮੁੰਡਿਆ
jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA
Oh, just go away, [Mundya: boy/young man]
ਹੋ ਕਦੋਂ ਮੈਂ ਕਿਹਾ ਸੀ ਲੈ ਕੇ ਆਈਂ ਜੈਗੁਆਰ
ho kadoM maiM kihA sI lai ke AIM jaiguAra
When did I ever ask you to bring a Jaguar?
ਐਵੇਂ ਨੰਬਰ ਬਣਾਉਨੈਂ ਮਾਰ ਗੇੜੀਆਂ
aiveM naMbara baNAunaiM mAra ge.DIAM
You're just trying to score points by [Gediyan: cruising around in a vehicle to show off or pursue someone]
ਓ ਕਦੋਂ ਮੈਂ ਕਿਹਾ ਸੀ ਲੈ ਕੇ ਆਈਂ ਜੈਗੁਆਰ
o kadoM maiM kihA sI lai ke AIM jaiguAra
Oh, when did I ever ask you to bring a Jaguar?
ਐਵੇਂ ਨੰਬਰ ਬਣਾਉਨੈਂ ਮਾਰ ਗੇੜੀਆਂ
aiveM naMbara baNAunaiM mAra ge.DIAM
You're just trying to score points by [Gediyan: cruising around in a vehicle to show off or pursue someone]
ਤੇਰੇ ਬੱਤੀ ਬੋਰ ਤੇ ਜੋ ਹੋਣੀ ਇੰਪਰੈੱਸ
tere battI bora te jo hoNI iMparaissa
The kind of [Kudiye: girls] who get impressed by your [.32 bore: a common handgun used as a status symbol of bravado]
ਮੈਨੂੰ ਪਤਾ ਉਹ ਕੁੜੀਆਂ ਨੇ ਕਿਹੜੀਆਂ
mainUM patA uha ku.DIAM ne kiha.DIAM
I know exactly what kind of girls those are
ਉਂਝ ਘਰਦਿਆਂ ਸਾਹਮਣੇ ਸ਼ਰੀਫ਼ ਬਾਹਲਾ ਏਂ
uMjha gharadiAM sAhamaNe sa਼rIpha਼ bAhalA eM
Otherwise, you act so innocent in front of your family
ਘਰਦਿਆਂ ਸਾਹਮਣੇ ਸ਼ਰੀਫ਼ ਬਾਹਲਾ ਏਂ
gharadiAM sAhamaNe sa਼rIpha਼ bAhalA eM
You act so innocent in front of your family
ਜਾ ਵੇ ਮੁੰਡਿਆ
jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA
Oh, just go away, [Mundya: boy/young man]
ਓਏ ਕਿੰਨੇ ਸਾਲ ਹੋ ਗਏ ਮੈਨੂੰ ਵਿਚ ਰਹਿੰਦੀ ਨੂੰ
oe kiMne sAla ho gae mainUM vicha rahiMdI nUM
It has been so many years that I've been living inside it
ਵੇ ਜਿਹੜਾ ਮਹਿਲ ਤੂੰ ਬਣਾਇਆ ਗੱਲਾਂ ਜੋੜ ਕੇ
ve jiha.DA mahila tUM baNAiA gallAM jo.Da ke
Inside this palace you built by stitching words together

ਤੇਰਿਆਂ ਫ਼ਰੇਬਾਂ ਨੂੰ ਮੈਂ ਜਾਣਦੀ ਆਂ ਸਾਰਿਆਂ ਨੂੰ
teriAM pha਼rebAM nUM maiM jANadI AM sAriAM nUM
I am well aware of all your deceits and tricks
ਚਿੱਤ ਕਰਦਾ ਨੀ ਜਾਵਾਂ ਦਿਲ ਤੋੜ ਕੇ
chitta karadA nI jAvAM dila to.Da ke
But my heart doesn't have the nerve to leave and break your heart
ਤੇਰੇ ਪਿਆਰ ਨੇ ਜ਼ਬਾਨ 'ਤੇ ਲਵਾਇਆ ਤਾਲਾ ਏ
tere piAra ne ja਼bAna 'te lavAiA tAlA e
It is your love that has placed a lock upon my tongue
ਪਿਆਰ ਨੇ ਜ਼ਬਾਨ 'ਤੇ ਲਵਾਇਆ ਤਾਲਾ ਏ
piAra ne ja਼bAna 'te lavAiA tAlA e
Your love has placed a lock upon my tongue
ਜਾ ਵੇ ਮੁੰਡਿਆ
jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA
Oh, just go away, [Mundya: boy/young man]
ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏਂ
muMDiA ve basa tUM tAM gallAM vAlA eM
Oh boy, you are nothing but a smooth talker
ਵੇ ਜਾ ਵੇ ਮੁੰਡਿਆ
ve jA ve muMDiA
Oh, just go away, [Mundya: boy/young man]

Share

More by Ranjit Bawa

View all songs →