Jeonda Rahe Gora
by Ranjit Bawa
ਜਿਉਂਦਾ ਰਹੇ ਉਹ ਗੋਰਾ ਲੰਮੀਆਂ ਉਮਰਾਂ ਮਾਣੇ ਜੀ
jiuMdA rahe uha gorA laMmIAM umarAM mANe jI
Long live that [Gora: white man/Western official], may he enjoy a blessed long life
ਜਿਹਨੇ ਪੜ੍ਹਨ-ਲਿਖਣ ਦਾ ਵੀਜ਼ਾ ਸ਼ੁਰੂ ਕਰਾਇਆ
jihane pa.Dhana-likhaNa dA vIja਼A sa਼urU karAiA
The one who first initiated this study visa for reading and writing
ਪਹਿਲਾਂ ਲੁੱਕ-ਛਿਪ ਕੇ ਜਿਹੜੇ ਬਾਰਡਰ ਟੱਪ ਕੇ ਆਉਂਦੇ ਸੀ
pahilAM lukka-Chipa ke jiha.De bAraDara Tappa ke AuMde sI
Earlier, people used to cross borders by hiding and sneaking through
ਹੁਣ ਜੱਟ ਨਾਲ ਟੌਹਰ ਦੇ ਬੈਠ ਜਹਾਜ਼ 'ਚ ਆਇਆ
huNa jaTTa nAla Tauhara de baiTha jahAja਼ 'cha AiA
Now a [Jatt: a member of the land-owning agricultural community known for pride and lifestyle] arrives sitting with swagger on a plane
ਪਹਿਲਾਂ ਕਿਚਨ ਹੈਂਡ ਤੇ ਕਾਰ ਵਾਸ਼ ਤੇ ਕੰਮ ਕੀਤਾ
pahilAM kichana haiMDa te kAra vAsa਼ te kaMma kItA
At first, I worked as a kitchen hand and at a car wash
ਪਹਿਲਾਂ ਕਿਚਨ ਹੈਂਡ ਤੇ ਕਾਰ ਵਾਸ਼ ਤੇ ਕੰਮ ਕੀਤਾ
pahilAM kichana haiMDa te kAra vAsa਼ te kaMma kItA
At first, I worked as a kitchen hand and at a car wash
ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ
huNa saiTTa ho ke ApaNA kArobAra chalAiA
Now that I’m settled, I’ve started my own business venture
ਹੁਣ ਸੈੱਟ ਹੋ ਕੇ ਆਪਣਾ ਕਾਰੋਬਾਰ ਚਲਾਇਆ
huNa saiTTa ho ke ApaNA kArobAra chalAiA
Now that I’m settled, I’ve started my own business venture
ਜਿਉਂਦਾ ਰਹੇ ਉਹ ਗੋਰਾ ਲੰਮੀਆਂ ਉਮਰਾਂ ਮਾਣੇ ਜੀ
jiuMdA rahe uha gorA laMmIAM umarAM mANe jI
Long live that [Gora: white man/Western official], may he enjoy a blessed long life
ਜਿਹਨੇ ਪੜ੍ਹਨ-ਲਿਖਣ ਦਾ ਵੀਜ਼ਾ ਸ਼ੁਰੂ ਕਰਾਇਆ
jihane pa.Dhana-likhaNa dA vIja਼A sa਼urU karAiA
The one who first initiated this study visa for reading and writing
ਪਹਿਲਾਂ ਇੱਥੋਂ ਗਿਆਂ ਦੀਆਂ ਮਿੰਨਤਾਂ ਕਰਦੇ ਰਹਿੰਦੇ ਸੀ
pahilAM itthoM giAM dIAM miMnatAM karade rahiMde sI
Previously, we used to keep pleading with those who had already moved here
ਅੰਕਲ ਬਿਸ਼ਨੇ ਨੇ ਮੈਨੂੰ ਕਿੰਨਾ ਹੀ ਲਾਰਾ ਲਾਇਆ
aMkala bisa਼ne ne mainUM kiMnA hI lArA lAiA
Uncle Bishna gave me so many false hopes and empty promises
ਜਾ ਕੇ ਪਹਿਲਾਂ ਕੰਮ ਤੇਰੇ ਪੇਪਰ ਭੇਜੂ ਪੁੱਤਰਾ ਓਏ
jA ke pahilAM kaMma tere pepara bhejU puttarA oe
He said "Once I'm there, I'll send your sponsorship papers, my son"
ਜਾਂ ਕੋਈ ਕੁੜੀ ਓ ਲੱਭ ਦੂ ਮਿੱਠਾ ਖ਼ਾਬ ਦਿਖਾਇਆ
jAM koI ku.DI o labbha dU miTThA kha਼Aba dikhAiA
Or "I'll find you a girl to marry," showing me such sweet dreams
ਪੂਰੇ ਤਿੰਨ ਮੰਥ ਉਹਦੇ ਪੀ.ਆਰ. ਬਣਨ ਤੇ ਕੰਮ ਕੀਤੇ
pUre tiMna maMtha uhade pI.Ara. baNana te kaMma kIte
I worked for three whole months to help him get his [PR: Permanent Residency]
ਪੂਰੇ ਤਿੰਨ ਮੰਥ ਉਹਦੇ ਪੀ.ਆਰ. ਬਣਨ ਤੇ ਕੰਮ ਕੀਤੇ
pUre tiMna maMtha uhade pI.Ara. baNana te kaMma kIte
I worked for three whole months to help him get his [PR: Permanent Residency]
ਛੱਡਿਆ ਏਅਰਪੋਰਟ ਉਹਦਾ ਮੁੜ ਕੇ ਫੋਨ ਨੀਂ ਆਇਆ
ChaDDiA earaporaTa uhadA mu.Da ke phona nIM AiA
Once I dropped him at the airport, his phone never rang for me again
ਜਿਉਂਦਾ ਰਹੇ ਉਹ ਗੋਰਾ ਲੰਮੀਆਂ ਉਮਰਾਂ ਮਾਣੇ ਜੀ
jiuMdA rahe uha gorA laMmIAM umarAM mANe jI
Long live that [Gora: white man/Western official], may he enjoy a blessed long life
ਜਿਹਨੇ ਪੜ੍ਹਨ-ਲਿਖਣ ਦਾ ਵੀਜ਼ਾ ਸ਼ੁਰੂ ਕਰਾਇਆ
jihane pa.Dhana-likhaNa dA vIja਼A sa਼urU karAiA
The one who first initiated this study visa for reading and writing
ਹੁਣ ਅਸੀਂ ਆਪਣੇ ਦਮ ਤੇ ਆਪ ਪਹੁੰਚ ਗਏ ਇੱਥੇ ਜੀ
huNa asIM ApaNe dama te Apa pahuMcha gae itthe jI
Now we have reached here on our own strength and merit
ਕਈ ਕਹਿੰਦੇ ਕਿ ਸਟੂਡੈਂਟਾਂ ਨੇ ਗੰਦ ਪਾਇਆ
kaI kahiMde ki saTUDaiMTAM ne gaMda pAiA
Though many claim that students have created a mess here
ਕਹਿੰਦੇ ਗੁਰੂ ਘਰਾਂ ਵਿਚ ਲੰਗਰ ਛਕਣ ਆਉਂਦੇ ਨੇ
kahiMde gurU gharAM vicha laMgara ChakaNa AuMde ne
They say we only come to the [Guru Ghar: the Sikh Temple/Gurdwara] to eat [Langar: free community kitchen meal]
ਕਈਆਂ ਲਾਈਵ ਹੋ ਕੇ ਸਾਡੇ 'ਤੇ ਦੂਸ਼ਣ ਲਾਇਆ
kaIAM lAIva ho ke sADe 'te dUsa਼Na lAiA
Many have gone live on social media to hurl accusations at us
ਹੋ ਸਾਨੂੰ ਪਿਆਰ, ਪੀ.ਆਰ. ਤੇ ਕਾਰ ਦਿੱਤੀ ਇਸ ਵੀਜ਼ੇ ਨੇ
ho sAnUM piAra, pI.Ara. te kAra dittI isa vIja਼e ne
But this visa gave us love, [PR: Permanent Residency], and our own cars
ਸਾਨੂੰ ਪਿਆਰ, ਪੀ.ਆਰ. ਤੇ ਕਾਰ ਦਿੱਤੀ ਇਸ ਵੀਜ਼ੇ ਨੇ
sAnUM piAra, pI.Ara. te kAra dittI isa vIja਼e ne
But this visa gave us love, [PR: Permanent Residency], and our own cars
ਤਾਹੀਓਂ ਲਿਖੇ ਤਾਰੀਫ਼ਾਂ ਇੱਕ ਬੁੱਟਰਾਂ ਦਾ ਜਾਇਆ
tAhIoM likhe tArIpha਼AM ikka buTTarAM dA jAiA
That is why this son of the Buttar family writes these praises [Buttar: Self-reference to the song's lyricist/artist]
ਤਾਹੀਓਂ ਲਿਖੇ ਤਾਰੀਫ਼ਾਂ ਇੱਕ ਬੁੱਟਰਾਂ ਦਾ ਜਾਇਆ
tAhIoM likhe tArIpha਼AM ikka buTTarAM dA jAiA
That is why this son of the Buttar family writes these praises [Buttar: Self-reference to the song's lyricist/artist]
ਜਿਉਂਦਾ ਰਹੇ ਉਹ ਗੋਰਾ ਲੰਮੀਆਂ ਉਮਰਾਂ ਮਾਣੇ ਜੀ
jiuMdA rahe uha gorA laMmIAM umarAM mANe jI
Long live that [Gora: white man/Western official], may he enjoy a blessed long life
ਜਿਹਨੇ ਪੜ੍ਹਨ-ਲਿਖਣ ਦਾ ਵੀਜ਼ਾ ਸ਼ੁਰੂ ਕਰਾਇਆ
jihane pa.Dhana-likhaNa dA vIja਼A sa਼urU karAiA
The one who first initiated this study visa for reading and writing
ਜਿਹਨੇ ਪੜ੍ਹਨ-ਲਿਖਣ ਦਾ ਵੀਜ਼ਾ ਸ਼ੁਰੂ ਕਰਾਇਆ
jihane pa.Dhana-likhaNa dA vIja਼A sa਼urU karAiA
The one who first initiated this study visa for reading and writing
ਜਿਹਨੇ ਪੜ੍ਹਨ-ਲਿਖਣ ਦਾ
jihane pa.Dhana-likhaNa dA
The one who initiated the reading and writing...
ਓ ਜੀਓ ਗੋਰਿਆ
o jIo goriA
Oh, long live the [Gora: white man]!