Mawa Thandiya Chava

by Ranjit Bawa

ਮਾਂ ਮਰੇ ਤਾਂ ਪੇਕੇ ਹੀ ਮੁੱਕਦੇ
mAM mare tAM peke hI mukkade
When a mother passes, the sanctuary of the maternal home is lost
ਤੇ ਪਿਓ ਮਰੇ ਘਰ ਵਿਹੜਾ
te pio mare ghara viha.DA
And when a father passes, the courtyard of the house feels empty
ਸ਼ਾਲਾ ਮਰਨ ਨਾ ਵੀਰ ਕਿਸੇ ਦੇ
sa਼AlA marana nA vIra kise de
I pray that no one’s brothers should ever depart
ਤੇ ਉੱਜੜ ਜਾਂਦਾ ਹੈ ਮੇਲਾ
te ujja.Da jAMdA hai melA
For with them, the vibrant fair of life turns into a wasteland
ਤੇ ਪੁੱਤ ਜਿਨ੍ਹਾਂ ਦੇ ਹਾਏ ਤੁਰ ਜਾਂਦੇ ਨੇ
te putta jinhAM de hAe tura jAMde ne
And those whose sons, alas, have passed away
ਤੇ ਕਦੇ ਰੋਂਦੇ ਉਹ ਥੋੜ੍ਹਾ
te kade roMde uha tho.DhA
Do you think they only weep a little?
ਸਭ ਰੋਗਾਂ ਤੋਂ ਰੋਗ ਹੈ ਡਾਢਾ
sabha rogAM toM roga hai DADhA
Of all the ailments, the most formidable of all
ਬਈ ਜਿਸਦਾ ਨਾਮ ਵਿਛੋੜਾ
baI jisadA nAma viCho.DA
Is this agony known as separation
ਤੇ ਭਾਈ ਭਾਈਆਂ ਦੇ ਦਰਦੀ ਹੁੰਦੇ
te bhAI bhAIAM de daradI huMde
For brothers are the ones who feel each other's pain
ਤੇ ਭਾਈ ਭਾਈਆਂ ਦੀਆਂ ਬਾਹਾਂ
te bhAI bhAIAM dIAM bAhAM
And brothers serve as each other's strengthening arms
ਓ ਪਿਓ ਸਿਰਾਂ ਦੇ ਤਾਜ ਮੁਹੰਮਦ
o pio sirAM de tAja muhaMmada
O Mohammad [Self-reference to the original poet, Mian Muhammad Baksh], a father is the crown upon one's head
ਇਹ ਮਾਵਾਂ ਠੰਢੀਆਂ ਛਾਵਾਂ
iha mAvAM ThaMDhIAM ChAvAM
And mothers are like the cool, comforting shade
ਇਹ ਮਾਵਾਂ ਠੰਢੀਆਂ ਛਾਵਾਂ
iha mAvAM ThaMDhIAM ChAvAM
Indeed, mothers are like the cool, comforting shade
ਤੇ ਸਈਆਂ ਨਾਲ ਮੈਂ ਖੇਡਣ ਗਈ ਸੀ
te saIAM nAla maiM kheDaNa gaI sI
I had gone out to play with my companions [Saiyaan: female friends/peers]
ਇੱਕ ਧੀ ਇੱਕ ਕੁੜੀ ਆਪਣੀ ਮਾਂ ਨੂੰ ਯਾਦ ਕਰਦੀ
ikka dhI ikka ku.DI ApaNI mAM nUM yAda karadI
A daughter, a maiden [Kudi: girl/maiden] remembers her mother
ਆਪਣੀ ਮਾਂ ਦੇ ਵਿਛੋੜੇ 'ਚ ਯਾਦ ਕਰਦੀ
ApaNI mAM de viCho.De 'cha yAda karadI
She remembers her in the pangs of her mother's separation
ਇਹ ਫ਼ੀਲ ਕਰਦੀ ਏ
iha pha਼Ila karadI e
She feels this deeply
ਇਹ ਮਹਿਸੂਸ ਕਰਦੀ ਏ
iha mahisUsa karadI e
She senses this sorrow
ਕਿ ਸਈਆਂ ਨਾਲ ਮੈਂ ਖੇਡਣ ਗਈ ਸੀ
ki saIAM nAla maiM kheDaNa gaI sI
That I had gone out to play with my companions
ਤੇ ਟੁੱਟ ਗਈਆਂ ਮੇਰੀਆਂ ਵੰਗਾਂ
te TuTTa gaIAM merIAM vaMgAM
And my glass bangles ended up shattered
ਹਾਏ ਮਾਂ ਹੁੰਦੀ ਤੇ ਹੋਰ ਚੜ੍ਹਾਉਂਦੀ
hAe mAM huMdI te hora cha.DhAuMdI
Had my mother been alive, she would have bought me new ones
ਨੀ ਮੈਂ ਪਿਓ ਤੋਂ ਮੰਗਦੀ ਸੰਗਾਂ
nI maiM pio toM maMgadI saMgAM
But I feel a shy hesitation [Sanga: bashfulness/modesty] to ask my father

Share

More by Ranjit Bawa

View all songs →