Mera Ki Kasoor

by Ranjit Bawa

ਕੈਸੀ ਤੇਰੀ ਮੱਤ ਲੋਕਾ ਕੈਸੀ ਤੇਰੀ ਬੁੱਧ ਐ
kaisI terI matta lokA kaisI terI buddha ai
What kind of intellect do you possess, O people, what kind of wisdom is this?
ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਐ
bhukkhiAM laI mukkIAM te pattharAM nUM duddha ai
For the hungry, you have fists, but for stones, you offer milk.
ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧ ਐ
je maiM sachcha bahutA boliA te machcha jANA juddha ai
If I speak the absolute truth, a war will surely ignite.
ਗਰੀਬੜੇ ਦੀ ਛੋਹ ਮਾੜੀ ਗਊ ਦਾ ਮੂਤ ਸ਼ੁੱਧ ਐ
garIba.De dI Choha mA.DI gaU dA mUta sa਼uddha ai
A poor man's touch is deemed foul, yet a cow's urine is considered pure.
ਚਲੋ ਮੰਨਿਆ ਵੀ ਤਗੜਾ ਏ ਤੇਰਾ ਆਪਣਾ ਗਰੂਰ ਐ
chalo maMniA vI taga.DA e terA ApaNA garUra ai
Fine, I admit your own pride is mighty and towering.
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਗਾਤਰੇ 'ਚ ਨਾਉਂ ਤੇ ਕਰੌਸ ਗਲ਼ ਪਾ ਲਏ
gAtare 'cha nAuM te karausa gala਼ pA lae
You’ve carved names on the [Gatara: a strap used by Sikhs to carry a Kirpan] and hung crosses around your necks.
ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ
vichAra apaNAe nA te bANe apaNA lae
You never adopted the ideals, you only adopted the [Bana: traditional spiritual attire/uniform].
ਅੰਦਰਾਂ ਦੇ ਭੁੱਖੇ ਅਸੂਲ ਸਾਰੇ ਖਾ ਲਏ
aMdarAM de bhukkhe asUla sAre khA lae
Hungry from within, you’ve devoured all your principles.
ਗੋਤਾਂ ਨੂੰ ਸਾਰ ਗੁਰਦੁਆਰੇ ਵੀ ਬਣਾ ਲਏ
gotAM nUM sAra guraduAre vI baNA lae
You've even built [Gurudwaras: Sikh places of worship] based on [Gotra: ancestral lineage/clans].
ਧੰਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਨਕਾਰੋ ਪਹਿਲਾਂ
dhaMne bhagata ravidAsa jI dI bANI nUM nakAro pahilAM
Reject the hymns of Bhagat Dhanna and Bhagat Ravidas first,
ਸੋਚ ਨੀਵਿਆਂ ਦੀ ਨੀਵੀਂ ਕਹਿਣਾ ਫੇਰ ਮਨਜ਼ੂਰ ਐ
socha nIviAM dI nIvIM kahiNA phera manaja਼Ura ai
Only then will I accept your claim that the thinking of the 'lowly' is beneath you.
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਬੰਦ ਕਮਰੇ 'ਚ ਵਹਿੰਦੀਆਂ ਹਵਾਵਾਂ ਨੂੰ ਲੁਕਾ ਲਵੋ
baMda kamare 'cha vahiMdIAM havAvAM nUM lukA lavo
Go ahead, hide the winds that flow within closed rooms.
ਚੰਨ ਸੂਰਜ ਸਿਤਾਰਿਆਂ ਨੂੰ ਛੱਤਾਂ 'ਤੇ ਜੜਾ ਲਵੋ
chaMna sUraja sitAriAM nUM ChattAM 'te ja.DA lavo
Fix the moon, the sun, and the stars onto your own ceilings.
ਪਾਣੀ ਨਦੀਆਂ ਸਮੁੰਦਰਾਂ ਦਾ ਸਰਾਂ 'ਚ ਬਣਾ ਲਵੋ
pANI nadIAM samuMdarAM dA sarAM 'cha baNA lavo
Trap the water of rivers and oceans into your private pools.
ਨਾ ਸਾਡਾ ਪਵੇ ਪਰਛਾਵਾਂ ਅੰਦਰ ਵਿਹੜਿਆਂ 'ਚ ਲਾ ਲਵੋ
nA sADA pave paraChAvAM aMdara viha.DiAM 'cha lA lavo
So our shadow never falls on you, hide yourselves deep within your courtyards.
ਓ ਮਰ ਜਾਣਾ ਪੈਸੀ ਇਹ ਪਾਬੰਦੀਆਂ ਲਗਾ ਲਵੋ
o mara jANA paisI iha pAbaMdIAM lagA lavo
Go ahead and impose these restrictions, though death is an ultimate certainty.
ਹੋ ਜਾਓਗੇ ਮੈਲੇ ਹੱਥੀਂ ਮਾਰਨਾ ਜ਼ਰੂਰ ਐ
ho jAoge maile hatthIM mAranA ja਼rUra ai
You'll become "soiled" by the act, but you must strike us down with your own hands.
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਸ਼ਾਹੂਕਾਰੋ ਮੰਨਿਆ ਤੁਹਾਨੂੰ ਕੋਈ ਥੋੜ੍ਹ ਨਹੀਂ
sa਼AhUkAro maMniA tuhAnUM koI tho.Dha nahIM
O wealthy lords, I admit you lack for nothing.
ਅੰਨ ਪਾਣੀ ਛੱਤ ਕੱਪੜੇ ਦੀ ਸਾਨੂੰ ਭਲਾ ਲੋੜ ਨਹੀਂ
aMna pANI Chatta kappa.De dI sAnUM bhalA lo.Da nahIM
As if we have no need for food, water, shelter, or clothes!
ਓ ਘਰ ਛੋਟੇ ਦਿਲ ਵੱਡੇ ਗੱਲ ਸਿੱਧੀ ਮੋੜ ਘੋੜ ਨਹੀਂ
o ghara ChoTe dila vaDDe galla siddhI mo.Da gho.Da nahIM
O, our homes are small but hearts are big; it’s a straight truth with no twists.
ਤੁਹਾਡੇ ਕਤਲ ਵੀ ਮਾਫ਼ ਸਾਡੇ ਝੂਠ ਨੂੰ ਵੀ ਛੋੜ ਨਹੀਂ
tuhADe katala vI mApha਼ sADe jhUTha nUM vI Cho.Da nahIM
Even your murders are forgiven, while even our white lies are never spared.
ਉੱਚਿਆਂ ਨੂੰ ਕਰੇ ਉੱਚਾ ਮਾੜਿਆਂ ਨੂੰ ਰੋਲਦਾ
uchchiAM nUM kare uchchA mA.DiAM nUM roladA
It exalts the high-born and tramples the weak underfoot.
ਬੱਲੇ ਤੇਰੇ ਸ਼ਹਿਰ ਦਾ ਇਹ ਖ਼ੂਬ ਦਸਤੂਰ ਐ
balle tere sa਼hira dA iha kha਼Uba dasatUra ai
Bravo! This is quite the custom of your city.
ਬੱਲੇ ਤੇਰੇ ਸ਼ਹਿਰ ਦਾ ਇਹ ਖ਼ੂਬ ਦਸਤੂਰ ਐ
balle tere sa਼hira dA iha kha਼Uba dasatUra ai
Bravo! This is quite the custom of your city.
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?
ਓ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਐ
o je maiM mA.De ghara jaMmiA te merA kI kasUra ai
O, if I was born into a humble home, what fault is it of mine?

Share

More by Ranjit Bawa

View all songs →