Mitti Da Bawa
by Ranjit Bawa
ਬਾਵਾ ਮਿੱਟੀ ਦਾ ਬਣਾਉਣੀ ਆਂ
bAvA miTTI dA baNAuNI AM
I am fashioning a doll out of clay
ਬਾਵਾ ਮਿੱਟੀ ਦਾ ਬਣਾਉਣੀ ਆਂ
bAvA miTTI dA baNAuNI AM
I am fashioning a doll out of clay
ਉਹਨੂੰ ਤੇਰੀ ਪੱਗ ਬੰਨ੍ਹ ਕੇ ਦੁੱਖ ਦਿਲ ਦਾ ਸੁਣਾਉਣੀ ਆਂ
uhanUM terI pagga baMnha ke dukkha dila dA suNAuNI AM
I tie your [Pagg: the traditional Sikh turban, symbolizing honor and identity] on him and pour out my heart's sorrows
ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ
bAvA miTTI dA iha boladA hI nahIM
This clay doll, he does not speak at all
ਬਾਵਾ ਮਿੱਟੀ ਦਾ ਇਹ ਬੋਲਦਾ ਹੀ ਨਹੀਂ
bAvA miTTI dA iha boladA hI nahIM
This clay doll, he does not speak at all
ਮੇਰੀ ਗੱਲ ਸੁਣ ਲੈਂਦਾ ਦੁੱਖ ਆਪਣੇ ਫ਼ਰੋਲਦਾ ਹੀ ਨਹੀਂ
merI galla suNa laiMdA dukkha ApaNe pha਼roladA hI nahIM
He listens to everything I say, but never reveals his own pain
ਦੁੱਖ ਆਪਣੇ ਫ਼ਰੋਲਦਾ ਹੀ ਨਹੀਂ
dukkha ApaNe pha਼roladA hI nahIM
He never reveals his own pain
ਮੁੱਖ ਮੈਥੋਂ ਮੋੜਿਆ ਈ ਦਿਲ ਮੇਰਾ ਤੋੜਿਆ ਈ ਜਾ ਕੇ ਪਰਦੇਸੀ ਡੇਰੇ ਲਾ ਲਏ
mukkha maithoM mo.DiA I dila merA to.DiA I jA ke paradesI Dere lA lae
You turned your face away, you broke my heart, and settled in a foreign land

ਤੇਰਿਆਂ ਵਿਛੋੜਿਆਂ ਨੇ ਚੰਦਰਿਆ ਝੋਰਿਆਂ ਨੇ ਮੈਂ ਤੇ ਮੇਰਾ ਬਾਵਾ ਦੋਵੇਂ ਖਾ ਲਏ
teriAM viCho.DiAM ne chaMdariA jhoriAM ne maiM te merA bAvA doveM khA lae
Your abandonment and these wretched worries have consumed both me and my clay doll
ਬਾਵਾ ਮਿੱਟੀ ਦਾ ਇਹ ਦੁੱਖ ਸਹਿੰਦਾ
bAvA miTTI dA iha dukkha sahiMdA
This clay doll, he bears the weight of this grief
ਬਾਵਾ ਮਿੱਟੀ ਦਾ ਇਹ ਦੁੱਖ ਸਹਿੰਦਾ
bAvA miTTI dA iha dukkha sahiMdA
This clay doll, he bears the weight of this grief
ਜਦੋਂ ਤੈਨੂੰ ਚੇਤੇ ਕਰਦਾ ਇਹ ਵੀ ਮੇਰੇ ਵਾਂਗੂੰ ਰੋ ਪੈਂਦਾ
jadoM tainUM chete karadA iha vI mere vAMgUM ro paiMdA
Whenever he remembers you, he begins to weep just like I do
ਇਹ ਵੀ ਮੇਰੇ ਵਾਂਗੂੰ ਰੋ ਪੈਂਦਾ
iha vI mere vAMgUM ro paiMdA
He begins to weep just like I do
ਲਾਲ ਫ਼ੁਲਕਾਰੀਆਂ ਉਹ ਰੀਝਾਂ ਨਾਲ ਸਵਾਰੀਆਂ ਜੋ ਲੱਗਦੀਆਂ ਚੁੰਨੀਆਂ ਉਹ ਚਿੱਟੀਆਂ
lAla pha਼ulakArIAM uha rIjhAM nAla savArIAM jo laggadIAM chuMnIAM uha chiTTIAM
Those red [Phulkari: traditional embroidered floral shawls] crafted with such yearning now look like white widow-veils

ਰੂਹ ਮੇਰੀ ਬੁੱਤ ਹੋ ਗਈ ਵਿਧਵਾ ਇਹ ਰੁੱਤ ਹੋ ਗਈ ਰੋਲ ਗਿਆ ਜਵਾਨੀ ਵਿਚ ਮਿੱਟੀਆਂ
rUha merI butta ho gaI vidhavA iha rutta ho gaI rola giA javAnI vicha miTTIAM
My soul has turned to stone, the very season has become widowed, you've dragged my youth through the dirt
ਬਾਵਾ ਮਿੱਟੀ ਦਾ ਇਹ ਟੁੱਟ ਚੱਲਿਆ
bAvA miTTI dA iha TuTTa challiA
This clay doll, he is beginning to crumble
ਬਾਵਾ ਮਿੱਟੀ ਦਾ ਇਹ ਟੁੱਟ ਚੱਲਿਆ
bAvA miTTI dA iha TuTTa challiA
This clay doll, he is beginning to crumble
ਤੇਰੀ ਆਉਂਦੀ ਦਾ ਸੁਣਿਆ ਪੈਂਡਾ ਉਮਰਾਂ ਦਾ ਮੁੱਕ ਚੱਲਿਆ
terI AuMdI dA suNiA paiMDA umarAM dA mukka challiA
Hearing the news of your return, the journey of my life is nearing its end
ਪੈਂਡਾ ਉਮਰਾਂ ਦਾ ਮੁੱਕ ਚੱਲਿਆ
paiMDA umarAM dA mukka challiA
The journey of my life is nearing its end
ਤੱਤੇ ਤੱਤੇ ਹੰਝੂਆਂ ਨੇ ਦੁੱਖ ਕੱਤੇ ਹੰਝੂਆਂ ਨੇ ਹਿਜ਼ਰਾਂ ਦਾ ਚਰਖਾ ਤੂੰ ਦੇ ਗਿਆ
tatte tatte haMjhUAM ne dukkha katte haMjhUAM ne hija਼rAM dA charakhA tUM de giA
With scalding tears, with tears spun from sorrow, you left me a spinning wheel of [Hijar: the agonizing pain of separation]

ਸੱਧਰਾਂ ਵੀਰਾਨ ਹੋਈਆਂ ਸੱਭੇ ਸ਼ਮਸ਼ਾਨ ਹੋਈਆਂ ਇੱਕ ਵਾਰੀ ਪਿੰਡ ਆ ਜਾ ਪੀਆ
saddharAM vIrAna hoIAM sabbhe sa਼masa਼Ana hoIAM ikka vArI piMDa A jA pIA
My desires have turned desolate, they have all become like a cremation ground, come back to the village just once, my [Piya: beloved/husband]
ਬਾਵਾ ਮਿੱਟੀ ਦਾ ਇਹ ਬੁੱਤ ਵਰਗਾ
bAvA miTTI dA iha butta varagA
This clay doll, he is like a silent statue
ਬਾਵਾ ਮਿੱਟੀ ਦਾ ਇਹ ਬੁੱਤ ਵਰਗਾ
bAvA miTTI dA iha butta varagA
This clay doll, he is like a silent statue
ਲੋਕਾਂ ਨੂੰ ਖਿਡੌਣਾ ਲੱਗਦਾ ਮੈਨੂੰ ਲੱਗੇ ਮੇਰੇ ਪੁੱਤ ਵਰਗਾ
lokAM nUM khiDauNA laggadA mainUM lagge mere putta varagA
To the world he seems like a mere toy, but to me, he feels like my own son
ਮੈਨੂੰ ਲੱਗੇ ਮੇਰੇ ਪੁੱਤ ਵਰਗਾ
mainUM lagge mere putta varagA
To me, he feels like my own son
ਲੱਗੇ ਮੇਰੇ ਪੁੱਤ ਵਰਗਾ
lagge mere putta varagA
He feels like my own son