Ni Mittiye

by Ranjit Bawaft ICon

ਮਿੱਟੀ ਦਾ ਇਕ ਘੜਾ ਬਣਾ ਕੇ
miTTI dA ika gha.DA baNA ke
Having fashioned a pitcher out of the earth
ਮਿੱਟੀ ਦੇ ਹੱਥਾਂ ਨਾਲ ਵਜਾ ਕੇ
miTTI de hatthAM nAla vajA ke
Playing it with hands made of the earth
ਮਿੱਟੀ ਦਾ ਇਕ ਘੜਾ ਬਣਾ ਕੇ
miTTI dA ika gha.DA baNA ke
Having fashioned a pitcher out of the earth
ਮਿੱਟੀ ਦੇ ਹੱਥਾਂ ਨਾਲ ਵਜਾ ਕੇ
miTTI de hatthAM nAla vajA ke
Playing it with hands made of the earth
ਓ ਮਿੱਟੀ-ਮਿੱਟੀ ਨੂੰ ਜ਼ਿੰਦਗੀ ਵਾਲਾ
o miTTI-miTTI nUM ja਼iMdagI vAlA
Oh, to this very earth, a song of life
ਲੱਗੇ ਗੀਤ ਸੁਣਾਉਣੀ ਮਿੱਟੀਏ
lagge gIta suNAuNI miTTIe
I have come to sing, O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: a gender-specific vocative used to address a woman/entity directly] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਮਿੱਟੀ ਮੇਰਾ ਦਾਦਾ-ਦਾਦੀ
miTTI merA dAdA-dAdI
The earth is my grandfather and my grandmother
ਮਿੱਟੀ ਨਾਨਾ-ਨਾਨੀ
miTTI nAnA-nAnI
The earth is my maternal grandfather and grandmother
ਓ ਮਿੱਟੀ ਮੇਰਾ ਰਾਜਾ ਬਾਬੁਲ
o miTTI merA rAjA bAbula
Oh, the earth is my kingly father
ਤੇ ਮਿੱਟੀ ਮਾਂ ਪਟਰਾਣੀ
te miTTI mAM paTarANI
And the earth is my queenly mother
ਹਾਏ ਮਿੱਟੀ ਮੇਰਾ ਰਾਜਾ ਬਾਬੁਲ
hAe miTTI merA rAjA bAbula
Ay, the earth is my kingly father
ਤੇ ਮਿੱਟੀ ਮਾਂ ਪਟਰਾਣੀ
te miTTI mAM paTarANI
And the earth is my queenly mother
ਓ ਮਿੱਟੀ ਦੀ ਕੁੱਖ ਅੰਦਰ ਆਈ
o miTTI dI kukkha aMdara AI
Oh, I came inside the womb of the earth
ਮਹੀਨੇ ਨੌਂ ਬਿਤਾਉਣੀ ਮਿੱਟੀਏ
mahIne nauM bitAuNI miTTIe
To spend those nine months, O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਕੁੱਖ ਤੋਂ ਲੈ ਕੇ ਦੁਨੀਆਂ ਤੀਕਰ
kukkha toM lai ke dunIAM tIkara
From the womb all the way to this world
ਮਿੱਟੀ ਲੈ ਕੇ ਆਈ
miTTI lai ke AI
The earth is what brought me here
ਮਿੱਟੀ ਨੇ ਮੂੰਹ ਮੇਰਾ ਚੁੰਮਿਆ
miTTI ne mUMha merA chuMmiA
The earth is what kissed my face
ਓ ਮਿੱਟੀ ਨੇ ਦਿੱਤੀ ਵਧਾਈ
o miTTI ne dittI vadhAI
Oh, the earth is what gave the celebratory blessings
ਮਿੱਟੀ ਹੀ ਮੈਨੂੰ ਲੋਰੀਆਂ ਦੇ ਕੇ
miTTI hI mainUM lorIAM de ke
The earth itself, after singing me lullabies
ਆਈ ਫਿਰ ਖਿਡਾਉਣੀ ਮਿੱਟੀਏ
AI phira khiDAuNI miTTIe
Came to play with me, O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਮਿੱਟੀ ਦੇ ਮੇਰੇ ਖੇਡ ਖਿਡੌਣੇ
miTTI de mere kheDa khiDauNe
The earth provided my toys for playing
ਮਿੱਟੀ ਦੇ ਮੇਰੇ ਹਾਣੀ
miTTI de mere hANI
The earth provided my [Haani: age-mates/childhood friends]
ਮਿੱਟੀ ਦੇ ਵਿਚ ਖੇਡ-ਖੇਡ ਕੇ
miTTI de vicha kheDa-kheDa ke
By playing and playing within the earth
ਓ ਮਿੱਟੀ ਦੀ ਆਈ ਜਵਾਨੀ
o miTTI dI AI javAnI
Oh, the earth blossomed into youth
ਮਿੱਟੀ ਹੀ ਫਿਰ ਮਿੱਟੀ ਦੇ ਨਾਲ
miTTI hI phira miTTI de nAla
Then the earth, with the earth itself
ਲੱਗੀ ਅੱਖ ਮਟਕਾਉਣੀ ਮਿੱਟੀਏ
laggI akkha maTakAuNI miTTIe
Began to [Akkh Matkauni: exchange flirtatious glances], O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਮਿੱਟੀ ਦੀ ਘੋੜੀ ਮਿੱਟੀ ਦੀ ਜੋੜੀ
miTTI dI gho.DI miTTI dI jo.DI
The groom's horse of earth, the couple of earth
ਵਿਆਹ ਮਿੱਟੀ ਦਾ ਹੋਇਆ
viAha miTTI dA hoiA
A wedding of earth took place
ਓ ਮਿੱਟੀ ਨੇ ਹੀ ਪਾਣੀ ਵਾਰਿਆ
o miTTI ne hI pANI vAriA
Oh, it was the earth that [Paani Vaarya: ritual of circling water over the groom's head by the mother]
ਤੇਲ ਮਿੱਟੀ ਨੇ ਚੋਇਆ
tela miTTI ne choiA
The earth that [Tel Choya: ritual of pouring oil at the threshold for auspiciousness]
ਮਿੱਟੀ ਨੇ ਹੀ ਪਾਣੀ ਵਾਰਿਆ
miTTI ne hI pANI vAriA
It was the earth that [Paani Vaarya: ritual of circling water]
ਤੇਲ ਮਿੱਟੀ ਨੇ ਚੋਇਆ
tela miTTI ne choiA
The earth that [Tel Choya: ritual of pouring oil]
ਮਿੱਟੀ ਹੀ ਮੇਰੇ ਘਰ ਵਿਚ ਜੰਮ ਕੇ
miTTI hI mere ghara vicha jaMma ke
The earth itself was born in my home
ਡੈਡੀ ਆਈ ਬੁਲਾਉਣੀ ਮਿੱਟੀਏ
DaiDI AI bulAuNI miTTIe
And came to call me "Daddy," O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਹੋ ਗਈ ਜਵਾਨੀ ਆਇਆ ਬੁਢਾਪਾ
ho gaI javAnI AiA buDhApA
Youth passed and old age arrived
ਤੇ ਮਿੱਟੀ ਸਿੱਲੀ ਹੋਈ
te miTTI sillI hoI
And the earth became damp and fragile
ਡਰ ਲੱਗਦਾ ਮੈਨੂੰ ਭੁਰਨੇ ਤੋਂ
Dara laggadA mainUM bhurane toM
I am afraid of crumbling away
ਮੇਰੇ ਕੋਲ ਨਾ ਖੜਦਾ ਕੋਈ
mere kola nA kha.DadA koI
Now no one stands by my side
ਓਏ ਡਰ ਲੱਗਦਾ ਮੈਨੂੰ ਭੁਰਨੇ ਤੋਂ
oe Dara laggadA mainUM bhurane toM
O, I am afraid of crumbling away
ਮੇਰੇ ਕੋਲ ਨਾ ਖੜਦਾ ਕੋਈ
mere kola nA kha.DadA koI
Now no one stands by my side
ਪਹਿਲਾਂ ਸੀ ਮੈਨੂੰ ਰਹੇ ਹਸਾਉਂਦੇ
pahilAM sI mainUM rahe hasAuMde
Those who used to make me laugh
ਆਉਂਦੇ ਨੇ ਹੁਣ ਰਵਾਉਣੀ ਮਿੱਟੀਏ
AuMde ne huNa ravAuNI miTTIe
Now come only to make me cry, O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਮਿੱਟੀ ਦਾ ਮੰਗਲ ਮਾਣ ਕੇ ਜ਼ਿੰਦਗੀ
miTTI dA maMgala mANa ke ja਼iMdagI
Having enjoyed the bliss of life's earth
ਮਿੱਟੀ ਦੇ ਵਿਚ ਰਲਿਆ
miTTI de vicha raliA
I have merged back into the dust
ਮਿੱਟੀ ਆਈ ਮਿਲਾਉਣ ਮਿੱਟੀ ਵਿਚ
miTTI AI milAuNa miTTI vicha
The earth has come to unite me with the earth
ਦਿਨ ਜ਼ਿੰਦਗੀ ਦਾ ਢਲਿਆ
dina ja਼iMdagI dA DhaliA
As the day of my life has set
ਓ ਮਿੱਟੀ ਆਈ ਮਿਲਾਉਣ ਮਿੱਟੀ ਵਿਚ
o miTTI AI milAuNa miTTI vicha
Oh, the earth has come to unite me with the earth
ਦਿਨ ਜ਼ਿੰਦਗੀ ਦਾ ਢਲਿਆ
dina ja਼iMdagI dA DhaliA
As the day of my life has set
ਭਠੂਰ ਵਾਲਾ ਅੱਜ ਮਿੱਟੀ ਦੇ ਵਿਚ
bhaThUra vAlA ajja miTTI de vicha
The one from Bhathoor [Self-reference to the lyricist/village] today into the earth
ਰੱਜ ਕੇ ਚੱਲਿਆ ਸੌਣੀ ਮਿੱਟੀਏ
rajja ke challiA sauNI miTTIe
Is going to sleep his fill, O Earth!
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?
ਤੇਰੇ ਬਿਨਾਂ ਮੇਰਾ ਕੌਣ ਨੀ ਮਿੱਟੀਏ
tere binAM merA kauNa nI miTTIe
Without you, who do I have, [Ni: vocative address] O Earth?
ਤੇਰੇ ਬਿਨਾਂ ਮੇਰਾ ਕੌਣ
tere binAM merA kauNa
Without you, who is truly mine?

Share

More by Ranjit Bawa

View all songs →