Rang Malak De - From "Lehmberginni"

by Ranjit Bawa

ਘਰੋਂ ਬਾਹਰ ਤਾਂ ਰੱਖ ਤੂੰ ਪੈਰਾਂ ਨੂੰ
gharoM bAhara tAM rakkha tUM pairAM nUM
Just take a step outside your home for once
ਚੱਲ ਸਫ਼ਰ ਬਣਾ ਲੈ ਸੈਰਾਂ ਨੂੰ
challa sapha਼ra baNA lai sairAM nUM
Turn your casual strolls into a meaningful journey
ਕਦੇ ਮਿਣ ਕੇ ਦੇਖ ਦੁਪਹਿਰਾਂ ਨੂੰ
kade miNa ke dekha dupahirAM nUM
Test your mettle against the scorching afternoon suns
ਦੇਖੀ ਕੁਦਰਤ ਭਰੂ ਗਵਾਹੀਆਂ
dekhI kudarata bharU gavAhIAM
Watch how nature itself will bear witness for you
ਤੇਰਾ ਦੇਖ ਭੁਗਾ ਕੇ ਜ਼ਿੱਦ ਬਾਈ
terA dekha bhugA ke ja਼idda bAI
Brother, once you satisfy your stubborn resolve
ਫਿਰ ਮੰਜ਼ਿਲ ਮਿਲੂ ਨਾ ਕਿੱਦਾਂ ਬਾਈ
phira maMja਼ila milU nA kiddAM bAI
Tell me, how could your destination not meet you then?
ਕਿਸਮਤ ਦਾ ਪਵਾ ਦੇ ਗਿੱਧਾ ਬਾਈ
kisamata dA pavA de giddhA bAI
Make your destiny dance the [Giddha: a high-energy traditional Punjabi folk dance]
ਦੇਖੀ ਨੱਚੂ ਵਾਂਗ ਸ਼ੁਦਾਈਆਂ ਦੇ
dekhI nachchU vAMga sa਼udAIAM de
Watch it dance like a soul possessed
ਦੇਖੀ ਨੱਚੂ ਵਾਂਗ ਸ਼ੁਦਾਈਆਂ ਦੇ
dekhI nachchU vAMga sa਼udAIAM de
Watch it dance like a soul possessed
ਵੇਖੀ ਰੰਗ ਮਾਲਕ ਨਾਲ ਲਾਈਆਂ ਦੇ
vekhI raMga mAlaka nAla lAIAM de
Witness the vibrant colors of being one with the Master [God]
ਚੱਕੀ ਫਿਰੇ ਝੂਠ ਦੀਆਂ ਪੰਡਾਂ ਨੂੰ
chakkI phire jhUTha dIAM paMDAM nUM
You carry around heavy bundles of lies
ਸੱਚ ਨਾਲ ਖੋਲ੍ਹ ਲੈ ਗੰਢਾਂ ਨੂੰ
sachcha nAla kholha lai gaMDhAM nUM
Untie those knots with the power of truth
ਜ਼ਰਾ ਸਮਝ ਵਕਤ ਦੀਆਂ ਚੰਡਾਂ ਨੂੰ
ja਼rA samajha vakata dIAM chaMDAM nUM
Understand the sharp slaps of time
ਕੰਮ ਕਰ ਲੈ ਲਾ ਕੇ ਜੀ ਮਿੱਤਰਾ
kaMma kara lai lA ke jI mittarA
Work with all your heart, [Mitran: this friend/yours truly]
ਸਦਾ ਕੱਲ ਦੀਆਂ ਗੱਲਾਂ ਬਾਸੀਆਂ ਨੂੰ
sadA kalla dIAM gallAM bAsIAM nUM
Talk of tomorrow is always stale
ਨਾ ਪੜ੍ਹ ਤੂੰ ਕੱਲ ਦੀਆਂ ਰਾਸ਼ੀਆਂ ਨੂੰ
nA pa.Dha tUM kalla dIAM rAsa਼IAM nUM
Don't bother reading tomorrow's horoscopes
ਜ਼ਰਾ ਮੁੱਖ ਤੋਂ ਲਾਹ ਉਦਾਸੀਆਂ ਨੂੰ
ja਼rA mukkha toM lAha udAsIAM nUM
Wipe that sadness off your face
ਪਹਿਲਾਂ ਅੱਜ ਤੋਂ ਰੱਜ ਕੇ ਜੀ ਮਿੱਤਰਾ
pahilAM ajja toM rajja ke jI mittarA
First, live today to its absolute fullest, [Mitran: this friend/yours truly]
ਪਹਿਲਾਂ ਅੱਜ ਤੋਂ ਰੱਜ ਕੇ ਜੀ ਮਿੱਤਰਾ
pahilAM ajja toM rajja ke jI mittarA
First, live today to its absolute fullest, [Mitran: this friend/yours truly]
ਤੇਰੇ ਨਾਲ ਤੇਰੇ ਨੇ ਜੀ ਮਿੱਤਰਾ
tere nAla tere ne jI mittarA
Your people are standing right by you, [Mitran: this friend/yours truly]
ਵਿਚ ਮੈਦਾਨੇ ਵੜਨਾ ਪੈਂਦਾ
vicha maidAne va.DanA paiMdA
One has to step into the middle of the battlefield
ਵੈਰੀ ਮੂਹਰੇ ਅੜਨਾ ਪੈਂਦਾ
vairI mUhare a.DanA paiMdA
One has to stand firm in front of the enemy
ਯੁੱਧਾਂ ਦੇ ਵਿਚ ਲੜਨਾ ਪੈਂਦਾ
yuddhAM de vicha la.DanA paiMdA
One has to fight in the midst of wars
ਪੇਚਾ ਪਾ ਸ਼ਮਸ਼ੀਰਾਂ ਨੂੰ
pechA pA sa਼masa਼IrAM nUM
Engage your spirits like clashing swords
ਪੈਰ ਪਿੱਛਾਂ ਨੂੰ ਧਰਦੇ ਨੀ
paira pichChAM nUM dharade nI
The brave never take a step backward
ਜਿੱਤਦੇ ਨੇ ਜੰਗਾਂ ਹਾਰਦੇ ਨੀ
jittade ne jaMgAM hArade nI
They win the wars, they do not lose
ਲੜਦੇ ਨੇ ਯੋਧੇ ਮਰਦੇ ਨੀ
la.Dade ne yodhe marade nI
Warriors fight on; they never truly die
ਦਿੰਦੇ ਨੇ ਤੋੜ ਜ਼ੰਜੀਰਾਂ ਨੂੰ
diMde ne to.Da ja਼MjIrAM nUM
They are the ones who shatter the chains
ਦਿੰਦੇ ਨੇ ਤੋੜ ਜ਼ੰਜੀਰਾਂ ਨੂੰ
diMde ne to.Da ja਼MjIrAM nUM
They are the ones who shatter the chains
ਨਾਲੇ ਬਦਲ ਦੇਣ ਤਕਦੀਰਾਂ ਨੂੰ
nAle badala deNa takadIrAM nUM
And they are the ones who change the course of destiny
ਚੱਲ ਖ਼ੁਦ ਨੂੰ ਮੋਟੀਵੇਟ ਕਰ
challa kha਼uda nUM moTIveTa kara
Come on, motivate yourself
ਨਾ ਅੰਡਰਐਸਟੀਮੇਟ ਕਰ
nA aMDaraaisaTImeTa kara
Do not underestimate your worth
ਇਤਿਹਾਸ ਨਵਾਂ ਕ੍ਰਿਏਟ ਕਰ
itihAsa navAM krieTa kara
Create a brand new history
ਲੋਕੀ ਤੁਰਨ ਤੇਰੀਆਂ ਰਾਹਵਾਂ ਤੇ
lokI turana terIAM rAhavAM te
So people may follow the paths you tread
ਛੱਡ ਪਰੇ ਡਿਪਰੈਸ਼ਨ ਨੂੰ
ChaDDa pare Diparaisa਼na nUM
Cast aside the darkness of depression
ਤੂੰ ਫੜ ਲੈ ਡੈਸਟੀਨੇਸ਼ਨ ਨੂੰ
tUM pha.Da lai DaisaTInesa਼na nUM
Grab hold of your true destination
ਚੱਲ ਦੱਸ ਨਵੀਂ ਜਨਰੇਸ਼ਨ ਨੂੰ
challa dassa navIM janaresa਼na nUM
Come, show the new generation
ਕਿਵੇਂ ਉੱਡੀਏ ਨਾਲ ਹਵਾਵਾਂ ਦੇ
kiveM uDDIe nAla havAvAM de
How we can soar along with the winds
ਕਿਵੇਂ ਉੱਡੀਏ ਨਾਲ ਹਵਾਵਾਂ ਦੇ
kiveM uDDIe nAla havAvAM de
How we can soar along with the winds
ਖੰਭ ਖਿਲਾਰ ਲੈ ਚਾਵਾਂ ਦੇ
khaMbha khilAra lai chAvAM de
Spread the wings of your heart’s desires
ਓਏ ਮਿੱਤਰਾ ਤਗੜਾ ਜੇਰਾ ਕਰ ਲੈ
oe mittarA taga.DA jerA kara lai
Oh [Mitran: this friend], gather your courage and be strong

Share

More by Ranjit Bawa

View all songs →