Gham Addhe

by Ruhaan79ft dox

ਉਹ ਕਹਿੰਦੀ ਸਟੇਜ ਉੱਤੇ ਚੜ੍ਹ ਕੇ ਗੀਤ ਗਾ
uha kahiMdI saTeja utte cha.Dha ke gIta gA
She tells me to get up on that stage and sing a song
ਲੈ ਮੈਂ ਤੇਰੇ ਉੱਤੇ ਹੀ ਦਿੱਤਾ ਆਹ ਗੀਤ ਬਣਾ
lai maiM tere utte hI dittA Aha gIta baNA
So look, I’ve gone and written this entire song just about you
ਉਹ ਕਹਿੰਦੀ ਮੇਰੇ ਪਿੱਛੇ ਨਾ ਹੋ ਖ਼ਰਾਬ ਜੇ ਸਟਾਰ ਬਣ
uha kahiMdI mere pichChe nA ho kha਼rAba je saTAra baNa
She says don’t waste your life chasing me, go become a star
ਮੈਂ ਕਿਹਾ ਤੇਰੇ ਪਿਆਰ ਦੇ ਮੂਹਰੇ ਕੀ ਹੈ ਸਟਾਰਡਮ
maiM kihA tere piAra de mUhare kI hai saTAraDama
I said what worth does stardom hold in the face of your love?
ਐਵੇਂ ਹਨੇਰੇ ‘ਚ ਖੜ੍ਹ ਕੇ ਨ੍ਹੇਰੇ ‘ਚ ਛੱਡ ਨਾ
aiveM hanere ‘cha kha.Dha ke nhere ‘cha ChaDDa nA
Don't just stand there in the shadows and leave me in the dark
ਕੀ ਕਹਿੰਦੀ ਤੇਰੀ ਮੇਰੀ ਅੱਖਾਂ ਆ ਕੇ ਪੜ੍ਹ ਨਾ
kI kahiMdI terI merI akkhAM A ke pa.Dha nA
Why don't you come close and read what my eyes are saying to yours?
ਐਵੇਂ ਮਾਰ-ਮਾਰ ਕੇ ਤੂੰ ਜੀਅ ਮਤ
aiveM mAra-mAra ke tUM jIa mata
Don't let your spirit wither away like this
ਮੇਰੀ ਨਹੀਂ ਤਾਂ ਖ਼ੁਦ ਦੀ ਸਮਝ ਤੂੰ ਕੀਮਤ
merI nahIM tAM kha਼uda dI samajha tUM kImata
If not for my sake, at least recognize your own worth
ਤੂੰ... ਤੇਰੇ ਜਜ਼ਬਾਤ ਦਿਲ ‘ਚ ਦਬਾਏ ਹੋਏ
tUM... tere jaja਼bAta dila ‘cha dabAe hoe
You... you have buried your emotions deep within your heart
ਤੇਰੇ ਪਿੱਛੇ ਮੇਰੇ ਗੀਤ ਮੁਰਝਾਏ ਹੋਏ
tere pichChe mere gIta murajhAe hoe
Because of your absence, my songs have all wilted away
ਆਪਾਂ ਦੋਨੋਂ ਜੱਗ ਦੇ ਸਤਾਏ ਹੋਏ
ApAM donoM jagga de satAe hoe
We are both souls who have been tormented by this world
ਇੱਕ ਦੂਜੇ ਵਿਚ ਨਵੀਂ ਦੁਨੀਆ ਵਸਾਏ ਹੋਏ
ikka dUje vicha navIM dunIA vasAe hoe
Let's build a new world of our own within one another
ਤੇ ਬਾਹਰ ਦੀ ਦੁਨੀਆ ਤੋਂ ਡਰਨਾ ਹੁਣ ਨਹੀਂ
te bAhara dI dunIA toM DaranA huNa nahIM
And we mustn't fear the outside world anymore
ਜਦੋਂ ਵੀ ਲੱਗੇ ਡਰ ਆਹ ਗੀਤ ਤੂੰ ਸੁਣ ਲਈ
jadoM vI lagge Dara Aha gIta tUM suNa laI
Whenever you feel afraid, just listen to this song
ਤੇ ਬਾਹਰ ਦੀ ਦੁਨੀਆ ਤੋਂ ਡਰਨਾ ਹੁਣ ਨਹੀਂ
te bAhara dI dunIA toM DaranA huNa nahIM
And we mustn't fear the outside world anymore
ਜਦੋਂ ਵੀ ਲੱਗੇ ਡਰ ਆਹ ਗੀਤ ਤੂੰ ਸੁਣ ਲਈ ਮੈਨੂੰ
jadoM vI lagge Dara Aha gIta tUM suNa laI mainUM
Whenever you feel afraid, just listen to this song for me
ਮੈਨੂੰ ਵਿਚ ਰਾਹ ਛੱਡੇ ਤੇ ਸਾਹ ਮੇਰਾ ਕੱਢੇ
mainUM vicha rAha ChaDDe te sAha merA kaDDhe
If you leave me halfway, it’ll steal the very breath from my lungs
ਸਿਰਫ਼ ਖ਼ੁਸ਼ੀਆਂ ਨਹੀਂ ਮੈਨੂੰ, ਮੈਨੂੰ ਚਾਹੀਦੇ ਤੇਰੇ
sirapha਼ kha਼usa਼IAM nahIM mainUM, mainUM chAhIde tere
I don’t just want your happiness, I need from you
ਮੈਨੂੰ ਚਾਹੀਦੇ ਤੇਰੇ ਗ਼ਮ ਵੀ ਅੱਧੇ
mainUM chAhIde tere ga਼ma vI addhe
I need to take half of all your sorrows too

ਮੈਨੂੰ ਚਾਹੀਦੇ ਤੇਰੇ ਗ਼ਮ ਮੇਰੇ ਹਿੱਸੇ ਦੇ
mainUM chAhIde tere ga਼ma mere hisse de
I want your sorrows to become my rightful share
ਆਪਣਾ ਪਿਆਰ ਨਾ ਆਉਣਾ ਸਮਝ ਕਿਸੇ ਦੇ
ApaNA piAra nA AuNA samajha kise de
Our love is something no one else will ever understand
ਪਰ ਆਪਾਂ ਇਸ ਦੁਨੀਆ ਨੂੰ ਕੀ ਸਮਝਾਉਣਾ
para ApAM isa dunIA nUM kI samajhAuNA
But what do we have to explain to this world anyway?
ਜੋ ਦੁਨੀਆ ਹੈ ਤੈਨੂੰ ਸਮਝ ਖਲੌਣਾ
jo dunIA hai tainUM samajha khalauNA
To this world, you are nothing more than a toy to be played with
ਇਹ ਤੇਰੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੇ
iha tere jaja਼bAtAM dI kadara nahIM karade
They don't know how to value your true emotions
ਤੇਰੀ ਹੱਸੀ ‘ਚ ਛੁਪਿਆ ਗ਼ਮੀ ਨਹੀਂ ਫੜਦੇ
terI hassI ‘cha ChupiA ga਼mI nahIM pha.Dade
They can't perceive the grief hidden behind your smile
ਮੈਨੂੰ ਹੈ ਪਤਾ ਤੂੰ ਬੈਠੀ ਉਮੀਦ ਸਾਰੀ ਖੋ ਕੇ
mainUM hai patA tUM baiThI umIda sArI kho ke
I know you’re sitting there having lost all your hope
ਪਿਆਰ ਵਾਲੇ ਰਾਹ ਕਦੇ ਹੁੰਦੇ ਨਹੀਂ ਸੌਖੇ
piAra vAle rAha kade huMde nahIM saukhe
But the paths of love were never meant to be easy
ਤੂੰ ਜਿੱਥੋਂ ਵੀ ਹੈ ਖ਼ਾਲੀ ਉੱਥੇ ਪਿਆਰ ਮੇਰਾ ਭਰ ਦੇ
tUM jitthoM vI hai kha਼AlI utthe piAra merA bhara de
Wherever you feel empty, let my love fill those spaces
ਹੋ ਜਾ ਖੜ੍ਹੀ ਨਾਲ ਤੇ ਹੱਥ ਮੇਰਾ ਫੜ ਲੈ
ho jA kha.DhI nAla te hattha merA pha.Da lai
Stand up beside me and just take hold of my hand
ਤੇ ਜੋ ਵੀ ਹਾਲਾਤ ਮੈਂ ਖੜ੍ਹਾ ਹਾਂ ਨਾਲ ਤੇਰੇ
te jo vI hAlAta maiM kha.DhA hAM nAla tere
Whatever the circumstances, I am standing right here with you
ਤੇ ਕੋਈ ਵੀ ਗ਼ਮ ਨਾ ਟਿਕ ਪਾਊ ਤੇਰੇ ਨੇੜੇ
te koI vI ga਼ma nA Tika pAU tere ne.De
And no sorrow will dare to linger anywhere near you
ਪਰ ਬਾਹਰ ਦੀ ਦੁਨੀਆ ਤੋਂ ਡਰਨਾ ਹੁਣ ਨਹੀਂ
para bAhara dI dunIA toM DaranA huNa nahIM
But we mustn't fear the outside world anymore
ਜਦੋਂ ਵੀ ਲੱਗੇ ਡਰ ਆਹ ਗੀਤ ਤੂੰ ਸੁਣ ਲਈ
jadoM vI lagge Dara Aha gIta tUM suNa laI
Whenever you feel afraid, just listen to this song
ਤੇ ਬਾਹਰ ਦੀ ਦੁਨੀਆ ਤੋਂ ਡਰਨਾ ਹੁਣ ਨਹੀਂ
te bAhara dI dunIA toM DaranA huNa nahIM
And we mustn't fear the outside world anymore
ਜਦੋਂ ਵੀ ਲੱਗੇ ਡਰ ਆਹ ਗੀਤ ਤੂੰ ਸੁਣ ਲਈ ਮੈਨੂੰ
jadoM vI lagge Dara Aha gIta tUM suNa laI mainUM
Whenever you feel afraid, just listen to this song for me
ਮੈਨੂੰ ਵਿਚ ਰਾਹ ਛੱਡੇ ਤੇ ਸਾਹ ਮੇਰਾ ਕੱਢੇ
mainUM vicha rAha ChaDDe te sAha merA kaDDhe
If you leave me halfway, it’ll steal the very breath from my lungs
ਸਿਰਫ਼ ਖ਼ੁਸ਼ੀਆਂ ਨਹੀਂ ਮੈਨੂੰ, ਮੈਨੂੰ ਚਾਹੀਦੇ ਤੇਰੇ
sirapha਼ kha਼usa਼IAM nahIM mainUM, mainUM chAhIde tere
I don’t just want your happiness, I need from you
ਮੈਨੂੰ ਚਾਹੀਦੇ ਤੇਰੇ ਗ਼ਮ ਵੀ ਅੱਧੇ
mainUM chAhIde tere ga਼ma vI addhe
I need to take half of all your sorrows too
ਮੈਨੂੰ ਵਿਚ ਰਾਹ ਛੱਡੇ ਤੇ ਸਾਹ ਮੇਰਾ ਕੱਢੇ
mainUM vicha rAha ChaDDe te sAha merA kaDDhe
If you leave me halfway, it’ll steal the very breath from my lungs
ਸਿਰਫ਼ ਖ਼ੁਸ਼ੀਆਂ ਨਹੀਂ ਮੈਨੂੰ, ਮੈਨੂੰ ਚਾਹੀਦੇ ਤੇਰੇ
sirapha਼ kha਼usa਼IAM nahIM mainUM, mainUM chAhIde tere
I don’t just want your happiness, I need from you
ਮੈਨੂੰ ਚਾਹੀਦੇ ਤੇਰੇ ਗ਼ਮ ਵੀ ਅੱਧੇ
mainUM chAhIde tere ga਼ma vI addhe
I need to take half of all your sorrows too
ਮੈਨੂੰ ਚਾਹੀਦੇ ਤੇਰੇ ਗ਼ਮ ਵੀ ਅੱਧੇ
mainUM chAhIde tere ga਼ma vI addhe
I need to take half of all your sorrows too
ਜੇ ਮੈਂ ਹਾਂ ਤੇਰੇ ਨਾਲ ਤਾਂ ਤੈਨੂੰ ਕਿਸ ਗੱਲ ਦਾ ਹੈ ਡਰ
je maiM hAM tere nAla tAM tainUM kisa galla dA hai Dara
If I am by your side, then what is there left to fear?
ਸਾਰੇ ਕੱਢ ਦੂੰਗਾ ਡਰ ਜੇ ਲਵੇਂ ਮੇਰਾ ਹੱਥ ਤੂੰ ਫੜ
sAre kaDDha dUMgA Dara je laveM merA hattha tUM pha.Da
I'll banish every terror if you'll only take my hand

Share

More by Ruhaan79

View all songs →