Chann Diggeya

by Saabi Bhinder

ਹਰ ਇਕ ਆਦਤ ਖ਼ਰਾਬ ਛੱਡਤੀ
hara ika Adata kha਼rAba ChaDDatI
I have abandoned every single bad habit
ਛੱਡੇ ਹੁਸਨਾਂ ਦੇ ਚਾਕੇ ਤੇ ਸ਼ਰਾਬ ਛੱਡਤੀ
ChaDDe husanAM de chAke te sa਼rAba ChaDDatI
I've stopped chasing beauty and I’ve quit the wine
ਮੇਰੀ ਜਨਮਾਂ ਦੀ ਬੁੱਝ ਗਈ ਆ ਪਿਆਸ ਸੋਹਣੀਏ ਨੀ ਤੈਨੂੰ ਗਲ਼ ਨਾਲ ਲਾ ਕੇ
merI janamAM dI bujjha gaI A piAsa sohaNIe nI tainUM gala਼ nAla lA ke
The thirst of my many lifetimes has finally been quenched, my beautiful one, by holding you close to my neck
ਹੋ ਇੰਝ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ ਨੀ ਮੇਰੀ ਬੁੱਕਲ ‘ਚ ਆ ਕੇ
ho iMjha lagge jiveM aMbarAM dA chaMna DiggiA nI merI bukkala ‘cha A ke
It feels as if the moon of the skies has fallen right into my embrace
ਮੈਨੂੰ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ ਨੀ ਮੇਰੀ ਬੁੱਕਲ ‘ਚ ਆ ਕੇ
mainUM lagge jiveM aMbarAM dA chaMna DiggiA nI merI bukkala ‘cha A ke
I feel as if the moon of the skies has fallen right into my embrace
ਕਾਹਦਾ ਪਾਇਆ ਅੱਖਾਂ ਦੇ ਵਿਚ ਸੁਰਮਾ ਨੀ ਕਾਤਿਲ ਅਦਾਵਾਂ ਹੋ ਗਈਆਂ
kAhadA pAiA akkhAM de vicha suramA nI kAtila adAvAM ho gaIAM
The moment you adorned your eyes with [Surma: traditional kohl/eyeliner], your charms became lethal
ਤੇਰੇ ਜ਼ੁਲਫ਼ਾਂ ਦੇ ਬੱਦਲਾਂ ਨੂੰ ਛੂਹ ਲਿਆ ਤੇ ਸੰਦਲੀ ਹਵਾਵਾਂ ਹੋ ਗਈਆਂ
tere ja਼ulapha਼AM de baddalAM nUM ChUha liA te saMdalI havAvAM ho gaIAM
Ever since they touched the clouds of your tresses, the breezes have turned [Sandli: fragrant like sandalwood]
ਕਾਹਦਾ ਪਾਇਆ ਅੱਖਾਂ ਦੇ ਵਿਚ ਸੁਰਮਾ ਨੀ ਕਾਤਿਲ ਅਦਾਵਾਂ ਹੋ ਗਈਆਂ
kAhadA pAiA akkhAM de vicha suramA nI kAtila adAvAM ho gaIAM
The moment you adorned your eyes with [Surma: traditional kohl/eyeliner], your charms became lethal
ਤੇਰੇ ਜ਼ੁਲਫ਼ਾਂ ਦੇ ਬੱਦਲਾਂ ਨੂੰ ਛੂਹ ਲਿਆ ਨੀ ਸੰਦਲੀ ਹਵਾਵਾਂ ਹੋ ਗਈਆਂ
tere ja਼ulapha਼AM de baddalAM nUM ChUha liA nI saMdalI havAvAM ho gaIAM
Ever since they touched the clouds of your tresses, [Ni: a gender-specific vocative used to address a woman directly], the breezes have turned [Sandli: fragrant like sandalwood]
ਸਾਬੀ ਉਨ੍ਹਾਂ ‘ਚ ਨਹੀਂ ਆਉਂਦਾ ਬਿੱਲੋ ਰਾਣੀਏ ਜੋ ਤੁਰ ਜਾਂਦੇ ਦਿਲ ਪਰਚਾ ਕੇ
sAbI unhAM ‘cha nahIM AuMdA billo rANIe jo tura jAMde dila parachA ke
[Saabi: a self-reference to the singer/lyricist Saabi Bhinder] is not among those, [Billo: a term of endearment for a beautiful girl, often implying light/hazel eyes] Queen, who leave after merely entertaining their hearts
ਹੋ ਇੰਝ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ ਨੀ ਮੇਰੀ ਬੁੱਕਲ ‘ਚ ਆ ਕੇ
ho iMjha lagge jiveM aMbarAM dA chaMna DiggiA nI merI bukkala ‘cha A ke
It feels as if the moon of the skies has fallen right into my embrace
ਮੈਨੂੰ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ ਨੀ ਮੇਰੀ ਬੁੱਕਲ ‘ਚ ਆ ਕੇ
mainUM lagge jiveM aMbarAM dA chaMna DiggiA nI merI bukkala ‘cha A ke
I feel as if the moon of the skies has fallen right into my embrace
ਤੇਰੇ ਚੜ੍ਹਦੇ ਦੀ ਲਾਲੀ ਜਿਹਾ ਮੁੱਖੜਾ ਤੂੰ ਸਰਗੀ ਦੇ ਰੰਗ ਵਰਗੀ
tere cha.Dhade dI lAlI jihA mukkha.DA tUM saragI de raMga varagI
Your face glows like the crimson of a rising sun; you are like the hues of [Sargi: the ethereal light of the pre-dawn hours]
ਤੇਰੇ ਚਿਹਰੇ ਉੱਤੇ ਸੋਹਣੀਏ ਮਾਸੂਮੀਅਤ ਬੱਚਿਆਂ ਦੀ ਸੰਗ ਵਰਗੀ
tere chihare utte sohaNIe mAsUmIata bachchiAM dI saMga varagI
On your face, my beautiful one, lies an innocence akin to the shyness of children
ਤੇਰੇ ਚੜ੍ਹਦੇ ਦੀ ਲਾਲੀ ਜਿਹਾ ਮੁੱਖੜਾ ਤੂੰ ਸਰਗੀ ਦੇ ਰੰਗ ਵਰਗੀ
tere cha.Dhade dI lAlI jihA mukkha.DA tUM saragI de raMga varagI
Your face glows like the crimson of a rising sun; you are like the hues of [Sargi: the ethereal light of the pre-dawn hours]
ਤੇਰੇ ਚਿਹਰੇ ਉੱਤੇ ਸੋਹਣੀਏ ਪਾਕੀਜ਼ਗੀ ਆ ਬੱਚਿਆਂ ਦੀ ਸੰਗ ਵਰਗੀ
tere chihare utte sohaNIe pAkIja਼gI A bachchiAM dI saMga varagI
On your face, my beautiful one, lies a [Pakeezgi: pure and soulful sanctity] akin to the shyness of children
ਲਾ ਲਾ ਗੋਰੀਆਂ ਹੱਥਾਂ ਦੇ ਉੱਤੇ ਮਹਿੰਦੀਆਂ ਨੀ ਗੱਭਰੂ ਦਾ ਨਾਮ ਲਿਖਵਾ ਕੇ
lA lA gorIAM hatthAM de utte mahiMdIAM nI gabbharU dA nAma likhavA ke
Go ahead and apply the henna on your fair hands, having this [Gabbru: a young, strong, and eligible man]’s name written there
ਹੋ ਇੰਝ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ ਨੀ ਮੇਰੀ ਬੁੱਕਲ ‘ਚ ਆ ਕੇ
ho iMjha lagge jiveM aMbarAM dA chaMna DiggiA nI merI bukkala ‘cha A ke
It feels as if the moon of the skies has fallen right into my embrace
ਮੈਨੂੰ ਲੱਗੇ ਜਿਵੇਂ ਅੰਬਰਾਂ ਦਾ ਚੰਨ ਡਿੱਗਿਆ ਨੀ ਮੇਰੀ ਬੁੱਕਲ ‘ਚ ਆ ਕੇ
mainUM lagge jiveM aMbarAM dA chaMna DiggiA nI merI bukkala ‘cha A ke
I feel as if the moon of the skies has fallen right into my embrace
ਸੋਚੀਂ ਨਾ ਮੁਹੱਬਤਾਂ ਦੀ ਬਾਤ ਬੀਤ ਜੂ
sochIM nA muhabbatAM dI bAta bIta jU
Do not think that the story of our love will ever end
ਕਿ ਜਦੋਂ ਇਹ ਸਾਰੀ ਕਾਇਨਾਤ ਬੀਤ ਜੂ
ki jadoM iha sArI kAinAta bIta jU
Even when this entire universe reaches its conclusion
ਉਦੋਂ ਵੀ ਮੁਹੱਬਤ ਆਬਾਦ ਰਹੂਗੀ
udoM vI muhabbata AbAda rahUgI
Even then, our love shall remain flourishing and eternal
ਜਦੋਂ ਤੇਰਾ ਇਹ ਸ਼ਬਾਬ ਬੀਤ ਜੂ
jadoM terA iha sa਼bAba bIta jU
Even when this youthful bloom of yours eventually fades
ਜਦੋਂ ਤੇਰਾ ਇਹ ਸ਼ਬਾਬ
jadoM terA iha sa਼bAba
Even when this youthful bloom of yours fades
ਮੈਨੂੰ ਲੱਗੇ ਜਿਵੇਂ ਰੱਬ ਨੇ ਆਪ ਭੇਜਿਆ ਨੀ ਤੈਨੂੰ ਬਸ ਮੇਰੇ ਲਈ ਬਣਾ ਕੇ
mainUM lagge jiveM rabba ne Apa bhejiA nI tainUM basa mere laI baNA ke
I feel as if God Himself has sent you, creating you solely for me

Share

More by Saabi Bhinder

View all songs →