Drug

by Saabi Bhinderft CHEETAH

ਓਸੇ ਏਜ 'ਚ ਭੰਗ ਪੀ ਪੀ ਸਾਰਦੇ ਸਾਂ ਡੰਗ
ose eja 'cha bhaMga pI pI sArade sAM DaMga
In that same age, we survived by smoking cannabis day in and day out
ਹੋ ਗਏ ਸੀ ਬੌਂਗਲੇ ਲੋਕੀ ਕਹਿੰਦੇ ਸੀ ਮਲੰਗ
ho gae sI bauMgale lokI kahiMde sI malaMga
We became dazed and confused, people called us [Malang: a wandering nomad, often associated with intoxicants and social detachment]
ਚਿੱਟੇ ਦੀਆਂ ਪੂੜੀਆਂ ਤੇ ਦਾਰੂ ਦੀਆਂ ਬੋਤਲਾਂ ਨੂੰ
chiTTe dIAM pU.DIAM te dArU dIAM botalAM nUM
Packets of heroin and bottles of liquor
ਸ਼ਰੇਆਮ ਫਿਰਦੇ ਸਾਂ ਡੱਬਾਂ ਨਾਲ ਟੰਗ
sa਼reAma phirade sAM DabbAM nAla TaMga
We used to roam openly with them tucked into our waistbands
ਹੌਲੀ ਹੌਲੀ ਕੀਤਾ ਕੰਟਰੋਲ ਦਿਲ ਤੇ
haulI haulI kItA kaMTarola dila te
Slowly, I gained control over my heart
ਫੇਰ ਯਾਰਾ ਨਸ਼ਾ ਆਜ਼ਮਾਇਆ ਕੋਈ ਨਾ
phera yArA nasa਼A Aja਼mAiA koI nA
After that, [Yaar: close friends/brothers; used here as "my friend"] I never tasted an intoxicant again
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside, I never touched them again
ਨਸ਼ੇ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼e Ape ChaDDe kise ne ChuDAiA koI nA
I quit the drugs myself; no one else made me quit
ਆਪਣਾ ਹੀ ਮਨ ਵੀਰੇ ਪੈਂਦਾ ਏ ਬੰਨ੍ਹਣਾ
ApaNA hI mana vIre paiMdA e baMnhaNA
Brother, you have to restrain your own mind
ਉਂਜ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMja mu.DadA kise de samajhAiA koI nA
Otherwise, no one ever turns back just because someone lectured them

ਪੈਸੇ ਪੱਖੋਂ ਤਕੜੀ ਸੀ ਬੈਕ ਮਿੱਤਰੋ
paise pakkhoM taka.DI sI baika mittaro
In terms of money, the family backing was strong, [Mitro: friends/brothers]
ਉਦੋਂ ਨਵੀਂ ਨਵੀਂ ਚੱਲੀ ਸੀ ਸਮੈਕ ਮਿੱਤਰੋ
udoM navIM navIM challI sI samaika mittaro
Back then, smack [heroin] had just newly arrived, [Mitro: friends/brothers]
ਸਿਲਵਰ ਪੰਨੀਆਂ ਤੇ ਖਿੱਚਦੇ ਸੀ ਲਾਈਨਾਂ
silavara paMnIAM te khichchade sI lAInAM
We used to snort lines off silver foils
ਰੰਗ ਚਿਹਰਿਆਂ ਦੇ ਹੋ ਗਏ ਸੀ ਬਲੈਕ ਮਿੱਤਰੋ
raMga chihariAM de ho gae sI balaika mittaro
The glow of our faces turned pitch black, [Mitro: friends/brothers]
ਪੈਸੇ ਪੱਖੋਂ ਤਕੜੀ ਸੀ ਬੈਕ ਮਿੱਤਰੋ
paise pakkhoM taka.DI sI baika mittaro
In terms of money, the family backing was strong, [Mitro: friends/brothers]
ਉਦੋਂ ਨਵੀਂ ਨਵੀਂ ਚੱਲੀ ਸੀ ਸਮੈਕ ਮਿੱਤਰੋ
udoM navIM navIM challI sI samaika mittaro
Back then, smack had just newly arrived, [Mitro: friends/brothers]
ਸਿਲਵਰ ਪੰਨੀਆਂ ਤੇ ਖਿੱਚਦੇ ਸੀ ਲਾਈਨਾਂ
silavara paMnIAM te khichchade sI lAInAM
We used to snort lines off silver foils
ਰੰਗ ਚਿਹਰਿਆਂ ਦੇ ਹੋ ਗਏ ਸੀ ਬਲੈਕ ਮਿੱਤਰੋ
raMga chihariAM de ho gae sI balaika mittaro
The glow of our faces turned pitch black, [Mitro: friends/brothers]
ਵੱਜਦੀ ਸੀ ਤੋੜ ਜਦੋਂ ਟੁੱਟਦਾ ਸਰੀਰ ਸੀਗਾ
vajjadI sI to.Da jadoM TuTTadA sarIra sIgA
When the withdrawal hit and my body felt like it was breaking
ਉਦੋਂ ਯਾਰੋ ਸਾਡੇ ਨੇੜੇ ਆਇਆ ਕੋਈ ਨਾ
udoM yAro sADe ne.De AiA koI nA
Back then, [Yaaro: friends/brothers] no one came near me
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside, I never touched them again
ਨਸ਼ੇ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼e Ape ChaDDe kise ne ChuDAiA koI nA
I quit the drugs myself; no one else made me quit
ਆਪਣਾ ਹੀ ਮਨ ਵੀਰੇ ਪੈਂਦਾ ਏ ਬੰਨ੍ਹਣਾ
ApaNA hI mana vIre paiMdA e baMnhaNA
Brother, you have to restrain your own mind
ਉਂਜ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMja mu.DadA kise de samajhAiA koI nA
Otherwise, no one ever turns back just because someone lectured them
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside, I never touched them again
ਨਸ਼ੇ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼e Ape ChaDDe kise ne ChuDAiA koI nA
I quit the drugs myself; no one else made me quit
ਚੜ੍ਹਦੀ ਜਵਾਨੀ ਹੁੰਦੀ ਦੁੱਧ ਦਾ ਉਬਾਲ ਹੁੰਦੀ
cha.DhadI javAnI huMdI duddha dA ubAla huMdI
Rising youth is like milk boiling over
ਰਗਾਂ ਵਿਚ ਉੱਠਦਾ ਤੂਫ਼ਾਨ ਵੀਰਿਓ
ragAM vicha uTThadA tUpha਼Ana vIrio
A storm rises in the veins, [Veerio: brothers]
ਲੀਡਰਾਂ ਦੇ ਧੰਦਿਆਂ ਤੇ ਅਮਲੀ ਜੇ ਬੰਦਿਆਂ ਚ
lIDarAM de dhaMdiAM te amalI je baMdiAM cha
Between the agendas of leaders and the circles of addicts
ਫਸ ਜਾਂਦਾ ਬੰਦਾ ਅਣਜਾਣ ਵੀਰਿਓ
phasa jAMdA baMdA aNajANa vIrio
An innocent soul gets trapped, [Veerio: brothers]
ਉਹ ਚੜ੍ਹਦੀ ਜਵਾਨੀ ਹੁੰਦੀ ਦੁੱਧ ਦਾ ਉਬਾਲ ਹੁੰਦੀ
uha cha.DhadI javAnI huMdI duddha dA ubAla huMdI
Oh, rising youth is like milk boiling over
ਰਗਾਂ ਵਿਚ ਉੱਠਦਾ ਤੂਫ਼ਾਨ ਵੀਰਿਓ
ragAM vicha uTThadA tUpha਼Ana vIrio
A storm rises in the veins, [Veerio: brothers]
ਲੀਡਰਾਂ ਦੇ ਧੰਦਿਆਂ ਤੇ ਅਮਲੀ ਜੇ ਬੰਦਿਆਂ ਚ
lIDarAM de dhaMdiAM te amalI je baMdiAM cha
Between the agendas of leaders and the circles of addicts
ਫਸ ਜਾਂਦਾ ਬੰਦਾ ਅਣਜਾਣ ਵੀਰਿਓ
phasa jAMdA baMdA aNajANa vIrio
An innocent soul gets trapped, [Veerio: brothers]
ਹੋ ਖਿੱਚ ਖਿੱਚ ਕਹਿਣ ਵਾਲੇ ਯਾਰ ਬੜੇ ਮਿਲੇ
ho khichcha khichcha kahiNa vAle yAra ba.De mile
I found many friends who urged me to "take a hit, take a hit"
ਪਰ ਛੱਡ ਸਾਬੀ ਕਹਿਣ ਵਾਲਾ ਆਇਆ ਕੋਈ ਨਾ
para ChaDDa sAbI kahiNa vAlA AiA koI nA
But no one ever came to say, "Saabi [Self-reference to the artist/lyricist], leave this behind"
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside, I never touched them again
ਨਸ਼ੇ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼e Ape ChaDDe kise ne ChuDAiA koI nA
I quit the drugs myself; no one else made me quit
ਆਪਣਾ ਹੀ ਮਨ ਵੀਰੇ ਪੈਂਦਾ ਏ ਬੰਨ੍ਹਣਾ
ApaNA hI mana vIre paiMdA e baMnhaNA
Brother, you have to restrain your own mind
ਉਂਜ ਮੁੜਦਾ ਕਿਸੇ ਦੇ ਸਮਝਾਇਆ ਕੋਈ ਨਾ
uMja mu.DadA kise de samajhAiA koI nA
Otherwise, no one ever turns back just because someone lectured them
ਓ ਚੱਕ ਸਾਰੇ ਕੀਤੇ ਪਰੇ ਲਾਇਆ ਕੋਈ ਨਾ
o chakka sAre kIte pare lAiA koI nA
Oh, I tossed them all aside, I never touched them again
ਨਸ਼ੇ ਆਪੇ ਛੱਡੇ ਕਿਸੇ ਨੇ ਛੁਡਾਇਆ ਕੋਈ ਨਾ
nasa਼e Ape ChaDDe kise ne ChuDAiA koI nA
I quit the drugs myself; no one else made me quit

Share

More by Saabi Bhinder

View all songs →