Two Of Us
ਸਾਗਰਾਂ ਦੇ ਕੰਢੇ ਜਿਹੜੀ ਪੱਥਰਾਂ ਦੀ ਸਿੱਲ ਵੇ
sAgarAM de kaMDhe jiha.DI pattharAM dI silla ve
Upon that stone slab resting by the ocean's shore
ਜਿੱਥੇ ਕਦੇ ਵਾਹਿਆ ਸੀ ਤੂੰ ਤੇਰਾ ਮੇਰਾ ਦਿਲ ਵੇ
jitthe kade vAhiA sI tUM terA merA dila ve
Where once you etched a heart for you and me
ਓਥੇ ਬਹਿ ਕੇ ਰੋਵਾਂ ਮੁੱਖ ਹੰਝੂਆਂ ਨਾਲ ਧੋਵਾਂ ਮੈਂ
othe bahi ke rovAM mukkha haMjhUAM nAla dhovAM maiM
I sit there weeping, washing my face with my own tears
ਯਾਰ ਕਿੱਥੇ ਗਏ ਪੁੱਛੇ ਠੋਡੀ ਵਾਲਾ ਤਿਲ ਵੇ
yAra kitthe gae puchChe ThoDI vAlA tila ve
The mole upon my chin asks, "Where has your beloved gone?"
ਜਦੋਂ ਦਾ ਛੱਡ ਗਿਆ ਏ ਪਿੰਡ ਦਾ ਰਾਹ
jadoM dA ChaDDa giA e piMDa dA rAha
Ever since you abandoned the path leading to our village
ਮੱਤ ਤੇਰਿਆਂ ਗ਼ਮਾਂ ਨੇ ਮਾਰੀ
matta teriAM ga਼mAM ne mArI
My senses have been numbed by the weight of your sorrows
ਵੇ ਲੋਕਾਂ ਦੇ ਨਾ ਵੈਰ ਟੁੱਟਦੇ
ve lokAM de nA vaira TuTTade
Even people's bitter feuds don't seem to break
ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
sADI TuTTa gaI sajjaNa nAla yArI
Yet my [Yaari: close bond/loyalty] with my [Sajjan: soulmate/beloved] has shattered
ਵੇ ਲੋਕਾਂ ਦੇ ਨਾ ਵੈਰ ਟੁੱਟਦੇ
ve lokAM de nA vaira TuTTade
Even people's bitter feuds don't seem to break
ਓ ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
o sADI TuTTa gaI sajjaNa nAla yArI
Oh, my [Yaari: close bond/loyalty] with my [Sajjan: soulmate/beloved] has shattered
ਵੇ ਲੋਕਾਂ ਦੇ ਨਾ ਵੈਰ ਟੁੱਟਦੇ
ve lokAM de nA vaira TuTTade
Even people's bitter feuds don't seem to break
ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
sADI TuTTa gaI sajjaNa nAla yArI
My [Yaari: close bond/loyalty] with my [Sajjan: soulmate/beloved] has shattered
ਓ ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
o sADI TuTTa gaI sajjaNa nAla yArI
Oh, my [Yaari: close bond/loyalty] with my [Sajjan: soulmate/beloved] has shattered
ਦੂਰ ਹੋ ਕੇ ਵੀ ਤੂੰ ਕਾਹਨੂੰ ਦੂਰ ਮੈਥੋਂ ਜਾਵੇ ਨਾ
dUra ho ke vI tUM kAhanUM dUra maithoM jAve nA
Even being far away, why don't you ever leave my thoughts?
ਭੁੱਲਣਾ ਤਾਂ ਚਾਹਿਆ ਤੈਨੂੰ ਦਿਲ ਇਹ ਭੁਲਾਵੇ ਨਾ
bhullaNA tAM chAhiA tainUM dila iha bhulAve nA
I truly wished to forget you, but this heart refuses to let go
ਦੱਸ ਕਿਹੜੇ ਜਨਮਾਂ ਦਾ ਕੱਢ ਗਿਆ ਵੈਰ ਵੇ
dassa kiha.De janamAM dA kaDDha giA vaira ve
Tell me, for what past life's grudge are you taking revenge?
ਮਾਰ ਹੀ ਨਾ ਜਾਵੇ ਮੈਨੂੰ ਬਿਰਹਾ ਦਾ ਜ਼ਹਿਰ ਵੇ
mAra hI nA jAve mainUM birahA dA ja਼hira ve
Lest I am killed by the poison of this agonizing separation
ਮਾਰ ਹੀ ਨਾ ਜਾਵੇ ਮੈਨੂੰ ਬਿਰਹਾ ਦਾ ਜ਼ਹਿਰ ਵੇ
mAra hI nA jAve mainUM birahA dA ja਼hira ve
Lest I am killed by the poison of this agonizing separation
ਵੇ ਕਿਸਮਤਾਂ ਨੇ ਕਾਹਨੂੰ ਮਾਰਿਆ
ve kisamatAM ne kAhanUM mAriA
Oh, why has destiny dealt me such a cruel blow?
ਜਿੰਦ ਕੱਢ ਲੈ ਚੰਨਾ ਇੱਕੋ ਵਾਰੀ
jiMda kaDDha lai chaMnA ikko vArI
Just take my life all at once, my moon-like beloved
ਵੇ ਲੋਕਾਂ ਦੇ ਨਾ ਵੈਰ ਟੁੱਟਦੇ
ve lokAM de nA vaira TuTTade
Even people's bitter feuds don't seem to break
ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
sADI TuTTa gaI sajjaNa nAla yArI
My [Yaari: close bond/loyalty] with my [Sajjan: soulmate/beloved] has shattered
ਵੇ ਲੋਕਾਂ ਦੇ ਨਾ ਵੈਰ ਟੁੱਟਦੇ
ve lokAM de nA vaira TuTTade
Even people's bitter feuds don't seem to break
ਓ ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
o sADI TuTTa gaI sajjaNa nAla yArI
Oh, my [Yaari: close bond/loyalty] with my [Sajjan: soulmate/beloved] has shattered
ਵੇ ਸਾਡੀ ਟੁੱਟ ਗਈ ਸੱਜਣ ਨਾਲ ਯਾਰੀ
ve sADI TuTTa gaI sajjaNa nAla yArI
Oh, my [Yaari: close bond/loyalty] with my [Sajjan: soulmate/beloved] has shattered
ਤਾਰਿਆਂ ਦੀ ਛਾਵੇਂ ਬਹਿ ਕੇ ਰੋਂਦੀ ਤੇਰੀ ਜਾਨ ਵੇ
tAriAM dI ChAveM bahi ke roMdI terI jAna ve
Sitting beneath the shadow of the stars, your life-partner weeps
ਚੁੱਪ ਨਾ ਕਰਾਵੇ ਕੋਈ ਤੇਰੇ ਬਿਨ ਆਣ ਕੇ
chuppa nA karAve koI tere bina ANa ke
No one comes to comfort me now that you are gone
ਜ਼ਿੰਦਗੀ ਨੇ ਖੇਡੀਆਂ ਨੇ ਕੈਸੀਆਂ ਸ਼ਰਾਰਤਾਂ
ja਼iMdagI ne kheDIAM ne kaisIAM sa਼rAratAM
What kind of cruel mischief has life played upon me?
ਰੱਬ ਨੇ ਵੀ ਸੁਣੀਆਂ ਨਾ ਮੇਰੀਆਂ ਇਬਾਦਤਾਂ
rabba ne vI suNIAM nA merIAM ibAdatAM
Even God has turned a deaf ear to my [Ibadat: soulful prayers/devotion]
ਰੱਬ ਨੇ ਵੀ ਸੁਣੀਆਂ ਨਾ ਮੇਰੀਆਂ ਇਬਾਦਤਾਂ
rabba ne vI suNIAM nA merIAM ibAdatAM
Even God has turned a deaf ear to my [Ibadat: soulful prayers/devotion]
ਵੇ ਹੰਝੂਆਂ ਨਾਲ ਯਾਰੀ ਪੈ ਗਈ
ve haMjhUAM nAla yArI pai gaI
Now I have struck a friendship with my own tears
ਹਾਸੇ ਉੱਡ ਗਏ ਨੇ ਮਾਰ ਕੇ ਉਡਾਰੀ
hAse uDDa gae ne mAra ke uDArI
And my laughter has taken flight and vanished forever