Aate Di Chiri

by Sharry Mann

ਮਾਂ ਨੇ ਕਦੇ ਨਾ ਖ਼ਾਲੀ ਮੋੜੀ
mAM ne kade nA kha਼AlI mo.DI
Mother never sent me back empty-handed
ਜੋ ਵੀ ਮੰਗ ਸੀ ਪੁੱਤ ਨੇ ਮੰਗੀ
jo vI maMga sI putta ne maMgI
Whatever her son desired, she made sure he received
ਬੱਚਾ ਕੀ ਜਾਣੇ ਉਸ ਰੱਬ ਨੂੰ
bachchA kI jANe usa rabba nUM
What did a child know of God back then?
ਮਾਂ ਦੀ ਓਟ ਸੀ ਰੱਬ ਤੋਂ ਚੰਗੀ
mAM dI oTa sI rabba toM chaMgI
Mother's protection felt even better than God's grace
ਰੋਂਦਿਆਂ ਦੇ ਦੁੱਖ ਜਰ ਲੈਂਦੀ ਸੀ
roMdiAM de dukkha jara laiMdI sI
She would bear all the sorrows of her crying child
ਚਿੜੀ ਤੇਰੀ ਡੱਕੇ 'ਤੇ ਟੰਗੀ
chi.DI terI Dakke 'te TaMgI
Your little sparrow stayed perched upon a twig

ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe: a term of endearment for mother], your sparrow made of dough
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
mainUM supane 'cha ANa ke jagAuMdI nI bebe terI ATe dI chi.DI
She comes into my dreams to wake me up, [Bebe], your sparrow made of dough
ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe], your sparrow made of dough
ਬਾਪੂ ਦੇ ਨਾਲ ਜਾਣ ਦੀ ਜਿੱਦ ਜਦ ਮੈਂ ਕਰਦਾ ਸੀਗਾ
bApU de nAla jANa dI jidda jada maiM karadA sIgA
Whenever I used to stubbornly insist on going out with my father
ਨਿੱਕੀਆਂ-ਨਿੱਕੀਆਂ ਇਹ ਅੱਖਾਂ ਪਾਣੀ ਨਾਲ ਭਰਦਾ ਸੀਗਾ
nikkIAM-nikkIAM iha akkhAM pANI nAla bharadA sIgA
These tiny little eyes of mine would fill up with tears

ਪਾਣੀ ਨਾਲ ਭਰਦਾ ਸੀਗਾ
pANI nAla bharadA sIgA
They would fill up with tears
ਚੀਜ਼ੀ ਬਣ ਮੇਰੀ ਮੈਨੂੰ ਸੀ ਵਰਮਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
chIja਼I baNa merI mainUM sI varamAuMdI nI bebe terI ATe dI chi.DI
Becoming a treat for me, she would comfort me, [Bebe], your sparrow made of dough
ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe], your sparrow made of dough
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
mainUM supane 'cha ANa ke jagAuMdI nI bebe terI ATe dI chi.DI
She comes into my dreams to wake me up, [Bebe], your sparrow made of dough
ਨਿੱਕੇ ਹੁੰਦੇ ਨੇ ਜਦ ਮੈਂ ਤੋਰੀ ਸੀ ਭੈਣ ਦੀ ਡੋਲੀ
nikke huMde ne jada maiM torI sI bhaiNa dI DolI
When I was small and saw off my sister's [Doli: the traditional palanquin/procession marking a bride's departure]
ਕੋਠੇ 'ਤੇ ਜਾ ਕੇ ਰੋਇਆ, ਰੋਇਆ ਪਰ ਹੌਲੀ-ਹੌਲੀ
koThe 'te jA ke roiA, roiA para haulI-haulI
I went up to the roof and cried, I cried but very softly

ਰੋਇਆ ਪਰ ਹੌਲੀ-ਹੌਲੀ
roiA para haulI-haulI
I cried but very softly
ਡੋਲੀ ਚੜ੍ਹ ਗਈ ਸੀ ਉਹ ਵੀ ਰੋਂਦੀ-ਰੋਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
DolI cha.Dha gaI sI uha vI roMdI-roMdI nI bebe terI ATe dI chi.DI
She climbed into the [Doli] weeping as well, [Bebe], your sparrow made of dough
ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe], your sparrow made of dough
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
mainUM supane 'cha ANa ke jagAuMdI nI bebe terI ATe dI chi.DI
She comes into my dreams to wake me up, [Bebe], your sparrow made of dough
ਗਰਮੀ ਦੀਆਂ ਛੁੱਟੀਆਂ ਦੇ ਵਿਚ ਉਹ ਪਿੰਡ ਨਾਨਕਾ ਮੇਰਾ
garamI dIAM ChuTTIAM de vicha uha piMDa nAnakA merA
During those summer vacations, that village of my [Nanka: maternal grandparents' home/family]
ਕਰਦਾ ਸੀ ਰੋਜ਼ ਉਡੀਕਾਂ ਨਾਨੀ ਦਾ ਥੱਕਿਆ ਚਿਹਰਾ
karadA sI roja਼ uDIkAM nAnI dA thakkiA chiharA
My grandmother's tired face used to wait for me every single day

ਨਾਨੀ ਦਾ ਥੱਕਿਆ ਚਿਹਰਾ
nAnI dA thakkiA chiharA
My grandmother's tired face
ਨਾਲੇ ਰਾਤ ਨੂੰ ਸੀ ਬਾਤ ਕੋਈ ਪਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
nAle rAta nUM sI bAta koI pAuMdI nI bebe terI ATe dI chi.DI
And at night, she would narrate a folk-tale, [Bebe], your sparrow made of dough
ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe], your sparrow made of dough
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
mainUM supane 'cha ANa ke jagAuMdI nI bebe terI ATe dI chi.DI
She comes into my dreams to wake me up, [Bebe], your sparrow made of dough
ਮੇਰੇ ਮੁੜ ਆਉਣ ਤਾਈਂ ਤੂੰ ਯਾਦਾਂ ਨੂੰ ਚੁੰਮ ਕੇ ਰੱਖੀਂ
mere mu.Da AuNa tAIM tUM yAdAM nUM chuMma ke rakkhIM
Until the time I return, please keep these memories alive with your kisses
ਇੱਕ ਚਿੜੀ ਬਣਾਉਣੇ ਜੋਗਾ ਆਟਾ ਤੂੰ ਗੁੰਨ੍ਹ ਕੇ ਰੱਖੀਂ
ikka chi.DI baNAuNe jogA ATA tUM guMnha ke rakkhIM
Keep enough flour kneaded just to make one more sparrow

ਆਟਾ ਤੂੰ ਗੁੰਨ੍ਹ ਕੇ ਰੱਖੀਂ
ATA tUM guMnha ke rakkhIM
Keep the flour kneaded
ਤੇਰੇ ਹੱਥਾਂ ਵਿਚ ਹੋਜੂਗੀ ਜਿਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
tere hatthAM vicha hojUgI jiuMdI nI bebe terI ATe dI chi.DI
In your hands, she will come back to life, [Bebe], your sparrow made of dough
ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe], your sparrow made of dough
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
mainUM supane 'cha ANa ke jagAuMdI nI bebe terI ATe dI chi.DI
She comes into my dreams to wake me up, [Bebe], your sparrow made of dough
ਆਟਾ ਗੁੰਨ੍ਹਦੇ ਨੂੰ ਬੜਾ ਯਾਦ ਆਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ATA guMnhade nUM ba.DA yAda AuMdI nI bebe terI ATe dI chi.DI
While I knead flour, I miss it so much, [Bebe], your sparrow made of dough

Share

More by Sharry Mann

View all songs →