Dilwale
by Sharry Mann
ਚੱਕ ਕੇ ਤੁਰਦੇ ਹੋ ਲਾਂਘੇ
chakka ke turade ho lAMghe
Lifting our feet, we begin our journey across the threshold
ਦੋ ਬੈਗ ਨੇ ਫ਼ਕਰਾਂ ਦੇ
do baiga ne pha਼karAM de
Carrying two bags belonging to these [Fakars: wandering mendicants/ascetics who live a detached, spiritual life]
ਰਹੀ ਜ਼ਿੰਦਗੀ ਤੇਰੇ ਨਾਲ ਵਾਅਦਾ ਏ
rahI ja਼iMdagI tere nAla vAadA e
If life remains, it is my promise to you
ਤੈਨੂੰ ਕਿਤੇ ਨਾ ਕਿਤੇ ਤਾਂ ਟੱਕਰਾਂਗੇ
tainUM kite nA kite tAM TakkarAMge
That somewhere or another, we shall cross paths again
ਆਸ਼ਿਕ ਨੇ ਆਸ਼ਿਕੀ ਕਰ ਲਈ ਏ
Asa਼ika ne Asa਼ikI kara laI e
A lover has fulfilled his duty of loving
ਪਿਆਰ ਹੋਰ ਹੁਣ ਨਹੀਂ ਕਰਨਾ
piAra hora huNa nahIM karanA
I shall never offer my love to anyone else again
ਤੇਰੇ ਉੱਤੇ ਮਰ ਕੇ ਸਿੱਖ ਲਿਆ ਏ
tere utte mara ke sikkha liA e
By dying for you, I have learned this lesson
ਮਰ ਕੇ ਵੀ ਕਿਸੇ 'ਤੇ ਨਹੀਂ ਮਰਨਾ
mara ke vI kise 'te nahIM maranA
That even in death, I won't lose my heart to another
ਜ਼ਿੰਦਗੀ ਸਾਫ਼ ਜਿਹੀ ਜਿਉਂਦੇ ਆਂ
ja਼iMdagI sApha਼ jihI jiuMde AM
I live a life of simple clarity
ਨਾ ਚਾਲ ਤੇ ਨਾ ਕੋਈ ਲਾਰਾ ਏ
nA chAla te nA koI lArA e
There is no deceitful move nor any false [Lara: a hollow promise or pouty excuse used to stall someone]
ਦਿਲ ਸਾਰਿਆਂ ਕੋਲ ਹੀ ਹੁੰਦਾ ਏ
dila sAriAM kola hI huMdA e
Everyone possesses a physical heart
ਕੋਈ ਕੋਈ ਹੁੰਦਾ ਦਿਲ ਵਾਲਾ ਏ
koI koI huMdA dila vAlA e
But only a rare few are truly [Dilwale: those with a big, brave, and loyal heart]
ਸਾਡੇ ਵੱਸ ਦੇ ਵਿਚ ਹੀ ਹੈ ਨੀ
sADe vassa de vicha hI hai nI
It is simply not within my power
ਤੈਨੂੰ ਬੋਲ ਸੁਣਾਵਾਂ ਕੌੜੇ
tainUM bola suNAvAM kau.De
To speak bitter words to you
ਫ਼ਿਤਰਤ ਗ਼ਰੀਬ ਦੀ ਹੁੰਦੀ ਏ
pha਼itarata ga਼rIba dI huMdI e
It is the nature of a humble soul
ਰੱਬ ਅੱਗੇ ਹੱਥ ਮੈਂ ਜੋੜੇ
rabba agge hattha maiM jo.De
I have only folded my hands in prayer before God
ਕਦੇ ਦੇਖ ਲਈ ਨੇੜੇ ਆ ਕੇ
kade dekha laI ne.De A ke
Try coming closer and seeing for yourself sometime
ਕਦੇ ਦੇਖ ਲਈ ਨੇੜੇ ਆ ਕੇ
kade dekha laI ne.De A ke
Try coming closer and seeing for yourself sometime
ਘੱਟ ਖ਼ੁਸ਼ੀਆਂ ਹੋਣੀਆਂ ਇੱਥੇ
ghaTTa kha਼usa਼IAM hoNIAM itthe
There might be fewer joys to find here
ਘੱਟ ਖ਼ੁਸ਼ੀਆਂ ਹੋਣੀਆਂ ਇੱਥੇ ਤੇ ਵੱਧ ਗ਼ਮ ਪਾਲੇ ਹੁੰਦੇ ਆ
ghaTTa kha਼usa਼IAM hoNIAM itthe te vaddha ga਼ma pAle huMde A
There might be fewer joys to find here, for we have nurtured mostly sorrows
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਸਾਡੀ ਨੌਲੇਜ ਦੇ ਵਿਚ ਹੈ ਨੀ
sADI nauleja de vicha hai nI
It isn't within my sphere of knowledge
ਦਗ਼ੇ ਧੋਖੇ ਤੇ ਬੇਵਫ਼ਾਈਆਂ
daga਼e dhokhe te bevapha਼AIAM
To understand betrayals, deceptions, and infidelities
ਸਾਡੇ ਵਿਚ ਸੁਭਾਅ ਜੋ ਗੱਲਾਂ
sADe vicha subhAa jo gallAM
The traits that are part of my temperament
ਤੇਰੀ ਨੇਚਰ ਵਿਚ ਨਾ ਆਈਆਂ
terI nechara vicha nA AIAM
Never quite matched your nature
ਦਿਲ ਸੋਨੇ ਦਾ ਮੁਟਿਆਰੇ
dila sone dA muTiAre
This heart is made of gold, [Mutiyare: an address to a young, beautiful woman]
ਦਿਲ ਵਾਲਾ ਸਿੱਧਾ ਜਿਹਾ ਨਾਰੇ
dila vAlA siddhA jihA nAre
This [Dilwala: big-hearted man] is straightforward, [Naare: woman/maiden]
ਗੱਲ ਸਿੱਧੀ ਮੂੰਹ 'ਤੇ ਮਾਰੇ
galla siddhI mUMha 'te mAre
He strikes with the truth directly to the face
ਗੱਲ ਸਿੱਧੀ ਮੂੰਹ 'ਤੇ ਮਾਰੇ
galla siddhI mUMha 'te mAre
He strikes with the truth directly to the face
ਨਾ ਸਾਥੋਂ ਇਸ਼ਾਰੇ ਹੁੰਦੇ ਆ
nA sAthoM isa਼Are huMde A
I am not one for subtle hints or gestures
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਦੁਨੀਆ ਸਾਰੀ ਹੀ ਰੋ ਪੈਣੀ
dunIA sArI hI ro paiNI
The entire world would burst into tears
ਤੇਰੀ ਅੱਖ 'ਚੋਂ ਨਾ ਵਗਣਾ ਪਾਣੀ
terI akkha 'choM nA vagaNA pANI
Yet not a single drop of water would flow from your eyes
ਰੱਬ ਰੋਊਗਾ ਬਹਾਨੇ
rabba roUgA bahAne
Even God will weep under some pretext
ਮੇਰੀ ਸੁਣ ਕੇ ਇਸ਼ਕ ਕਹਾਣੀ
merI suNa ke isa਼ka kahANI
Upon hearing the tale of my devotion
ਇਹ ਪਿਆਰ ਇਸ਼ਕ ਦੀਆਂ ਗੱਲਾਂ
iha piAra isa਼ka dIAM gallAM
These talks of love and romance
ਬਸ ਗੱਲਾਂ ਹੀ ਸੀ ਗੱਲਾਂ
basa gallAM hI sI gallAM
They were merely talk and nothing more
ਹੁਣ ਸਾਰੀ ਜ਼ਿੰਦਗੀ ਇਕੱਲਾ
huNa sArI ja਼iMdagI ikallA
Now I shall spend my whole life alone
ਹੁਣ ਸਾਰੀ ਜ਼ਿੰਦਗੀ ਇਕੱਲਾ
huNa sArI ja਼iMdagI ikallA
Now I shall spend my whole life alone
ਨਾ ਪਿਆਰ ਦੋਬਾਰੇ ਹੁੰਦੇ ਆ
nA piAra dobAre huMde A
For love does not happen a second time
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart
ਤੇਰਾ ਦਿਲ ਤੇਰੇ ਵਾਂਗ ਹਾਏ ਜਾਣੇ
terA dila tere vAMga hAe jANe
Your heart is just like you, oh beloved
ਤੋੜਿਆ ਜਾਣਾ ਨਾ ਅਸੀਂ ਦਿਲ ਵਾਲੇ ਹੁੰਦੇ ਆਂ
to.DiA jANA nA asIM dila vAle huMde AM
It cannot be broken, for we are the ones who truly possess the heart