Humble
ਮਾੜਾ ਟਾਈਮ ਨਾ ਕਦੇ ਵੀ ਭੁੱਲੀਏ
mA.DA TAIma nA kade vI bhullIe
Never forget the hardships of lean times
ਅੱਖ ਨਹੀਂ ਬਦਲੀ ਟਾਈਮ ਚੰਗੇ ਵਿਚ
akkha nahIM badalI TAIma chaMge vicha
My perspective hasn't changed even in these good days
ਗੱਡੀਆਂ ਗੁੱਡੀਆਂ ਬੜੀਆਂ ਬਦਲੀਆਂ
gaDDIAM guDDIAM ba.DIAM badalIAM
I've changed many cars and luxuries
ਪਰ ਯਾਰ ਨਹੀਂ ਬਦਲੇ ਟਾਈਮ ਲੰਘੇ ਵਿਚ
para yAra nahIM badale TAIma laMghe vicha
But [Yaar: close friends/brothers; carries significant cultural weight regarding loyalty] stayed the same as time flew by
ਕਰੇ ਨਿੰਦਿਆ ਚੁਗਲੀ ਸੋਚ ਹੈ ਛੋਟੀ
kare niMdiA chugalI socha hai ChoTI
Those who slander and gossip have small minds
ਸਾਡਾ ਟੈਲੇਂਟ ਝਲਕੇ ਤਗਮੇ ਟੰਗੇ ਵਿਚ
sADA TaileMTa jhalake tagame TaMge vicha
My talent shines through the medals I've hung on my wall
ਕਰੇ ਨਿੰਦਿਆ ਚੁਗਲੀ ਗੱਲ ਹੈ ਛੋਟੀ
kare niMdiA chugalI galla hai ChoTI
Those who slander and gossip, it’s a petty thing
ਸਾਡਾ ਟੈਲੇਂਟ ਝਲਕੇ ਤਗਮੇ ਟੰਗੇ ਵਿਚ
sADA TaileMTa jhalake tagame TaMge vicha
My talent shines through the medals I've hung on my wall
ਸਾਡਾ ਟੈਲੇਂਟ ਝਲਕੇ ਤਗਮੇ ਟੰਗੇ ਵਿਚ
sADA TaileMTa jhalake tagame TaMge vicha
My talent shines through the medals I've hung on my wall
ਸਾਡਾ ਟੈਲੇਂਟ ਝਲਕੇ ਤਗਮੇ ਟੰਗੇ ਵਿਚ
sADA TaileMTa jhalake tagame TaMge vicha
My talent shines through the medals I've hung on my wall
ਓ ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜਬੈੜਾ
o kaIAM laI A bhai.DA kaIo kahiMde a.Dabai.DA
Oh, for some I'm wicked, for others I'm [Ardbaira: stubborn, hot-headed, and uncompromising]
ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ
para kaIAM laI tAM sAU hI ba.DA e
But for many, I am quite [Saau: humble, well-mannered, and gentle]

ਓ ਮੁੰਡਾ ਕਹਿੰਦੇ ਲਿਟ ਜਮਾ-ਜਮਾ ਫਿਟ
o muMDA kahiMde liTa jamA-jamA phiTa
Oh, they say the boy is "lit" and perfectly fit
ਸੁਣਿਆ ਸਿੰਗਾਊ ਵੀ ਬੜਾ ਏ
suNiA siMgAU vI ba.DA e
I've heard he’s also a very talented [Sing-au: a play on 'singer', someone who can really perform]
ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜਬੈੜਾ
kaIAM laI A bhai.DA kaIo kahiMde a.Dabai.DA
For some I'm wicked, for others I'm [Ardbaira: stubborn, hot-headed, and uncompromising]
ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ
para kaIAM laI tAM sAU hI ba.DA e
But for many, I am quite [Saau: humble, well-mannered, and gentle]
ਓ ਜਿਹੋ ਜਿਹਾ ਵਤੀਰਾ ਸਾਡੇ ਨਾਲ ਕਰੇਂਗਾ
o jiho jihA vatIrA sADe nAla kareMgA
Oh, the kind of attitude you show towards me
ਓਹੋ ਜਿਹਾ ਹੀ ਮਿਲੂ ਤੈਨੂੰ ਸਾਡੇ ਪੱਖ ਤੋਂ
oho jihA hI milU tainUM sADe pakkha toM
Is exactly what you'll receive from my side
ਚੰਗਿਆਂ ਨੂੰ ਮਿਲੀਦਾ ਏ ਹੰਬਲ ਹੋ ਕੇ
chaMgiAM nUM milIdA e haMbala ho ke
I meet the good people with a humble heart
ਲੰਡੂ ਨੂੰ ਪਛਾਣ ਲਈਏ ਦੂਰੋਂ ਹੀ ਅੱਖ ਤੋਂ
laMDU nUM paChANa laIe dUroM hI akkha toM
But I can spot a [Landu: a derogatory term for a person with low character/coward] from a mile away
ਮੇਰੇ ਯਾਰ ਮੇਰੀ ਪੂੰਜੀ ਮੇਰੀ ਮਿਹਨਤ ਆ ਕੂੰਜੀ
mere yAra merI pUMjI merI mihanata A kUMjI
My friends are my wealth, my hard work is the key
ਲੱਗੇ ਲੋਕਾਂ ਨੂੰ ਕਮਾਊ ਵੀ ਬੜਾ ਏ
lagge lokAM nUM kamAU vI ba.DA e
People think he’s quite the earner too
ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜਬੈੜਾ
kaIAM laI A bhai.DA kaIo kahiMde a.Dabai.DA
For some I'm wicked, for others I'm [Ardbaira: stubborn, hot-headed, and uncompromising]
ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ
para kaIAM laI tAM sAU hI ba.DA e
But for many, I am quite [Saau: humble, well-mannered, and gentle]
ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜਬੈੜਾ
kaIAM laI A bhai.DA kaIo kahiMde a.Dabai.DA
For some I'm wicked, for others I'm [Ardbaira: stubborn, hot-headed, and uncompromising]
ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ
para kaIAM laI tAM sAU hI ba.DA e
But for many, I am quite [Saau: humble, well-mannered, and gentle]
ਬੜਿਆਂ ਦੇ ਹੱਥ ਉੱਠਦੇ ਦੁਆ ਮੇਰੇ ਲਈ
ba.DiAM de hattha uTThade duA mere laI
Many hands rise in prayer for my well-being
ਤੇ ਕੁਝ ਕੁ ਦੀਆਂ ਅੱਖਾਂ ਵਿਚ ਮੈਂ ਰੜਕਾਂ
te kujha ku dIAM akkhAM vicha maiM ra.DakAM
While I am an eyesore to a select few
ਹੁਣੀ ਕਈਆਂ ਦੇ ਉਹ ਪੈਂਦੀ ਤਿਉੜੀ ਦੇਖ ਕੇ
huNI kaIAM de uha paiMdI tiu.DI dekha ke
I see the frowns on some faces right now
ਪਰ ਬਹੁਤਿਆਂ ਦੇ ਦਿਲਾਂ ਵਿਚ ਮੈਂ ਧੜਕਾਂ
para bahutiAM de dilAM vicha maiM dha.DakAM
But I am the heartbeat in the chests of most
ਓ ਬੰਦਿਸ਼ਾਂ 'ਚ ਰਹਿ ਕੇ ਕਾਕਾ ਗੀਤ ਲਿਖਣੇ
o baMdisa਼AM 'cha rahi ke kAkA gIta likhaNe
Oh, to write songs while bound by restrictions
ਕਿੰਨਾ ਹੁੰਦਾ ਏ ਚੈਲੰਜ ਕਦੇ ਕਰ ਕੇ ਦੇਖੀਂ
kiMnA huMdA e chailaMja kade kara ke dekhIM
Try it sometime and see how much of a challenge it is
ਪੈਸਾ ਛੱਡ ਕੇ ਵੀ ਲੈਣੇ ਉਹ ਸਟੈਂਡ ਪੈਂਦੇ ਨੇ
paisA ChaDDa ke vI laiNe uha saTaiMDa paiMde ne
Sometimes you have to walk away from money to take a stand
ਨਾਲੇ ਤੰਗ ਕਰਦੇ ਸੱਚ ਪਾ ਕੇ ਦੇਖੀਂ
nAle taMga karade sachcha pA ke dekhIM
Try wearing the truth sometime, it pinches and bothers
ਰੱਖੀ ਬਾਬੇ 'ਤੇ ਟੇਕ ਕਰੂ ਜੱਸੜ ਨੂੰ ਮੇਚ
rakkhI bAbe 'te Teka karU jassa.Da nUM mecha
Keep faith in the Almighty, He will take care of [Jassar: Self-reference to the artist Tarsem Jassar]
ਕਹਿੰਦੇ ਕਈ ਭੜਕਾਊ ਵੀ ਬੜਾ ਏ
kahiMde kaI bha.DakAU vI ba.DA e
Some say he is quite provocative too
ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜਬੈੜਾ
kaIAM laI A bhai.DA kaIo kahiMde a.Dabai.DA
For some I'm wicked, for others I'm [Ardbaira: stubborn, hot-headed, and uncompromising]
ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ
para kaIAM laI tAM sAU hI ba.DA e
But for many, I am quite [Saau: humble, well-mannered, and gentle]
ਕਈਆਂ ਲਈ ਆ ਭੈੜਾ ਕਈਓ ਕਹਿੰਦੇ ਅੜਬੈੜਾ
kaIAM laI A bhai.DA kaIo kahiMde a.Dabai.DA
For some I'm wicked, for others I'm [Ardbaira: stubborn, hot-headed, and uncompromising]
ਪਰ ਕਈਆਂ ਲਈ ਤਾਂ ਸਾਊ ਹੀ ਬੜਾ ਏ
para kaIAM laI tAM sAU hI ba.DA e
But for many, I am quite [Saau: humble, well-mannered, and gentle]
ਫ਼ਤਿਹਗੜ੍ਹ ਸਾਹਿਬ ਜਾ ਕੇ ਪੱਲਾ ਅੱਡੀ ਦਾ
pha਼tihaga.Dha sAhiba jA ke pallA aDDI dA
I go to [Fatehgarh Sahib: a sacred Sikh historical site] to spread my hem in prayer
ਕਦੇ ਬੰਦਿਆਂ ਦੇ ਮੂਹਰੇ ਹੱਥ ਅੱਡੇ ਨਹੀਂ
kade baMdiAM de mUhare hattha aDDe nahIM
I have never begged or stretched my hand before men
ਕਿਰਤ ਕਰੀ ਦੀ ਦਿਲ ਜਾਨ ਲਾ ਕੇ ਜੀ
kirata karI dI dila jAna lA ke jI
I perform my [Kirat: honest labor/work as a spiritual duty] with all my heart and soul
ਗੱਲਾਂ ਨਾਲ ਟਾਹਣੇ ਕਦੇ ਵੱਢੇ ਨਹੀਂ
gallAM nAla TAhaNe kade vaDDhe nahIM
I’ve never just cut down branches with mere talk
ਕਿਸਾਨ ਦਾ ਪੁੱਤ ਹੱਥੀਂ ਕੀਤੇ ਕੰਮ ਨੇ
kisAna dA putta hatthIM kIte kaMma ne
I'm a farmer's son, I've worked with these hands
ਰੰਬੇ ਅਤੇ ਕਹੀਆਂ ਯਾਰ ਮੇਰੇ ਨੇ
raMbe ate kahIAM yAra mere ne
The [Ramba: small hand hoe] and [Kahi: mattock/digging tool] are my true companions
ਦਸਾਂ ਨੌਹਾਂ ਦੀ ਖਾਵਾਂ ਉਹ ਗੱਲ ਵੱਖਰੀ ਆ
dasAM nauhAM dI khAvAM uha galla vakkharI A
I live off my [Daswan Nauwan di Kirat: earnings from honest labor of one's ten fingernails]
ਦੋਖੀਆਂ ਲਈ ਹਥਿਆਰ ਮੇਰੇ ਨੇ
dokhIAM laI hathiAra mere ne
But for my enemies, these hands hold weapons
ਹੈਗਾ ਬੰਦਾ ਸਟਰੇਟ ਪਰ ਜੇ ਕੋਈ ਬਣੇ ਤੇਜ਼
haigA baMdA saTareTa para je koI baNe teja਼
I'm a straightforward man, but if someone tries to be clever
ਫਿਰ ਉੱਥੇ ਗੇਮ ਪਾਊ ਵੀ ਬੜਾ ਏ
phira utthe gema pAU vI ba.DA e
Then he's quite capable of outplaying them at their own game