Sach Kithe Ae
ਜਿਹੜਾ ਇਤਿਹਾਸ 'ਚ ਲੁਕੋਇਆ ਪਿਆ ਏ
jiha.DA itihAsa 'cha lukoiA piA e
That which remains hidden deep within the folds of history
ਦੱਸਦੇ ਕਿਉਂ ਨਹੀਂ ਉਹ ਪੱਖ ਕਿੱਥੇ ਐ
dassade kiuM nahIM uha pakkha kitthe ai
Why don't you reveal where that perspective lies?
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਗੁਰੂ ਦੀ ਬੇਅਦਬੀ ਦੇ ਉੱਤੇ ਵੀ ਸਿਆਸਤਾਂ
gurU dI beadabI de utte vI siAsatAM
Politics are played even over the sacrilege of the Guru
ਹੋ ਮਰ ਗਏ ਜ਼ਮੀਰ ਦੇਖ ਪਾਉਂਦੇ ਨੇ ਬੁਝਾਰਤਾਂ
ho mara gae ja਼mIra dekha pAuMde ne bujhAratAM
Look, those with dead consciences are merely speaking in riddles
ਕਿਤੇ ਬਰਗਾੜੀ ਕਿਤੇ ਜਾਂਦੀ ਗੋਲੀ ਮਾਰੀ ਆ
kite baragA.DI kite jAMdI golI mArI A
Somewhere it’s [Bargari: a village central to 2015 sacrilege protests], somewhere bullets are fired
ਠੰਢੇ ਬਸਤੇ 'ਚ ਕੇਸ ਪਾਉਂਦੇ ਸਰਕਾਰੀ ਆ
ThaMDhe basate 'cha kesa pAuMde sarakArI A
The government puts every case into cold storage
ਦੱਬੋ ਰਾਜ਼ ਰਾਜ਼ ਉਹ ਨਰਕਾਂ ਵੀ ਭੁੱਲ ਗਏ
dabbo rAja਼ rAja਼ uha narakAM vI bhulla gae
Bury the secrets, bury them; they have forgotten the terrors of hell
ਜ਼ਹਿਰੀ ਰਗ ਦੀ 'ਚ ਲੱਗਣ ਇਹ ਨੱਥ ਕਿੱਥੇ ਐ
ja਼hirI raga dI 'cha laggaNa iha nattha kitthe ai
In this poisonous vein, where is the muzzle to stop the rot?
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਜੇ 47 'ਚ ਆਜ਼ਾਦੀ ਤਾਂ 84 ਵਿੱਚ ਟਾਇਰ ਕਿਉਂ
je 47 'cha Aja਼AdI tAM 84 vichcha TAira kiuM
If '47 brought independence, why were tires used as nooses in '84?
ਝੂਠੇ ਸੀ ਮੁਕਾਬਲੇ ਤੇ ਪਿੱਠਾਂ ਵਿੱਚ ਫ਼ਾਇਰ ਕਿਉਂ
jhUThe sI mukAbale te piTThAM vichcha pha਼Aira kiuM
Why were there fake encounters and bullets fired into backs?
ਮਾੜਿਆਂ ਦੇ ਮੰਦੇ ਧੱਕੇ ਤਕੜੇ ਦੇ ਧੰਦੇ
mA.DiAM de maMde dhakke taka.De de dhaMde
The poor are pushed down while the powerful run their rackets
ਸਜ਼ਾ ਪੂਰੀ ਹੋਈ ਤਾਂ ਵੀ ਜੇਲ੍ਹਾਂ ਵਿੱਚ ਬੰਦੇ
saja਼A pUrI hoI tAM vI jelhAM vichcha baMde
Even after completing their sentences, men remain locked in jails
ਹਿਊਮਨ ਰਾਈਟਸਾਂ ਦੀ ਗੱਲ ਕਰਦੇ
hiUmana rAITasAM dI galla karade
You talk so much about human rights
ਉਹਨਾਂ ਦੇ ਹਿੱਸੇ ਦਾ ਇਹ ਹੱਕ ਕਿੱਥੇ ਐ
uhanAM de hisse dA iha hakka kitthe ai
Where is the share of justice that belongs to them?
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਮਾਰੇ ਚਿੱਟੇ ਨੇ ਆ ਮੁੰਡੇ ਖ਼ਾਲੀ ਘਰਾਂ 'ਚ ਖੜਕਣ ਕੁੰਡੇ
mAre chiTTe ne A muMDe kha਼AlI gharAM 'cha kha.DakaNa kuMDe
[Chitta: lethal synthetic heroin] has killed the boys, now latches rattle in empty homes
ਕਿੱਥੋਂ ਆਉਂਦਾ ਤੇ ਕਿਵੇਂ ਵਿਕਦਾ ਮਸਲੇ ਸੋਲਵ ਕਿਉਂ ਨਹੀਂ ਹੁੰਦੇ
kitthoM AuMdA te kiveM vikadA masale solava kiuM nahIM huMde
Where does it come from, how is it sold—why aren't these issues solved?
ਪੰਜ ਆਬ 'ਚ ਮੁੱਕਦਾ ਪਾਣੀ ਰੱਦ ਜੋ ਕੀਤੀ ਕਿਸਾਨੀ
paMja Aba 'cha mukkadA pANI radda jo kItI kisAnI
The water is vanishing from the [Panj-ab: Land of five waters/Punjab], the farming life is ruined
ਪੈਸਟੀਸਾਈਡ ਸਿਰਾਂ ਤੇ ਚੜ੍ਹਦੇ ਕਰ ਗਏ ਆਪਣਿਆਂ ਬੇਈਮਾਨੀ
paisaTIsAIDa sirAM te cha.Dhade kara gae ApaNiAM beImAnI
Pesticides cloud the mind, our own people have turned traitorous
ਚੇਤੇ ਸਿੰਗਰਾਂ ਦੇ ਨਾਮ ਤੈਨੂੰ ਗੁਰੂ ਦੱਸ ਭੁੱਲੇ ਕਿਉਂ
chete siMgarAM de nAma tainUM gurU dassa bhulle kiuM
You remember the names of singers, tell me why you forgot the Gurus?
ਪੰਜਾਬ ਦੇ ਡੀਐਨਏ ਨੂੰ ਵੀ ਪਾਈ ਜਾਂਦੇ ਝੁੱਲੇ ਕਿਉਂ
paMjAba de DIainae nUM vI pAI jAMde jhulle kiuM
Why are you casting shadows of doubt even on Punjab’s DNA?
ਕੌਮੀ ਬਣੇ ਹੀਰੋ ਜੱਸੜ ਤਾਂ ਜ਼ੀਰੋ
kaumI baNe hIro jassa.Da tAM ja਼Iro
If the national heroes are made, then [Jassar: Self-reference to Tarsem Jassar] is a zero
ਨੈੱਟ ਤੇ ਨਾ ਲੜੋ ਇਤਿਹਾਸ ਪੜ੍ਹੋ ਵੀਰੋ
naiTTa te nA la.Do itihAsa pa.Dho vIro
Don't fight on the internet, read your history, [Veero: Brothers/Kinsmen]
ਐਸੇ ਸੰਗਤ ਦੇ ਡੇਰੇ ਦੇ ਮੀਨਾਰ ਬਣਦੇ
aise saMgata de Dere de mInAra baNade
Such grand towers of religious estates are being built
ਨਾਲ ਲੈ ਕੇ ਜਾਣੇ ਇਹ ਲੱਖ ਕਿੱਥੇ ਐ
nAla lai ke jANe iha lakkha kitthe ai
Where will you take these millions when you depart?
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਕਿਉਂ ਸਾਡੀਆਂ ਹਿੱਕਾਂ ਤੇ ਹੁੰਦੇ ਰਹਿੰਦੇ ਘੱਲੂਘਾਰੇ
kiuM sADIAM hikkAM te huMde rahiMde ghallUghAre
Why are [Ghallughara: historic Sikh genocides/massacres] always inflicted upon our chests?
ਲਾਇਬ੍ਰੇਰੀਆਂ 'ਚੋਂ ਕੱਢ ਇਤਿਹਾਸ ਗਏ ਸਾੜੇ
lAibrerIAM 'choM kaDDha itihAsa gae sA.De
History was dragged out of libraries and set ablaze
ਲਾਵਾਰਿਸ ਸੀ ਲਾਸ਼ਾਂ ਕੀਤੀਆਂ ਪੈਮਾਇਸ਼ਾਂ
lAvArisa sI lAsa਼AM kItIAM paimAisa਼AM
Unclaimed bodies were measured and discarded in silence
ਖਾਲੜਾ ਜੀ ਸੂਰਮੇ ਹੋਰ ਕੀ ਮੈਂ ਆਖਾਂ
khAla.DA jI sUrame hora kI maiM AkhAM
[Khalra: Jaswant Singh Khalra, a human rights activist who exposed forced disappearances], a true warrior, what more can I say?
ਉਹਨਾਂ ਦੀਆਂ ਫ਼ਾਈਲਾਂ ਨੂੰ ਵੀ ਗਿਆ ਰੋਲਿਆ
uhanAM dIAM pha਼AIlAM nUM vI giA roliA
Even the files he compiled were trampled and ignored
ਦੱਸਦੋ ਲੁਕੋਇਆ ਉਹ ਤੱਥ ਕਿੱਥੇ ਐ
dassado lukoiA uha tattha kitthe ai
Tell me, where is that fact you have kept hidden?
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"
ਲੱਭਦੇ ਕਿਉਂ ਨਹੀਂ ਉਹ ਬੰਦੇ ਮੁੜ ਕੇ
labbhade kiuM nahIM uha baMde mu.Da ke
Why are those people never found again
ਪੁੱਛਦੇ ਨੇ ਜਿਹੜੇ ਤੁਹਾਨੂੰ ਸੱਚ ਕਿੱਥੇ ਐ
puchChade ne jiha.De tuhAnUM sachcha kitthe ai
Those who dare to ask you, "Where is the truth?"