Suneya Main

by Wazir Patar

ਸੁਣਿਆ ਹਾਏ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA hAe uhade bAre suNiA havAvAM toM maiM
I have heard, oh, I have heard about her from the wandering winds
ਸੁਣਿਆ ਮੈਂ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA maiM uhade bAre suNiA havAvAM toM maiM
I have heard about her, I have heard from the wandering winds
ਸੁਣਿਆ ਉਹਦਾ ਕੋਕਾ ਖੱਬੇ ਸੁਣਿਆ ਉਹਦੀ ਦੀਦ ਰੂਹਾਨੀ
suNiA uhadA kokA khabbe suNiA uhadI dIda rUhAnI
I heard her [Koka: traditional nose-stud] sits on the left, I heard her gaze is [Ruhani: soulful/spiritual]
ਕੰਨਾਂ ਦੇ ਵਾਲੇ ਗੁਮਸੁਮ ਝਾਂਜਰ ਕਰਦੀ ਸ਼ੈਤਾਨੀ
kaMnAM de vAle gumasuma jhAMjara karadI sa਼aitAnI
The earrings stay silent and demure, while her anklets stir up mischief
ਸੁਣਿਆ ਉਹਦੀ ਅੱਖ ਕਾਸ਼ਨੀ ਸੁਣਿਆ ਉਹਦੇ ਵਾਲ਼ ਘਟਾਵਾਂ
suNiA uhadI akkha kAsa਼nI suNiA uhade vAla਼ ghaTAvAM
I heard her eyes are [Kashni: light brown or hazel-hued], I heard her tresses are like dark clouds
ਸੁਣਿਆ ਉਹਦੀ ਤੋਰ ਨਵਾਬੀ ਨਖਰੇ ਲਿਖਦੇ ਕਵਿਤਾਵਾਂ
suNiA uhadI tora navAbI nakhare likhade kavitAvAM
I heard her gait is [Nawabi: royal/stately], her charms write entire poems
ਸਾਗਰ ਆ ਮਿਲਦਾ ਉਹਨੂੰ ਸੁਣਿਆ ਰਾਹ ਪੁੱਛਦੇ ਰਾਹਵਾਂ
sAgara A miladA uhanUM suNiA rAha puchChade rAhavAM
The ocean comes to meet her, I heard even the paths ask her for directions
ਸੁਣਿਆ ਉਹਨੂੰ ਚਾਹੁੰਦਾ ਅੰਬਰ ਓਨਾ ਜਿੰਨਾ ਮੈਂ ਚਾਵਾਂ
suNiA uhanUM chAhuMdA aMbara onA jiMnA maiM chAvAM
I heard the sky adores her just as much as I desire her
ਲੈ ਦੂੰ ਉਹਨੂੰ ਮੁੱਲ ਮੈਂ ਮੋਤੀ ਲੈ ਦੂੰ ਦਰਿਆਵਾਂ ਤੋਂ ਮੈਂ
lai dUM uhanUM mulla maiM motI lai dUM dariAvAM toM maiM
I’ll fetch her priceless pearls, I’ll pluck them from the rivers for her
ਸੁਣਿਆ ਹਾਏ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA hAe uhade bAre suNiA havAvAM toM maiM
I have heard, oh, I have heard about her from the wandering winds
ਸੁਣਿਆ ਮੈਂ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA maiM uhade bAre suNiA havAvAM toM maiM
I have heard about her, I have heard from the wandering winds
ਸੁਣਿਆ ਮੈਂ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA maiM uhade bAre suNiA havAvAM toM maiM
I have heard about her, I have heard from the wandering winds
ਪਿੱਛੇ ਆਉਂਦੇ ਨੇ ਉਹਨੂੰ ਰੁੱਖਾਂ ਦੇ ਬੂਰ ਮੈਂ ਸੁਣਿਆ
pichChe AuMde ne uhanUM rukkhAM de bUra maiM suNiA
The blossoms of the trees follow her, or so I have heard
ਸੁਣਿਆ ਰੱਬ ਵਰਗਾ ਉਹਦੇ ਮੁੱਖੜੇ ਤੇ ਨੂਰ ਮੈਂ ਸੁਣਿਆ
suNiA rabba varagA uhade mukkha.De te nUra maiM suNiA
I heard a [Noor: divine radiance] like God’s own glows upon her face
ਸੁਣਿਆ ਉੱਡਣੇ ਬਾਜ਼ਾਂ ਤੋਂ ਸਿੱਖਦੀ ਐ ਅਦਬ ਇਦਾਬੀ
suNiA uDDaNe bAja਼AM toM sikkhadI ai adaba idAbI
I heard she learns her poised etiquette from the soaring hawks
ਕਿੰਨੇ ਭਾਗਾਂ ਵਾਲੇ ਨੇ ਹੋਣੇ ਉਹਦੇ ਯਾਰ ਕਰੀਬੀ
kiMne bhAgAM vAle ne hoNe uhade yAra karIbI
How fortunate must be those [Yaar: close friends/inner circle] who stay near her
ਸ਼ੱਕਰ ਕਰ ਦਿੰਦੇ ਉਹਦੇ ਬੁੱਲ੍ਹ ਫਿੱਕੀ ਚਾਹ ਨੂੰ ਸੁਣਿਆ
sa਼kkara kara diMde uhade bullha phikkI chAha nUM suNiA
Her lips turn bitter tea into sugar, or so I have heard
ਜਿੱਥੇ ਉਹ ਬਹਿੰਦੀ ਐ ਫੁੱਲ ਲੱਗਦੇ ਉਸ ਥਾਂ ਨੂੰ ਸੁਣਿਆ
jitthe uha bahiMdI ai phulla laggade usa thAM nUM suNiA
Flowers bloom wherever she chooses to sit, or so I have heard
ਵੰਡ ਦੂੰ ਨਵੀਂ ਰਾਤ ਨੂੰ ਸੁਰਮਾ ਸ਼ਾਖ਼ੋ-ਸ਼ਾਖ਼ਾਵਾਂ ਤੋਂ ਮੈਂ
vaMDa dUM navIM rAta nUM suramA sa਼Akha਼o-sa਼Akha਼AvAM toM maiM
I’ll distribute the [Surma: kohl/eyeliner] of the new night across every branch and bough
ਸੁਣਿਆ ਹਾਏ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA hAe uhade bAre suNiA havAvAM toM maiM
I have heard, oh, I have heard about her from the wandering winds
ਸੁਣਿਆ ਮੈਂ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA maiM uhade bAre suNiA havAvAM toM maiM
I have heard about her, I have heard from the wandering winds
ਸੁਣਿਆ ਮੈਂ ਉਹਦੇ ਬਾਰੇ ਸੁਣਿਆ ਹਵਾਵਾਂ ਤੋਂ ਮੈਂ
suNiA maiM uhade bAre suNiA havAvAM toM maiM
I have heard about her, I have heard from the wandering winds

Share

More by Wazir Patar

View all songs →